ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਗੁਰਦਾਸਪੁਰ ਦਾ ਸਿਆਸੀ ਪਾਰਾ- ਦਾਅ ਤੇ ਲੱਗਾ ਵੱਡੇ ਲੀਡਰਾਂ ਦਾ ਸਿਆਸੀ ਭਵਿੱਖ, ਪੱਲ ਪੱਲ ਬਦਲ ਰਿਹਾ ਹਵਾਵਾਂ ਦਾ ਰੁੱਖ, ਕੀ ਕਹਿੰਦੇ ਹਨ ਸਮੀਕਰਨ

ਗੁਰਦਾਸਪੁਰ ਦਾ ਸਿਆਸੀ ਪਾਰਾ- ਦਾਅ ਤੇ ਲੱਗਾ ਵੱਡੇ ਲੀਡਰਾਂ ਦਾ ਸਿਆਸੀ ਭਵਿੱਖ, ਪੱਲ ਪੱਲ ਬਦਲ ਰਿਹਾ ਹਵਾਵਾਂ ਦਾ ਰੁੱਖ, ਕੀ ਕਹਿੰਦੇ ਹਨ ਸਮੀਕਰਨ
  • PublishedFebruary 18, 2022

ਗੁਰਦਾਸਪੁਰ, 17 ਫਰਵਰੀ (ਮੰਨਣ ਸੈਣੀ)। ਪੰਜਾਬ 2022 ਦੀਆਂ ਚੋਣਾਂ ਸੰਬੰਧੀ 20 ਫਰਵਰੀ ਨੂੰ ਚੋਣ ਦੰਗਲ ਵਿੱਚ ਉਤਾਰੇ ਗਏ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਵੋਟਰ ਕਰਨ ਜਾ ਰਹੇ ਹਨ। ਇਹਨਾਂ ਚੋਣਾ ਅੰਦਰ ਹਲਕੇ ਦੇ ਤਿੰਨ ਵੱਡੇ ਆਗੁਆਂ ਦਾ ਸਿਆਸੀ ਭਵਿੱਖ ਦਾਅ ਤੇ ਲੱਗਾ ਹੈ ਅਤੇ ਪੱਲ ਪੱਲ ਹਾਲਾਤ ਬਦਲ ਰਹੇ ਹਨ। ਇਸ ਵਾਰ ਨਵੀਂ ਗੱਲ ਇਹ ਹੈ ਕਿ ਵੋਟਰ ਇਸ ਵਾਰ ਲੀਡਰਾਂ ਨਾਲ ਰਾਜਨੀਤੀ ਖੇਡ ਰਹੇ ਹਨ। ਵੋਟਰ ਸਾਰੇ ਹੀ ਉਮੀਦਵਾਰਾਂ ਨੂੰ ਮੁੰਡਾ ਹੀ ਦੇ ਰਹੇ ਹਨ। ਜਿਸ ਕਾਰਨ ਗੁਰਦਾਸਪੁਰ ਹਲਕੇ ਅੰਦਰ ਮੁਕਾਬਲਾ ਬੇਹੱਦ ਕਸੂਤਾ ਬਣਿਆ ਹੋਇਆ ਹੈ। ਪਰ ਇੱਕ ਗੱਲ ਪੱਕੀ ਹੈ ਕਿ ਅਗਰ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿੱਚੇ ਕੋਈ ਵੀ ਜਿੱਤ ਜਾਂਦਾ ਹੈ ਅਤੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਗੁਰਦਾਸਪੁਰ ਹਲਕੇ ਨੂੰ ਮੰਤਰੀ ਬਨਣਾ ਬਿਲਕੁਲ ਯਕੀਨੀ ਮੰਨਿਆਂ ਜਾ ਰਿਹਾ।

ਹਲਕੇ ਅੰਦਰ ਵੋਟਰਾਂ ਦੀ ਗਿਨਤੀ ਅਤੇ ਜਾਣ ਪਛਾਣ

ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਹਲਕੇ ਅੰਦਰ ਕੁਲ 1 ਲੱਖ 70 ਹਜਾਰ 240 ਵੋਟਰ ਹਨ। ਜਿਹਨਾਂ ਵਿੱਚੋ 88 ਹਜਾਰ 321 ਪੁਰਸ਼, 79 ਹਜਾਰ 969 ਔਰਤ ਅਤੇ 5 ਤੀਸਰੇ ਜੈਂਡਰ ਦੇ ਵੋਟਰ ਹਨ। ਇਸ ਦੇ ਨਾਲ ਹੀ ਕੁੱਲ 1945 ਇਲੈਕਟਰ ਵੋਟਰ ਵੀ ਹਨ। ਹਲਕੇ ਅੰਦਰ 18-19 ਸਾਲਾਂ ਦੇ ਵੋਟਰਾਂ ਦੀ ਕੁਲ ਸੰਖਿਆ 2442, 80 ਸਾਲ ਤੋਂ ਉਪਰ ਵਾਲੇ ਕੁਲ 4286, ਪੀਡਬਲੂਡੀ ਦੇ 1199 ਵੋਟਰ ਅਤੇ 50 ਐਨਆਰਆਈ ਵੋਟਰ ਹਨ।

ਗੁਰਦਾਸਪੁਰ ਹਲਕੇ ਅੰਦਰ ਕਾਂਗਰਸ ਦੇ ਇਸ ਵੇਲੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਹਨ। ਜਿਨਾਂ ਨੇ 2017 ਵਿੱਚ ਕੁੱਲ 67 ਹਜਾਰ 709 ਵੋਟਾਂ ਹਾਸਿਲ ਕਰ ਅਕਾਲੀ ਦਲ ਦੇ ਗੁਰਬਚਨ ਸਿੰਘ ਬੱਬੇਹਾਲੀ ਨੂੰ 28 ਹਜਾਰ 956 ਦੇ ਫਰਕ ਨਾਲ ਹਰਾਇਆ ਸੀ। ਗੁਰਬਚਨ ਸਿੰਘ ਬੱਬੇਹਾਲੀ ਨੂੰ ਉਸ ਵੇਲੇ ਕੁੱਲ਼ 38 ਹਜਾਰ 753 ਵੋਟਾਂ ਮਿਲਿਆਂ ਸਨ। ਆਮ ਆਮਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਚਾਹਲ 6949 ਵੋਟਾਂ ਲੈਣ ਵਿੱਚ ਕਾਮਯਾਬ ਹੋਏ ਸਨ ਜਦਕਿ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁੁਰ ਨੇ ਕੁੱਲ 1740 ਵੋਟਾਂ ਹਾਸਿਲ ਕੀਤੀਆਂ ਸਨ। ਬਸਪਾ ਦੇ ਉਮੀਦਵਾਰ ਮੇਜਰ ਸੋਮ ਨਾਥ ਵੱਲ਼ੋ ਵੀ ਚੋਣ ਲੜ ਕੇ 564 ਵੋਟਾਂ ਪਾਰਟੀ ਲਈ ਹਾਸਿਲ ਕੀਤੀਆਂ ਗਇਆ।

ਹੁਣ 2022 ਵਿੱਚ ਹਲਕਾ ਗੁਰਦਾਸਪੁਰ ਅੰਦਰ ਮੁੱਖ ਰੂਪ ਵਿੱਚ ਪੰਜ ਪਾਰਟੀਆਂ ਦੇ ਉਮੀਦਵਾਰਾਂ ਵੱਲ ਹਰੇਕ ਦੀ ਨਜ਼ਰ ਹੈ। ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਮੋਜੂਦਾ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ, ਅਕਾਲੀ ਦਲ ਵੱਲ਼ੋਂ ਸਾਬਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ, ਆਮ ਆਦਮੀ ਪਾਰਟੀ ਵੱਲੋਂ ਸਾਬਕਾ ਐਸਐਸਬੋਰਡ ਦੇ ਚੇਅਰਮੈਨ ਰਮਨ ਬਹਿਲ, ਭਾਜਪਾ ਵੱਲੋਂ ਪਰਮਿੰਦਰ ਸਿੰਘ ਗਿਲ ਅਤੇ ਕਿਸਾਨ ਪਾਰਟੀ ਵੱਲੋਂ ਇੰਦਰਪਾਲ ਸਿੰਘ ਬੈਂਸ ਚੋਣ ਅਖਾੜੇ ਵਿੱਚ ਉਤਾਰੇ ਗਏ ਹਨ।

ਕਿਵੇਂ ਬਣ ਰਹੇ ਸਮੀਕਰਨ

ਗੱਲ ਅਗਰ ਮੁਕਾਬਲੇ ਦੀ ਕੀਤੀ ਜਾਵੇ ਤਾਂ ਗੁਰਦਾਸਪੁਰ ਹਲਕੇ ਅੰਦਰ ਪੱਲ ਪੱਲ਼ ਹਵਾ ਬਦਲ ਰਹੀ ਹੈ। ਪਰ ਅਗਰ ਤੱਥਾ ਤੇ ਗੌਰ ਕੀਤਾ ਜਾਵੇ ਤਾਂ ਹਾਲਾਤ ਕੁਝ ਹੋਰ ਬਿਆਨ ਕਰ ਰਹੇ ਹਨ। ਹਲਕੇ ਅੰਦਰ ਜਮੀਨੀ ਪੱਧਰ ਤੇ ਮੂਲ ਰੂਪ ਵਿੱਚ ਦੋ ਹੀ ਉਮੀਦਵਾਰ ਮੁਕਾਬਲੇ ਵਿੱਚ ਨਜ਼ਰ ਆ ਰਹੇ ਹਨ ਜੋ ਕੀ ਬਰਿੰਦਰਮੀਤ ਪਾਹੜਾ ਅਤੇ ਗੁਰਬਚਨ ਸਿੰਘ ਬੱਬੇਹਾਲੀ ਹਨ, ਜਦਕਿ ਹਵਾ ਰਮਨ ਬਹਿਲ ਦੇ ਨਾਮ ਦੀ ਨਾ ਹੋ ਕੇ ਆਮ ਆਦਮੀ ਪਾਰਟੀ ਦੀ ਹੈ। ਇਕ ਪਾਸੇ ਜਿੱਥੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦਾ ਆਪਣਾ ਆਪਣਾ ਕਾਡਰ ਹਲਕੇ ਵਿੱਚ ਮੌਜੂਦ ਹੈ, ਪਰ ਇਸ ਮੌਕੇ ਤੇ ਆਪ ਲਈ ਚਿੰਤਾ ਦਾ ਕਾਰਨ ਇਹ ਹੈ ਕਿ ਆਪ ਦਾ ਹਲਕੇ ਅੰਦਰ ਆਪਣਾ ਕੈਡਰ ਬੇਹਦ ਘੱਟ ਹੋਣਾ ਹੈ ਅਤੇ ਚੋਣਾ ਦੇ ਐਨ ਅੰਤਿਮ ਪੜਾਅ ਦੇ ਦੌਰਾਨ ਝਾੜੂ ਨੂੰ ਬੱਸ ਹਵਾ ਦਾ ਹੀ ਆਸਰਾ ਹੈ। ਹਲਕੇ ਅੰਦਰ ਆਪ ਦੇ ਹਰੇਕ ਹਲਕੇ ਅੰਦਰ ਬੂਥਾ ਉਤੇ ਪੋਲਿੰਗ ਏਜੇਂਟ ਦੀ ਤੈਨਾਤੀ ਵੀ ਆਪ ਵਾਸਤੇ ਵੱਡੀ ਚੁਨੌਤੀ ਹੈ, ਪਰ ਵੋਟਾ ਲੋਕਾਂ ਨੇ ਪਾਉਦੀ ਹੈ। ਜਿਸ ਕਾਰਨ ਹਵਾ ਕਿਸ ਵੇਲੇ ਤੂਫਾਨ ਦਾ ਰੂਪ ਧਾਰ ਵੋਟਾਂ ਬਟੋਰ ਲਵੇ ਲਵੇ ਇਸ ਸੰਬੰਧੀ ਕੁਝ ਵੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਦੂਜੇ ਪਾਸੇ ਭਾਜਪਾ ਆਪਣੇ ਕਾਡਰ, ਹਿੰਦੂ ਪ੍ਰਭਾਵਿਤ ਵੋਟਾਂ ਅਤੇ ਕਿਸਾਨ ਪਾਰਟੀ ਆਪਣਿਆਂ ਵੋਟਾਂ ਤੱਕ ਸੀਮਿਤ ਹੋ ਕੇ ਰਹਿਣ ਦੀ ਸੰਭਾਵਨਾ ਬਰਕਰਾਰ ਹੈ। ਹਾਲਾਕਿ ਇਹ ਦੋਵੋ ਪਾਰਟੀਆਂ ਦੇ ਵੋਟਰ ਹੀ ਉਕਤ ਦੋਵੋਂ ਰਿਵਾਇਤੀ ਪਾਰਟੀਆਂ ਨੂੰ ਹਰਾਉਣ ਯਾ ਜਿਤਾਉਣ ਦਾ ਕੰਮ ਕਰ ਸਕਦੇ ਹਨ।

ਨਹੂੰ ਮਾਸ ਦਾ ਰਿਸ਼ਤਾ ਵੱਖ ਹੋਣ ਤੋਂ ਬਾਅਦ ਜਿੱਤ ਸੌਖੀ ਸਮਝੀ ਬੈਠੀ ਕਾਂਗਰਸ ਲਈ ਆਪ ਨੇ ਔਖਾ ਕੀਤਾ ਖੇਡ

ਪਿਛਲੇ ਸਮੇਂ ਵਿੱਚ ਜਦ ਕਿਸਾਨੀ ਰੋਸ਼ ਲਹਿਰ ਦੇ ਚਲਦਿਆਂ ਨਹੂੰ ਮਾਸ ( ਅਕਾਲੀ-ਭਾਜਪਾ) ਦੇ ਗਠਬੰਧਨ ਟੁੱਟਨ ਨਾਲ ਕਾਂਗਰਸ ਆਪਣੀ ਜਿੱਤ ਬੇਹੱਦ ਸੌਖੀ ਸਮਝੀ ਬੈਠੀ ਸੀ। ਪਰ ਕਾਂਗਰਸ ਲਈ ਉਦੇ ਮੁਸੀਬਤ ਖੜੀ ਹੋ ਗਈ ਜਦ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਦੇ ਹੀ ਵੱਡੇ ਆਗੂ ਰਮਨ ਬਹਿਲ ਨੇ ਆਪ ਵਿੱਚ ਸ਼ਿਰਕਤ ਕਰ ਕਾਂਗਰਸ ਦੀ ਵੋਟਾਂ ਚ ਪਹਿਲੀ ਸੇਂਧ ਮਾਰੀ ਅਤੇ ਅਕਾਲੀ ਦਲ ਨੂੰ ਕਾਂਗਰਸ ਦੇ ਮੁਕਾਬਲੇ ਲੈ ਖੜਾ ਕੀਤਾ। ਉੱਧਰ ਅਕਾਲੀ ਦਲ ਦੀ ਵੋਟ ਬੈਂਕ ਵਿੱਚ ਕਿਸਾਨ ਆੰਦੋਲਨ ਦੇ ਉਮੀਦਵਾਰ ਨੇ ਪਿੰਡਾ ਵਿੱਚ ਅਕਾਲੀ ਵੋਟ ਤੇ ਅਸਰ ਪਾਉਣ ਦਾ ਕੰਮ ਕੀਤਾ। ਉਹ ਵੱਖ ਗੱਲ ਹੈ ਕਿ ਸ਼ਹਿਰੀ ਵਰਗ ਨੂੰ ਕਿਸਾਨ ਪਾਰਟੀ ਦਾ ਚੋਣਾ ਵਿੱਚ ਉਤਰਨਾ ਜਿਆਦਾ ਤਰ ਰਾਸ ਨਹੀਂ ਆਇਆ। ਅਕਾਲੀ ਦਲ ਵੱਲੋਂ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਕਰ ਲਿਆ ਗਿਆ ਅਤੇ ਬਸਪਾ ਦਾ ਵੋਟ ਬੈਂਕ ਨਾਲ ਜੋੜ ਕੇ ਆਪਣਾ ਆਧਾਰ ਮਜ਼ਬੂਤ ਕੀਤਾ ਗਿਆ। ਅਕਾਲੀਆਂ ਵੱਲੋਂ ਸਰਕਾਰ ਆਉਣ ਤੇ ਬਹੁਜਨ ਸਮਾਜ ਪਾਰਟੀ ਦਾ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨਾ ਅਕਾਲੀ ਦਲ ਲਈ ਫਾਇਦੇਮੰਦ ਰਿਹਾ, ਪਰ ਇਸ ਦਾ ਤੋੜ ਕਾਂਗਰਸ ਵੱਲੋਂ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪਹਿਲਾ ਹੀ ਕੱਢ ਲਿਆ ਗਿਆ।

ਭਾਜਪਾ ਉਮੀਦਵਾਰ-ਪਰਮਿੰਦਰ ਸਿੰਘ ਗਿ

ਭਾਜਪਾ ਉਮੀਦਵਾਰ ਪਰਮਿੰਦਰ ਸਿੰਘ ਗਿਲ

ਗੱਲ ਅਗਰ ਭਾਜਪਾ ਦੀ ਕਰੀਏ ਤਾਂ ਕਈ ਦਹਾਕਿਆਂ ਬਾਅਦ ਮੈਦਾਨ ਵਿੱਚ ਆਪਣੇ ਨਿਸ਼ਾਨ ਤੇ ਭਾਜਪਾ ਚੋਣ ਲੜ ਰਹੀ ਹੈ ਅਤੇ ਪਰਮਿੰਦਰ ਸਿੰਘ ਗਿੱਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਰ ਭਾਜਪਾ ਦੇ ਸੰਸਦ ਸੰਨੀ ਦਿਓਲ ਵੱਲੋਂ ਹਲਕੇ ਵਿੱਚ ਸ਼ਮਹੂਲਿਅਤ ਨਾ ਕਰਨਾ ਉਹਨਾਂ ਦੀ ਵੋਟ ਉਸ ਕੈਡਰ ਤੱਕ ਹੀ ਸੀਮਿਤ ਕਰ ਗਿਆ। ਪਿਛਲੀ ਨਗਰ ਕੌਂਸਿਂਲ ਦੀਆਂ ਚੋਣਾ ਦੌਰਾਨ ਗੁਰਦਾਸਪੁਰ ਦੇ 29 ਵਾਰਡ ਵਿੱਚੋ ਮਹਿਜ 4968 ਵੋਟਾਂ ਹਾਸਿਲ ਕਰਨਾ ਅਤੇ ਪਿੰਡਾ ਵਿੱਚ ਹਾਲੇ ਤੱਕ ਭਾਜਪਾ ਦਾ ਵਿਰੋਧ ਜਾਰੀ ਰਹਿਣਾ ਭਾਜਪਾ ਲਈ ਵੱਡੀ ਮੁਸੀਬਤ ਖੜੀ ਕਰਦਾ ਹੈ । ਪਰ ਭਾਜਪਾ ਦਾ ਆਪਣੇ ਕਾਡਰ ਦੀ ਵੋਟ ਬਟੋਰਣਾ ਵੀ ਕੋਈ ਸੋਖੀ ਗੱਲ ਦਿੱਖ ਹੈ ਹਾਲਾਕਿ ਆਰਐਸਐਸ ਅਤੇ ਭਾਜਪਾ ਹਾਈਕਮਾਨ ਵੱਲੋਂ ਅੰਦਰ ਖਾਤੇ ਵਰਕਰਾਂ ਨੂੰ ਸੱਖਤ ਸੰਦੇਸ਼ ਦਿੱਤਾ ਗਿਆ ਹੈ ਕਿਉਕਿ ਪਾਰਟੀ ਦੀ ਸਾਕ ਦਾਅ ਤੇ ਲੱਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਲਕੇ ਵਿੱਚ ਆ ਕੇ ਹਲਕੇ ਲਈ ਕੁਝ ਨਾ ਦੇ ਕੇ ਜਾਣਾ ਅਤੇ ਸੰਸਦ ਸੰਨੀ ਦਿਓਲ ਵੱਲੋਂ ਸਿਰਕਤ ਨਾ ਕਰਨ ਨਾਲ ਭਾਜਪਾ ਦਾ ਗ੍ਰਾਫ ਕਾਫੀ ਥੱਲੇ ਆਇਆ ਹੈ । ਭਾਜਪਾ ਵੱਲੋਂ ਗੁਰਦਾਸਪੁਰ ਵਿੱਚ ਹਾਲੇ ਵੀ ਪੁਰਾਣੇ ਕੌਮੀ ਗੀਤ ਹੀ ਵਜਾਏ ਜਾ ਰਹੇ ਹਨ ਅਤੇ ਵੋਟਰਾਂ ਦਾ ਕਹਿਣਾ ਹੈ ਕਿ ਉਹਨਾਂ ਸੁਰਾਂ ਵਿੱਚ ਹੁਣ ਸੰਗੀਤ ਨਹੀਂ ਰਿਹਾ। ਪਰ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਜਪਾ ਨੂੰ ਹਲਕੇ ਵਿੱਚ ਲੈਣਾ ਵੀ ਠੀਕ ਨਹੀਂ।

ਆਪ ਉਮੀਦਵਾਰ ਰਮਨ ਬਹਿਲ

ਆਪ ਉਮੀਦਵਾਰ ਰਮਨ ਬਹਿਲ

ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨਾਂ ਪਹਿਲਾ ਹਵਾ ਬੇਸ਼ਕ ਝਾੜੂ ਦੀ ਵਗ ਰਹੀ ਸੀ, ਪਰ ਹਲਕੇ ਵਿੱਚ ਉਮੀਦਵਾਰ ਦੇ ਨਾਮ ਦੀ ਹਵਾ ਵਿੱਚ ਨਰਮੀ ਪਾਈ ਗਈ ਹੈ। ਹਾਲਾਕਿ ਆਪ ਦਾ ਗ੍ਰਾਫ ਵਧਾਉਣ ਵਿੱਚ ਰਮਨ ਬਹਿਲ ਦਾ ਇੱਕ ਵੱਡਾ ਯੋਗਦਾਨ ਪਾਇਆ ਜਾ ਰਿਹਾ। ਉਹਨਾਂ ਦੀ ਸਾਫ ਸ਼ਖਸਿਅਤ ਨੂੰ ਵੀ ਲੋਕ ਪੰਸੰਦ ਕਰ ਰਹੇ ਹਨ। ਆਪ ਦੇ ਪਿਛਲੇ ਆਂਕੜੀਆਂ ਤੇ ਗੌਰ ਕੀਤਾ ਜਾਵੇ ਤਾਂ 2019 ਲੋਕ ਸਭਾ ਚੋਣਾਂ ਵਿੱਚ ਆਪ ਦੇ ਉਮੀਦਵਾਰ ਪੀਟਰ ਮਸੀਹ ਨੇ ਹਲਕੇ ਤੋਂ ਮਹਿਜ 3004 ਵੋਟਾਂ ਹਾਸਿਲ ਕਰ ਪਾਏ ਸਨ। ਜਦਕਿ 2017 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਚਾਹਲ ਨੇ 6949 ਮਤ ਪ੍ਰਾਪਤ ਕੀਤੇ ਸਨ। ਹਾਲ ਹੀ ਵਿੱਚ ਨਗਰ ਕੌਸਿਂਲ ਦੀਆਂ ਚੋਣਾ ਵਿੱਚ ਵੀ ਆਪ ਨੇ 29 ਵਾਰਡਾਂ ਵਿੱਚੋ ਮਹਿਜ 1348 ਵੋਟ ਹੀ ਪ੍ਰਾਪਤ ਕੀਤੀਆ। ਜਿਸ ਦਾ ਵੱਡਾ ਕਾਰਣ ਸੀ ਹਲਕੇ ਵਿੱਚ ਕੋਈ ਵੱਡਾ ਚੇਹਰਾ ਅਤੇ ਕਾਡਰ ਦਾ ਨਾ ਹੋਣਾ। ਪਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਿਲ ਹੋਏ ਰਮਨ ਬਹਿਲ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਦਾ ਲੈਵਲ ਜਰੂਰ ਵਧਿਆ ਦਿੱਖ ਰਿਹਾ। ਪਰ ਲੋਕਾਂ ਵਿੱਚ ਜਿਆਦਾਤਰ ਹੁਣ ਵੀ ਰੁਝਾਣ ਉਮੀਦਵਾਰ ਪ੍ਰਤਿ ਨਾ ਹੋ ਕੇ ਆਮ ਆਦਮੀ ਪਾਰਟੀ ਪ੍ਰਤੀ ਹੀ ਦਿੱਖ ਰਿਹਾ, ਜੋਂਕਿ ਉਹਨਾਂ ਲਈ ਵੱਡੀ ਚਿੰਤਾ ਖੜੀ ਕਰ ਸਕਦਾ। ਹਾਲਾਕਿ ਲੋਕ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿਚ ਕਰਵਾਏ ਗਏ ਕੰਮਾ ਨੂੰ ਮੁੱਖ ਰੱਖ ਰਹੇ ਹਨ ਪਰ ਆਪ ਪਾਰਟੀ ਸੰਬੰਧੀ ਲੋਕਾਂ ਨੂੰ ਕਈ ਖਦਸ਼ੇ ਵੀ ਦਿਖਾਈ ਦੇ ਰਹੇ ਹਨ।

ਕਾਂਗਰਸੀ ਉਮੀਦਵਾੀਰ- ਬਰਿੰਦਰਮੀਤ ਸਿੰਘ ਪਾਹੜਾ

ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ

ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਦੇ ਕੰਮ ਦੀਆਂ ਜਿੱਥੇ ਤਰੀਫਾਂ ਦੇ ਪੁੱਲ ਬੰਨੇ ਜਾ ਰਹੇ ਹਨ, ਉਹਨਾਂ ਵੱਲੋਂ ਕਰੋਨਾ ਕਾਲ ਦੌਰਾਨ ਨਿਡਰ ਹੋ ਕੇ ਸ਼ਹਿਰ ਦੀ ਸੈਨੇਟਾਇਜੇਸ਼ਨ ਅਤੇ ਪਿਛਲੇ ਸਮੇਂ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਤੇ ਆਪਣੀ ਜਾਨ ਦੀ ਪਰਵਾਹ ਨਾ ਕਰ ਅੱਗੇ ਆ ਕੇ ਅੱਗ ਬੁਝਾਉਣਾ ਸ਼ਲਾਝਾ ਯੋਗ ਮੰਨਿਆ ਜਾ ਰਿਹਾ। ਪਾਹੜਾ ਵੱਲੋਂ ਜਿੱਥੇ ਉਹਨਾਂ ਵੱਲੋਂ ਕੀਤੇ ਗਏ ਵਾਅਦਿਆਂ ਬੱਸ ਸਟੈਡ਼ ਅਤੇ ਅੰਡਰ ਬ੍ਰਿਜ, ਸੈਨਿਕ ਸਕੂਲ ਆਦਿ ਕੰਮ ਗਿਣਵਾਏ ਜਾ ਰਹੇ ਹਨ। ਉਥੇ ਵਿਰੋਥੀ ਅਤੇ ਲੋਕ ਇਹ ਪ੍ਰੋਜੇਕਟ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਨਾ ਹੋਣ ਤੇ ਸਵਾਲ ਵੀ ਖੜੇ ਕਰ ਰਹੇ ਹਨ। ਜਿੱਥੇ ਸ਼ਹਿਰਾਂ ਅੰਦਰ ਪਾਰਕਾਂ ਦੇ ਨਵ ਨਿਰਮਾਨ ਅਤੇ ਸ਼ਹਿਰ ਦੀ ਸੁੰਦਰੀਕਰਨ ਦੀ ਲੋਕ ਪਾਹੜਾ ਨੂੰ ਵਧਾਈ ਦੇ ਰਹੇ ਹਨ, ਪਿੰਡਾ ਦਿਆਂ ਬੰਬਿਆਂ ਤੱਕ ਪੱਕਿਆ ਸੜਕਾ ਲੈ ਕੇ ਜਾਣ ਸੰਬੰਧੀ ਪਾਹੜਾ ਦੀ ਪਿੱਠ ਥੱਪ ਥਪਾਈ ਜਾ ਰਹਿ ਹੈ, ਉੱਥੇ ਹੀ ਪੰਚਾਇਤੀ ਚੋਣਾ ਵਿੱਚ ਲੋਕਤੰਤਰ ਦੀ ਮਰਿਆਦਾ ਦਾ ਹਨਨ ਦੇ ਵੀ ਕਿੱਸੇ ਆਮ ਸੁਨਣ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਸਰਦਾਰੀਆਂ ਘਰੇ ਹੀ ਰੱਖਣ ਦੀ ਗੱਲ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਕਿ ਇਹ ਸੱਚ ਹੈ ਕਿ ਪਾਹੜਾ ਆਪਣੀ ਅਗਵਾਈ ਥੱਲੇ ਹਾਲ ਹੀ ਵਿੱਚ ਨਗਰ ਕੌਸਿਂਲ ਦੀਆਂ ਚੋਣਾ ਅੰਦਰ 29 ਦੀਆਂ 29 ਵਾਰਡਾਂ ਜਿੱਤ ਕੇ ਪੂਰੇ ਪੰਜਾਬ ਲਈ ਮਿਸਾਲ ਕਾਇਮ ਕਰ ਗਏ। ਉੱਥੇ ਹੀ ਸੰਨੀ ਦਿਓਲ ਦੇ ਮੁਕਾਬਲੇ ਵਿੱਚ ਵੀ ਕਾਂਗਰਸ ਦਾ ਪ੍ਰਦਸ਼ਨ ਬੇਹਦ ਸ਼ਾਨਦਾਰ ਰਿਹਾ ਅਤੇ ਮਹਿਜ 1149 ਵੋਟਾਂ ਨਾਲ ਸੰਨੀ ਦਿਓਲ ਹਲਕੇ ਤੋਂ ਜਿੱਤ ਹਾਸਿਲ ਕਰ ਪਾਏ। ਹਾਲਾਕਿ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਤੇ ਭਾਜਪਾ ਦੇ ਜਿਲਾ ਪ੍ਰਧਾਨ ਦੋਵੇਂ ਗੁਰਦਾਸਪੁਰ ਹਲਕੇ ਤੋਂ ਸੀ।

ਅਕਾਲੀ ਉਮੀਦਵਾਰ-ਗੁਰਬਚਨ ਸਿੰਘ ਬੱਬੇਹਾਲੀ

ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ

ਅਕਾਲੀ ਦੱਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਦੀ ਗੱਲ ਕੀਤੀ ਜਾਵੇ ਤਾਂ ਲੋਕ ਜਿੱਥੇ ਉਹਨਾਂ ਵੱਲੋਂ ਆਪਣੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਕਾਰਜ ਜਿਸ ਵਿੱਚ ਡੀਸੀ ਕੰਪਲੈਕਸ, ਕਾਲੇਜ ਦਾ ਸਟੇਡਿਅਮ, ਜੁਡਿਸ਼ਿਅਲ ਕੰਪਲੈਕਸ, ਨਵਾਂ ਸਿਵਲ ਅਸਪਤਾਲ, ਮੈਰਿਟੋਰਿਅਸ ਸਕੂਲ ਨੂੰ ਹਾਲੇ ਵੀ ਭੁੱਲ ਨਹੀਂ ਪਾ ਰਹੇ। ਉੱਥੇ ਹੀ ਉਹਨਾਂ ਨੂੰ ਬਦਲੇ ਦੀ ਰਾਜਨੀਤੀ ਦਾ ਡਰ ਸਤਾ ਰਿਹਾ। ਲੋਕ ਜਿੱਥੇ ਕਾਲੇਜ ਦੇ ਸਟੇਡਿਅਮ ਨੂੰ ਯਾਦ ਕਰਦੇ ਹੋਏ ਕਬੱਡੀ ਖੇਡ਼ਾ ਦਾ ਲੁੱਤਫ ਨਹੀਂ ਭੁਲੇ, ਉੱਥੇ ਹੀ ਲੋਕਾਂ ਦੇ ਦਿੱਲਾ ਅੰਦਰ ਹਾਲੇ ਵੀ ਕਈ ਤਰਾਂ ਦੇ ਕਥਿਤ ਪਰਚਿਆਂ ਦੀ ਰਾਜਨੀਤੀ ਦੇ ਸ਼ੰਕੇ ਬਰਕਰਾਰ ਹਨ। ਬੱਬੇਹਾਲੀ ਦਾ ਡਰ ਜਿੱਥੇ ਬੇਸ਼ਕ ਕੁਝ ਲੋਕਾਂ ਅੰਦਰ ਵੇਖਣ ਨੂੰ ਮਿਲ ਰਿਹਾ ਪਰ ਦੂਜੇ ਪਾਸੇ ਲੋਕਾਂ ਵਿੱਚ ਬੱਬੇਹਾਲੀ ਦੀ ਸਾਰੇ ਧਰਮਾਂ ਨੂੰ ਮੰਨਣ ਅਤੇ ਇੱਕ ਸਮਾਨ ਰੱਖਣ ਦੀ ਸੋਚ ਦੇ ਵੀ ਲੋਕ ਹਾਲੇ ਤੱਕ ਕਾਇਲ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਬੇਹਾਲੀ ਨੇ ਹੀ ਆਪਣੇ ਤਜੁਰਬੇ ਨਾਲ ਗੁਰਦਾਸਪੁਰ ਅੰਦਰ ਵਿਗੜੇ ਮਾਹੋਲ ਨੂੰ ਆਪਣੀ ਸਹੀ ਸੋਜੀ ਨਾਲ ਨਿਪਟਾਉਂਦੇ ਸ਼ਹਿਰ ਵਿੱਚ ਹਿੰਦੂ ਸਿੱਖ ਭਾਈਚਾਰਾ ਅਤੇ ਅਮਨ ਸ਼ਾੰਤੀ ਕਾਇਮ ਰੱਖਣ ਵਿੱਚ ਇੱਕ ਅਹਿਮ ਭੂਮਿਕਾ ਅਦਾ ਕੀਤੀ।

ਕੀ ਹੈ ਆਮ ਲੋਕਾਂ ਦੀ ਆਵਾਜ

ਗੱਲ ਅਗਰ ਆਮ ਲੋਕਾਂ ਦੀ ਕੀਤੀ ਜਾਵੇਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਗੱਲ ਅੱਜ ਵਿਕਾਸ ਦੀ ਚਾਹੁੰਦੇ ਹਨ। ਪਰ ਹਾਲੇ ਤੱਕ ਕਿਸੇ ਵੀ ਉਮੀਦਵਾਰ ਨੇ ਵਿਕਾਸ ਦੀ ਗੱਲ਼ ਨਹੀਂ ਕੀਤੀ ਅਤੇ ਨਾਂ ਹੀ ਦੱਸ ਰਹੇ ਹਨ ਕਿ ਉਹ ਅਗਾਮੀ ਪੰਜ ਸਾਲਾ ਦੌਰਾਨ ਕੀ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਕਿਓ ਚੁਣਿਆਂ ਜਾਵੇ। ਉਹਨਾਂ ਲਈ ਹੇਠ ਲਿਖੇ ਮੁੱਦੇ ਸਭ ਤੋਂ ਜਿਆਦਾ ਅਸਰ ਰੱਖਦੇ ਹਨ।

1:- ਗੁਰਦਾਸਪੁਰ ਅੰਦਰ ਸੇਹਤ ਸੁਵਿਧਾ ਵਿੱਚ ਸੁਧਾਰ ਕੀਤਾ ਜਾਵੇ। ਮੈਡੀਕਲ ਕਾਲੇਜ ਖੋਲਿਆ ਜਾਵੇ, ਅਤੇ ਪੁਰਾਣੇ ਹਸਪਤਾਲ ਨੂੰ ਦੂਬਾਰਾ ਚਲਾਇਆ ਜਾਵੇ।

2:- ਅੰਤਰਾਸ਼ਟੀ ਵਪਾਰ ਖੋਲਣ ਤੇ ਜੋਰ ਦਿੱਤਾ ਜਾਵੇ ਅਤੇ ਹਲਕੇ ਅੰਦਰ ਫੂਡ ਪ੍ਰੋਸੈਸਿੰਗ ਦੇ ਤਹਿਤ ਨਵੇਂ ਲਘੂ ਉਧਯੋਗ ਸਥਾਪਿਤ ਕਰਨ ਦੇ ਉਪਰਾਲੇ ਕੀਤੇ ਜਾਣ ਅਤੇ ਉਧਯੋਗ ਨੂੰ ਪ੍ਰਫੁਲਿੱਤ ਕਰਦੇ ਹੋਏ ਫੋਕਲ ਪਵਾਇੰਟ ਗੁਰਦਾਸਪੁਰ ਨੂੰ ਬੁਣਿਆਦੀ ਸੁਵਿਦਾਵਾਂ ਉਪਲੱਬਦ ਕਰਵਾਇਆਂ ਜਾਣ।

3:- ਯੁਵਾਵਾਂ ਨੂੰ ਆਈ.ਟੀ ਸੰਬੰਧੀ ਉੱਚ ਸਿੱਖਿਆ ਦਿੱਤੀ ਜਾਵੇ ਤਾਂ ਅਤੇ ਸਰਕਾਰ ਤੇ ਜੋਰ ਪਾਏ ਜਾਵੇ ਕਿ ਉਹ ਵਿਦੇਸ਼ੀ ਕੰਪਨੀਆਂ ਨਾਲ ਤਾਲਮੇਲ ਕਰੇ ਤਾਂ ਜੋ ਆਈ ਟੀ ਵਿੱਚ ਮਹਾਰਤ ਹਾਸਿਲ ਕਰ ਚੁੱਕੇ ਨੌਜਵਾਨਾਂ ਨੂੰ ਗੁਰਦਾਸਪੁਰ ਅੰਦਰ ਹੀ ਆਨ ਲਾਇਨ ਵਿਦੇਸ਼ਾ ਵਿੱਚ ਰੋਜਗਾਰ ਮੁਹਇਆਂ ਹੋ ਸਕੇ।

4:- ਗੰਨੇ ਸਮੇਤ ਹੋਰ ਫਸਲਾਂ ਦੀ ਰਾਸ਼ੀ ਦਾ ਭੁਗਤਾਨ ਨਕਦ ਕਰਨ ਲਈ ਆਪਣੀ ਸਰਕਾਰ ਤੇ ਦਬਾਅ ਬਣਾਇਆਂ ਜਾਵੇ ਅਤੇ ਪੁਰਾਣੇ ਬਕਾਇਆਂ ਦੀ ਅਦਾਇਗੀ ਕੀਤੀ ਜਾਵੇਂ।

5:- ਸ਼ਹਿਰ ਅੰਦਰ ਵੱਧ ਰਹੀ ਟਰੈਫਿਕ ਸਮਸਿਆਂ ਦਾ ਹੱਲ ਕੀਤਾ ਜਾਵੇ ਅਤੇ ਪੁਰਾਣੇ ਬੱਸ ਸਟੈਡ਼ ਤੇ ਰੇਹੜੀ ਮਾਰਕਿਟ ਖੋਲੀ ਜਾਵੇਂ।

6:- ਸੜਕਾਂ ਤੇ ਨਾਜਾਇਜ ਕਬਜੇ ਹਟਾਏ ਜਾਣ ਅਤੇ ਪੁਰਾਣੇ ਸੀਵਰੇਜ ਸਿਸਟਮ ਤੋਂ ਛੁਟਕਾਰਾ ਦਵਾਈਆ ਜਾਵੇਂ।

7:- ਗੁਰਦਾਸਪੁਰ ਅੰਦਰ ਟੁਰਿਯਮ ਨੂੰ ਪ੍ਰਮੋਟ ਕੀਤਾ ਜਾਵੇ, ਤਾਂ ਜੋਂ ਲੋਕਾਂ ਨੂੰ ਰੋਜਗਾਰ ਮਿਲ ਸਕੇ।

Written By
The Punjab Wire