ਵੱਖ-ਵੱਖ ਜਥੇਬੰਦੀਆਂ ਨੇ ਫੂਕਿਆ ਸੁਨੀਲ ਜਾਖੜ ਦਾ ਪੁਤਲਾ

ਗੁਰਦਾਸਪੁਰ, 08 ਅਪ੍ਰੈਲ (ਮੰਨਣ ਸੈਣੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਸਸੀ ਸਮਾਜ ਪ੍ਰਤੀ ਗਲਤ ਟਿੱਪਣੀ ਕਰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਐਸਸੀ/ਬੀਸੀ ਜਥੇਬੰਦੀਆਂ ਵੱਲੋਂ ਡਾਕਖਾਨਾ ਚੌਕ ਵਿੱਚ ਸੁਨੀਲ ਜਾਖੜ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਥੇਬੰਦੀਆਂ ਨੇ ਜਾਖੜ ਖ਼ਿਲਾਫ਼ ਐਸਸੀ/ਐਸਟੀ ਅੱਤਿਆਚਾਰ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ।

ਚੇਅਰਮੈਨ ਤਰਲੋਕ ਚੰਦ ਨੇ ਕਿਹਾ ਕਿ ਸੀਨੀਅਰ ਆਗੂ ਵੱਲੋਂ ਅਜਿਹੀ ਟਿੱਪਣੀ ਕਰਨਾ ਅਤਿ ਨਿੰਦਕਯੋਗ ਅਤੇ ਨਾ ਸਹਿਣ ਯੋਗ ਹੈ। ਉਨ੍ਹਾਂ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਸੁਨੀਲ ਜਾਖੜ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਪਾਰਟੀ ਨੇ ਅਜਿਹਾ ਨਾ ਕੀਤਾ ਤਾਂ ਐੱਸਸੀ ਸਮਾਜ ਕਦੇ ਵੀ ਕਾਂਗਰਸ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ, ਸਾਹਿਲ, ਜੇ.ਪੀ.ਭਗਤ, ਗੁਰਬਚਨ ਦਾਸ, ਰਮਨ ਲਾਲ, ਐਡਵੋਕੇਟ ਸੁਖਦੇਵ ਰਾਜ, ਪ੍ਰੇਮ ਪ੍ਰਧਾਨ, ਪੂਰਨ ਚੰਦ, ਬਲਵਿੰਦਰ ਕੁਮਾਰ, ਸੰਦੀਪ ਕੁੰਡਲ, ਸਰਪੰਚ ਸ਼ਾਮ ਲਾਲ, ਰਾਜੇਸ਼ ਬੱਬੀ, ਗਗਨ ਕਰਲੂਪੀਆ, ਰਮੇਸ਼. ਸਾਰੰਗਲ ਆਦਿ ਹਾਜ਼ਰ ਸਨ।

Print Friendly, PDF & Email
www.thepunjabwire.com Contact for news and advt :-9814147333