ਗੁਰਦਾਸਪੁਰ, 9 ਮਾਰਚ ( ਮੰਨਣ ਸੈਣੀ) । ਜਨਾਬ ਮੁਹੰਮਦ ਇਸ਼ਫਾਕ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ 2022 10.03.2022 ਨੂੰ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊੂੂਟ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਵਿਖੇ ਕਰਵਾਈ ਜਾਣੀ ਹੈ। ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਉਪਰੰਤ 45 ਦਿਨਾਂ ਲਈ ਵੋਟਿੰਗ ਮਸ਼ੀਨਾਂ (ਬੀ.ਯੂ .,ਸੀ.ਯੂ. ਵੀਵੀਪੇਟ ਸੀਲਡ ਰਿਕਾਰਡ ) ਨੂੰ ਚੋਣ ਹਲਕੇਵਾਰ ਵੱਖਰੇ- ਵੱਖਰੇ ਸਟਰਾਂਗ ਰੂਮਾਂ ਵਿਚ ਸੀਲ ਕੀਤਾ ਜਾਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇੰਸਟੀਚਿਊਟ ਦੇ ਚੇਅਰਮੈਨ ਵੱਲੋਂ ਲਿਖਤੀ ਤੌਰ ਤੇ ਸੂਚਿਤ ਕੀਤਾ ਗਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ (07) ਵਿਧਾਨ ਸਭਾ ਚੋਣ ਹਲਕਿਆਂ ਦੇ ਕਾਊਂਟਿੰਗ ਸੈਂਟਰ ਉਨ੍ਹਾਂ ਦੇ ਇੰਸਟੀਚਿਊਟ ਵਿਚ ਬਣੇ ਹੋਏ ਹਨ ।ਉਨ੍ਹਾਂ ਵਲੋਂ ਬੇਨਤੀ ਕੀਤੀ ਗਈ ਹੈ ਕਿ ਇੰਸਟੀਚਿਊਟ ਵਿੱਚ ਨਵੇਂ ਸੈਸ਼ਨ ਲਈ ਕਲਾਸਾਂ /ਕੋਰਸ ਸ਼ੁਰੂ ਕੀਤੇ ਜਾਣੇ ਹਨ। ਜੇਕਰ 45 ਦਿਨਾਂ ਲਈ ਵੋਟਿੰਗ ਮਸ਼ੀਨਾਂ ਇਸ ਇੰਸਟੀਚਿਊਟ ਰੱਖੀਆਂ ਜਾਂਦੀਆਂ ਹਨ ਤਾਂ ਇਸ ਨਾਲ ਨਵੇਂ ਵਿੱਦਿਅਕ ਸੈਸ਼ਨ ਵਿਚ ਵਿਦਿਆਰਥੀਆਂ ਦੇ ਹੋਣ ਵਾਲੇ ਦਾਖਲੇ ਦਾ ਸਮਾਂ ਲੰਘ ਜਾਵੇਗਾ ।ਇਸ ਲਈ ਜਿਥੇ ਵਿਦਿਆਰਥੀਆਂ ਦੇ ਕੋਰਸ/ ਪੜ੍ਹਾਈ ਪ੍ਰਭਾਵਿਤ ਹੋਵੇਗੀ ਉਥੇ ਇੰਸਟੀਚਿਊਟ ਨੂੰ ਮਾਲੀ ਤੌਰ ਤੇ ਵੀ ਨੁਕਸਾਨ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਦੇ ਮੱਦੇਨਜ਼ਰ ਵੋਟਾਂ ਦੀ ਗਿਣਤੀ ਵਾਲੀਆਂ Polled EVMs ਸਟੋਰ ਕਰਨ ਲਈ ਜ਼ਿਲ੍ਹਾ ਹੈੱਡਕੁਆਰਟਰ ਤੇ ਵੇਅਰ ਹਾਊਸਾਂ ਵਿੱਚ ਸਟਰਾਂਗ ਰੂਮ ਬਣਾਏ ਗਏ ਹਨ ।
ਉਨ੍ਹਾਂ ਅੱਗੇ ਦੱਸਿਆ ਕਿ ਸਟਰਾਂਗ ਰੂਮ
ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਬਲਾਕ ਏ, ਉਪਰਲੀ ਮੰਜਿਲ (ਟਾਪ ਫਲੋਰ) 4-ਗੁਰਦਾਸਪੁਰ, 5 ਦੀਨਾਨਗਰ (ਅ.ਜ.), 6 ਕਾਦੀਆਂ, 7 ਬਟਾਲਾ ਅਤੇ
ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਬਲਾਕ ਬੀ, ਪਹਿਲੀ ਮੰਜਿਲ ਹਾਲ ਨੰ: 221 8-ਸ੍ਰੀ ਹਰਗੋਬਿੰਦਪੁਰ (ਅ.ਜ.), 9-ਫਤਿਹਗੜ ਚੂੜੀਆਂ, 10 ਡੇਰਾ ਬਾਬਾ ਨਾਨਕ ਬਣਾਏ ਗਏ ਹਨ।
ਜਿਲਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਮਿਤੀ 11.03.2022 ਨੂੰ (ਦਿਨ ਦੀ ਰੌਸ਼ਨੀ ਵਿਚ) ਉਕਤ ਅਨੁਸਾਰ ਵੋਟਿੰਗ ਮਸ਼ੀਨਾਂ ਸ਼ਿਫਟ ਕੀਤੀਆਂ ਜਾਣਗੀਆਂ।
।।।।