ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਦੇ ਸਾਰੇ ਇੰਪਰੂਵਮੈਂਟ ਟਰੱਸਟ ਹੋਏ ਭੰਗ, ਹੁਣ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਹੋਣਗੇ ਚੇਅਰਮੈਨ

ਪੰਜਾਬ ਦੇ ਸਾਰੇ ਇੰਪਰੂਵਮੈਂਟ ਟਰੱਸਟ ਹੋਏ ਭੰਗ, ਹੁਣ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਹੋਣਗੇ ਚੇਅਰਮੈਨ
  • PublishedMarch 30, 2022

ਚੰਡੀਗੜ, 30 ਮਾਰਚ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਹੋਰ ਵੱਡਾ ਫੈਸਲਾ ਜਿਸ ਵਿਚ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਇੰਪਰੂਵਮੈਂਟ ਟਰੱਸਟਾਂ ਨੂੰ ਭੰਗ ਕਰ ਦਿੱਤਾ ਹੈ। ਹੁਣ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ। ਭੰਗ ਹੋਏ ਇੰਪਰੂਵਮੈਂਟ ਟਰੱਸਟਾਂ ਵਿੱਚ ਲੁਧਿਆਨਾ, ਜਾਲੰਧਰ, ਅਮ੍ਰਿਤਸਰ, ਪਟਿਆਲਾ, ਬਠਿੰਡਾ, ਕਪੂਰਥਲਾ, ਹੋਸ਼ਿਆਰਪੁਰ, ਰੂਪ ਨਗਰ, ਤਰਨਤਾਰਨ, ਗੁਰਦਾਸਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਫਰੀਦਕੋਟ, ਫਾਜਿਲਕਾ, ਮੋਗਾ, ਸ਼ਹੀਦ ਭਗਤ ਸਿੰਘ ਨਗਰ (ਨਵਾ ਸ਼ਹਿਰ) , ਬਟਾਲਾ, ਨਾਭਾ, ਰਾਜਪੁਰਾ, ਸਮਾਨਾ, ਨੰਗਲ, ਕੋਟਕਪੁਰਾ, ਕਰਤਾਰਪੁਰ, ਫਗਵਾੜਾ, ਅਬੋਹਰ, ਖੰਨਾ, ਸੁਲਤਾਨਪੁਰ ਲੋਧੀ, ਮਾਛੀਵਾੜਾ ਸ਼ਾਮਿਲ ਹਨ।

Written By
The Punjab Wire