ਗੁਰਦਾਸਪੁਰ, 07 ਫਰਵਰੀ (ਮੰਨਣ ਸੈਣੀ)। ਥਾਨਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਕਾਂਗਰਸ ਪਾਰਟੀ ਦਾ ਪ੍ਰਚਾਰ ਕਰ ਰਹੀ ਵੈਨ ਦੀ ਤੋੜਭੰਨ ਕਰਨ ਵਾਲੇ ਇੱਕ ਦੋਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਆਰੋਪ ਲਗਾਏ ਜਾ ਰਹੇ ਹਨ ਕਿ ਦੋਸ਼ੀ ਆਮ ਆਦਮੀ ਪਾਰਟੀ ਦਾ ਸਮੱਰਥਕ ਹੈ । ਪੁਲਿਸ ਵੱਲੋ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਇਹ ਪਰਚਾ ਰਣਯੋਧ ਸਿੰਘ ਪੁੱਤਰ ਰਾਣਾ ਪੁੱਤਰ ਇੰਦਰਜੀਤ ਸਿੰਘ ਰਾਣਾ ਵਾਸੀ ਬਹਿਰਾਮਪੁਰ ਦੇ ਬਿਆਨਾਂ ਤੇ ਗੁਰਮੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੇਨ ਗਲੀ ਨੇੜੇ ਪਾਣੀ ਵਾਲੀ ਟੈਂਕੀ ਬਹਿਰਾਮਪੁਰ ਖਿਲਾਫ਼ ਦਰਜ ਕੀਤਾ ਗਿਆ ਹੈ ।
ਸਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾ 2022 ਦੇ ਮੱਦੇਨਜਰ ਕਾਂਗਰਸ ਪਾਰਟੀ ਵੱਲੋ ਪਿੰਡ ਬਹਿਰਾਮਪੁਰ ਵਿਖੇ ਮਿਤੀ 05.02.22 ਨੂੰ ਵੀਡਿਓ ਵੈਨ ਲੱਗੀ ਗੱਡੀ (ਛੋਟਾ ਹਾਥੀ) ਤੇ ਐਲਸੀਡੀ ਲਗਾ ਕੇ ਕਾਂਗਰਸ ਪਾਰਟੀ ਦਾ ਪ੍ਰਚਾਰ ਕਰ ਰਹੇ ਸੀ । ਇਸੇ ਦੌਰਾਨ ਗੁਰਮੀਤ ਸਿੰਘ ਉੱਕਤ ਨੇ ਸਿਕਾਇਤ ਕਰਤਾ ਨਾਲ ਗਾਲੀ ਗਲੋਚ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਨਾਅਰੇ ਲਗਾਉਦੇ ਹੋਏ ਗੱਡੀ ਤੇ ਲੱਗੀ ਐਲਸੀਡੀ ਤੇ ਦੋ ਇੱਟਾਂ ਮਾਰ ਕੇ ਐਲਸੀਡੀ ਭੰਨ ਦਿੱਤੀ ਹੈ।
ਏਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕੀ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਕਿ ਦੋਸ਼ੀ ਫਰਾਰ ਹੈ, ਜਿਸ ਨੂੰ ਜਲਦੀ ਗਿਰਫਤਾਰ ਕਰ ਲਿਆ ਜਾਵੇਗਾ।