ਗੁਰਦਾਸਪੁਰ, 10 ਫਰਵਰੀ (ਮੰਨਣ ਸੈਣੀ)। ਸ਼ਹਿਰ ਦੇ ਬਾਜਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਿੰਘੇ ਸਵਾਗਤ ਅਤੇ ਮਿਲੇ ਭਰਪੂਰ ਪਿਆਰ ਨਾਲ ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਜਿੱਥੇ ਗੱਦ ਗੱਦ ਹੋਏ ਉਥੇ ਹੀ ਕੁਝ ਕੂ ਭਾਵੂਕ ਹੁੰਦੇ ਵੀ ਦਿੱਖੇ। ਇੱਕ ਦੁਕਾਨ ਤੇ ਗੱਲ ਕਰਦਿਆਂ ਭਾਵੁਕ ਹੁੰਦੇ ਪਾਹੜਾ ਦਾ ਕਹਿਣਾ ਸੀ ਕਿ ਉਹ ਹਮੇਸ਼ਾ ਸਕਰਾਤਮਕ ਰਾਜਨੀਤੀ ਤੇ ਯਕੀਨ ਕਰਦੇ ਹਨ ਅਤੇ ਲੋਕਾਂ ਵੱਲੋਂ ਮਿਲੇ ਆਸ਼ਿਰਵਾਦ ਨਾਲ ਉਹਨਾਂ ਅੰਦਰ ਸਕਾਰਾਤਮਕ ਊਰਜਾ ਦਾ ਸੰਚਾਰ ਵਧਿਆ ਹੈ । ਉਹਨਾਂ ਨੂੰ ਕੰਮ ਕਰਣ ਦੀ ਹੋਰ ਜਿਆਦਾ ਸ਼ਕਤੀ ਮਿਲੀ ਹੈ। ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਪਿਆਰ ਨੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਕੰਮ ਕਰਨ ਵਾਲੇ ਦੀ ਕਦਰ ਕਰਦੇ ਹਨ।
ਬਰਿੰਦਰਮੀਤ ਸਿੰਘ ਪਾਹੜਾ ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਡੋਰ ਟੂ ਡੋਰ ਗਏ ਅਤੇ ਦੁਕਾਨਦਾਰਾਂ ਨੂੰ ਮਿਲਣ ਲਈ ਪਹੁੰਚੇ ਸਨ ਅਤੇ ਦੁਕਾਨਦਾਰਾਂ ਅੱਗੇ ਆਪਣੇ ਪੰਜ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਸਨ। ਪਾਹੜਾ ਬਾਜ਼ਾਰ ਵਿੱਚ ਸਥਿਤ ਲਗਭਗ ਹਰੇਕ ਦੁਕਾਨ ਤੇ ਗਏ ਜਿੱਥੇ ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਦੀ ਰਿਪੋਰਟ ਕਾਰਡ ਵੇਖ ਸ਼ਲਾਘਾ ਵੀ ਕੀਤੀ। ਪਾਹੜਾ ਨਾਲ ਜਿੱਥੇ ਸ਼ਹਿਰ ਦੇ ਕਾਂਗਰਸੀ ਆਗੁ ਸੀ ਉੱਥੇ ਹੀ ਕਈ ਸਮਾਜਿਕ ਸ਼ਖਸਿਅਤਾਂ ਨੇ ਉਹਨਾਂ ਨਾਲ ਚੱਲ ਵਿਕਾਸ ਤੇ ਮੋਹਰ ਲਾਉਣ ਦੀ ਗੱਲ ਕਹੀ। ਹੀਰਾ ਅਰੋੜਾ ਅਤੇ ਕੇ.ਕੇ.ਸ਼ਰਮਾ ਵੱਲੋਂ ਪਾਹੜਾ ਦੇ ਕੰਮ ਦੀ ਪ੍ਰਸ਼ਸ਼ਾ ਕਰਦਿਆ ਗੁਰਦਾਸਪੁਰ ਦੇ ਵਿਕਾਸ ਨੂੰ ਮੁੱਖ ਰੱਖਦਿਆ ਉਹਨਾਂ ਦਾ ਸਾਥ ਦੇਣ ਦੀ ਗੱਲ਼ ਕਹੀ ਗਈ। ਦੁਕਾਨਦਾਰਾਂ ਵੱਲੋਂ ਕੀਤੇ ਗਏ ਸਵਾਗਤ ਦਾ ਅੰਦਾਜਾ ਇਸ ਤੋਂ ਹੀ ਲਗਾਇਆ ਜਾ ਸਕਦਾ ਕਿ ਕਰੀਬ ਦੋ ਕਿਲੋਮੀਟਰ ਦਾ ਸਫ਼ਰ ਤਹਿ ਕਰਣ ਵਿੱਚ ਹੀ ਪਾਹੜਾ ਨੂੰ ਕਰੀਬ 6 ਘੰਟੇ ਤੋਂ ਜਿਆਦਾ ਦਾ ਸਮਾਂ ਲੱਗਾ। ਪਾਹੜਾ ਵੱਲੋਂ ਹਨੂਮਾਨ ਚੌਕ ਤੋਂ ਅਮਾਮਬਾੜਾ ਚੌਕ, ਅੰਦਰੂਨੀ ਬਾਜਾਰ , ਬੀਜ਼ ਮਾਰਕੀਟ ਤੋਂ ਬਾਟਾ ਚੌਕ ਦਾ ਸਫਰ ਤਹਿ ਕੀਤਾ ਗਿਆ ਜੋ ਮਹਜ ਦੋ ਕਿਲੋਮੀਟਰ ਯਾ ਉਸ ਤੋਂ ਕੁਝ ਕੂ ਜਿਆਦਾ ਹੈ।
ਪਾਹੜਾ ਵੱਲੋਂ ਕੀਤੇ ਗਏ ਇਸ ਡੋਰ ਟੂ ਡੋਰ ਕੰਪੇਨ ਦੇ ਦੌਰਾਨ ਬੇਸ਼ਕ ਕੁਝ ਲੋਕ ਪਾਹੜਾ ਦੇ ਨਾਲ ਆਏ ਚੰਦ ਆਗੂਆਂ ਨੂੰ ਪੰਸੰਦ ਨਹੀਂ ਸੀ ਕਰ ਰਹੇ ਪਰ ਉਹੀਂ ਲੋਕ ਪਾਹੜਾ ਦੀ ਸਾਦਗੀ ਦੇ ਕਾਇਲ ਵੀ ਹੁੰਦੇ ਨਜ਼ਰ ਆਏ। ਮੇਨ ਬਾਜਾਰ ਵਿੱਚ ਹੀ ਇੱਕ ਐਸਾ ਬੱਚਾ ਵੀ ਪਾਹੜਾ ਦਾ ਉਸ ਵੇੇਲੇ ਫੈਨ ਹੋ ਗਿਆ ਜੱਦ ਉਹ ਟਿਉਸ਼ਨ ਤੋਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਅਤੇ ਅਚਾਨਕ ਉਸ ਦੇ ਅੱਗੇ ਉਹਨਾਂ ਦੇ ਸਕੂਲ ਵਿੱਚ ਕਈ ਵਾਰ ਚੀਫ਼ ਗੈਸਟ ਦੇ ਤੌਰ ਤੇ ਸਿਰਕਤ ਕਰ ਚੁੱਕਿਆ ਸ਼ਖਸ ਮਿਲਿਆ ਅਤੇ ਉਸ ਨੇ ਉਸ ਬੱਚੇ ਨੂੰ ਪਛਾਣ ਵੀ ਲਿਆ ਅਤੇ ਗਲਵਕੜੀ ਪਾਈ। ਜਿਸ ਤੇ ਬੱਚਾ ਕਾਫੀ ਉਤਸਾਹਿਤ ਨਜਰ ਆਇਆ ਅਤੇ ਉਹ ਪਾਹੜਾ ਦਾ ਫੈਨ ਹੋ ਗਿਆ। ਹਾਲਾਂਕਿ ਉਹ ਬੱਚਾ ਹਾਲੇ ਨਾਬਾਲਿਗ ਸੀ ਅਤੇ 7 ਵੀਂ ਜਮਾਤ ਵਿੱਚ ਪੜਦਾ ਸੀ।
ਉੱਧਰ ਇੱਕ ਪਾਸੇ ਕਾਂਗਰਸ ਜਿੱਥੇ ਇਸ ਡੋਰ ਟੂ ਡੋਰ ਕੈਂਪੇਨ ਨਾਲ ਕਾਫ਼ੀ ਗੱਦ ਗੱਦ ਹੋ ਗਈ ਹੈ ਅਤੇ ਉਹਨਾਂ ਨੂੰ ਆਪਣਾ ਗ੍ਰਾਫ ਹੋਰ ਵੱਧਣ ਦੀ ਉਮੀਦ ਹੈ। ਪਰ ਦੂਜੇ ਪਾਸੇ ਵਿਰੋਧਿਆਂ ਵੱਲੋ ਇਸ ਨੂੰ ਫੇਲ ਕਰਾਰ ਸਾਬਿਤ ਕੀਤਾ ਜਾ ਰਿਹਾ। ਆਪ ਦੇ ਕਈ ਸਮਰਥਕਾ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਕਿ ਪਾਹੜਾ ਦੇ ਸਮਰਥਖਾ ਨੇ ਉਹਨਾਂ ਦੀ ਪਾਰਟੀ ਦੇ ਝੱਡੇ ਉਤਾਰ ਦਿੱਤੇ ਜੋ ਗਲਤ ਹੈ। ਉੱਧਰ ਕੁਝ ਕੂ ਦਾ ਕਹਿਣਾ ਸੀ ਕਿ ਆਮ ਬੰਦਾ ਕਿਸੇ ਵੀ ਰਾਜਨੇਤਾ ਨਾਲ ਵਿਗਾੜਣਾ ਨਹੀਂ ਚਾਹੁੰਦਾ ਇਸ ਕਰਕੇ ਉਹ ਸਾਰਿਆ ਨਾਲ ਹੀ ਸਮ ਹੋ ਕੇ ਚਲਦਾ ਹੈ ਤੇ ਉਹਨਾਂ ਦਾ ਸਵਾਗਤ ਕਰਦਾ, ਪਰ ਵੋਟਰਾਂ ਨੇ ਜਿੱਥੇ ਵੋਟ ਪਾਉਣੀ ਹੁੰਦੀ ਹੈ ਉੱਥੇ ਪਹਿਲਾ ਹੀ ਤਹਿ ਕਰ ਚੁੱਕੇ। ਅਕਾਲੀ ਸਮਰਥਕਾਂ ਦਾ ਕਹਿਣਾ ਸੀ ਕਿ ਹਾਲੇ ਤੇ ਅਕਾਲੀ ਦਲ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਬਾਜ਼ਾਰ ਵਿੱਚ ਕੈਂਪੇਨ ਕਰਨ ਆਉਣਾ ਹੈ ਉਸ ਵੇਲੇ ਵੀ ਨਾਜਾਰਾਂ ਇੰਜ ਹੀ ਹੋਵੇਗਾ। ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਨੂੰ ਕਿਸੇ ਵੀ ਹਾਲਾਤਾਂ ਵਿੱਚ ਕਮਜੋਰ ਨਾ ਸਮਝਿਆ ਜਾਵੇ। ਉਹਨਾਂ ਕਿਹਾ ਕਿ ਇਹ ਪਾਹੜਾ ਸਮਰਥਕਾ ਵੱਲੋ ਹਰੇਕ ਦੁਕਾਨਦਾਰ ਨੂੰ ਹਾਰ ਫੜਾਏ ਗਏ ਅਤੇ ਹਵਾ ਬਣਾਉਣ ਦੀ ਕੌਸ਼ਿਸ਼ ਕੀਤੀ ਗਈ।
ਪਰ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪਾਹੜਾ ਵੱਲੋਂ ਜਿੱਥੇ ਦੁਕਾਨਦਾਰਾਂ ਨੂੰ ਮਿਲਣ ਲਈ ਆਪਣੀਆਂ ਕਈ ਮੀਟਿੰਗ ਰੱਦ ਕਰ ਦਿੱਤਿਆ ਗਈਆ, ਉਸ ਦਾ ਦੁਕਾਨਦਾਰਾਂ ਤੇ ਕਾਫ਼ੀ ਪ੍ਰਭਾਵ ਪਿਆ। ਉਹਨਾਂ ਵੱਲੋਂ ਪਾਰਟੀ ਛੱਡ ਹਰੇਕ ਦੁਕਾਨਦਾਰ ਤੱਕ ਕੀਤੀ ਗਈ ਪਹੁੰਚ ਦਾ ਦੁਕਾਨਦਾਰਾ ਨੇ ਸਮਰਥਨ ਕੀਤਾ। ਪਰ ਹੁਣ ਕੀ ਇਹ ਸਮਰਥਨ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਹਵਾ ਵਧਾਉਣ ਦਾ ਕੰਮ ਕਰੂਗਾਂ ਇਹ ਆਨ ਵਾਲੇ ਦਿਨਾਂ ਵਿੱਚ ਪਤਾ ਚਲੇਗਾ।