ਗੁਰਦਾਸਪਰ, 6 ਫਰਵਰੀ (ਮੰਨਣ ਸੈਣੀ) । ਕਾਂਗਰਸ ਪਾਰਟੀ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਵੱਲੋਂ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕਰ ਦਿੱਤਾ ਗਿਆ ਅਤੇ ਮੁੱਖ ਮੰਤਰੀ ਦੀ ਕੁਰਸੀ ਭਾਲਦੇ ਕਾਂਗਰਸੀ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡਾ ਝੱਟਕਾ ਦੇਂਦੇ ਹੋਏ ਚਰਨਜੀਤ ਸਿੰਘ ਚੰਨੀ ਦੇ ਨਾਮ ਦੀ ਘੋਸ਼ਨਾ ਮੁੱਖ ਮੰਤਰੀ ਦੇ ਚੇਹਰੇ ਵਜੋਂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਆਮ ਲੋਕਾਂ, ਖਾਸ ਕਰ ਵਿਰੋਧੀ ਅਤੇ ਸਿੱਧੂ ਕਲਚਰ ਤੋਂ ਦੁੱਖੀ ਕਾਂਗਰਸੀ ਆਗੂਆ ਦਾ ਕਹਿਣਾ ਹੈ ਕਿ ” ਅਖੀਰ ਵਿੱਚ ਪੱਪੂ ( ਨਵਜੋਤ ਸਿੰਘ ਸਿੱਧੂ ਵੱਲੋ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਨਾਮ) ਸਿੱਧੂ ਨੂੰ ਪੱਪੂ ਬਣਾ ਕੇ ਆਪ ਪਾਸ ਹੋ ਗਿਆ। ਇਸ ਦੇ ਨਾਲ ਹੀ ਸਿੱਧੂ ਦੇ ਭਵਿੱਖ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਅਤੇ ਕਿਹਾ ਜਾ ਰਿਹਾ ਕਿ ਹੁਣ ਤੇਰਾ (ਨਵਜੋਤ ਸਿੱਧੂ) ਦਾ ਕੀ ਬਣੁਗਾ ਗੁਰੂ , ਚੋਣਾ ਦੇ ਪੇਪਰ ਵਿੱਚ ਪਾਸ ਹੁੰਦੇ ਯਾ ਫੇਲ ਦੇਖਦੇ ਹਾਂ । ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਣੇ ਜਾਣ ਤੇ ਜਿੱਥੇ ਚੰਨੀ ਅਤੇ ਸਿੱਧੂ ਦੇ ਵਿਰੋਧੀ ਧੱੜੇ ਵਿੱਚ ਖੁੱਸ਼ੀ ਦਾ ਆਲਮ ਹੈ ਉੱਥੇ ਹੀ ਸਿੱਧੂ ਧੱੜੇ ਵਿੱਚ ਨਿਰਾਸ਼ਾ ਦਾ ਛਾਈ ਹੈ।
ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਇਹ ਐਲਾਨੀਆ ਗਿਆ ਸੀ ਕਿ ਪੰਜਾਬ ਦੀਆਂ ਚੋਣਾਂ ਬਿੰਨਾ ਮੁੱਖਮੰਤਰੀ ਦਾ ਨਾਮ ਐਲਾਨੇ ਲੜੀਆਂ ਜਾਣ ਗਿਆ। ਪਰ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋ ਬਾਰ ਬਾਰ ਹਾਈਕਮਾਨ ਤੇ ਇਹ ਮੰਗ ਰੱਖ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਾਂਗਰਸ ਸਿਰਫ਼ ਮੁੱਖ ਮੰਤਰੀ ਦਾ ਚੇਹਰਾਂ ਐਲਨਣ ਤੋਂ ਬਾਅਦ ਹੀ ਪੰਜਾਬ ਵਿੱਚ ਕਰੀਬ 60 ਤੋਂ 70 ਦੇ ਕਰੀਬ ਸੀਟਾਂ ਜਿੱਤ ਸਕਦੀ ਹੈ । ਸਿੱਧੂ ਵੱਲੋ ਇਹ ਦਬਾਅ ਚੋਣਾਂ ਸ਼ੁਰੂ ਹੋਣ ਤੋਂ ਕਾਫੀ ਪਹਿਲਾ ਬਣਾਇਆ ਜਾ ਰਿਹਾ ਸੀ ਅਤੇ ਸਿੱਧੇ ਅਸਿੱਧੇ ਆਪਣਾ ਨਾਮ ਮੁੱਖ ਮੰਤਰੀ ਲਈ ਪੇਸ਼ ਕੀਤਾ ਜਾ ਰਿਹਾ ਸੀ। ਜਿਸ ਦਾ ਕਈ ਕਈ ਕਾਂਗਰਸੀ ਆਗੂ ਆਪ ਵਿਰੋਧ ਕਰ ਰਹੇ ਸਨ, ਕਿਉਕਿ ਸਿੱਧੂ ਵੱਲੋ ਹੀ ਹਾਈ ਕਮਾਨ ਲਈ ਮੁਸੀਬਤ ਖੜੀ ਕੀਤੀ ਗਈ ਸੀ।
ਨਵਜੋਤ ਸਿੰਘ ਸਿੱਧੂ ਵੱਲ਼ੋ ਇਹ ਮੁਸਿਬ ਪਹਿਲੀ ਵਾਰ ਨਹੀਂ ਖੜੀ ਕੀਤੀ ਗਈ ਬਲਕਿ ਇਸ ਤੋਂ ਪਹਿਲਾਂ ਵੀ ਸਿੱਧੂ ਨੇ ਕਈ ਵਾਰ ਕਾਂਗਰਸ ਹਾਈਕਮਾਨ ਨੂੰ ਦੁਚਿੱਤੀ ਵਿੱਚ ਪਾਇਆ ਅਤੇ ਆਪਣਾ ਅਸਤੀਫ਼ਾ ਤੱਕ ਦੇ ਕੇ ਕਈ ਵਾਰ ਕਾਂਗਰਸ ਲਈ ਵੱਡੀ ਦੁਵਿਦਾ ਖੜੀ ਕੀਤੀ ਸੀ । ਜਿੱਸ ਦਾ ਪੁਰਾਣੇ ਕਾਂਗਰਸੀ ਲੀਡਰਾਂ ਵੱਲੋ ਹਾਈਕਮਾਨ ਤੱਕ ਵਿਰੋਧ ਵੀ ਦਰਜ਼ ਕਰਵਾਇਆ ਗਿਆ। ਸਿੱਧੂ ਦੇ ਵਿਗੜੇ ਬੋਲ ਕਿਸੇ ਤੋਂ ਲੁਕੇ ਨਹੀਂ ਰਹੇ।
ਸਿੱਧੂ ਵੱਲ਼ੋ ਕਈ ਵਾਰ ਸਿਧੇ ਅਸਿੱਧੇ ਤੌਰ ਤੇ ਰਾਹੁਲ ਪ੍ਰਿਯਕਾਂ ਗਾਂਧੀ ਨਾਲ ਨੇੜਤਾ ਹੋਣ ਦਾ ਫਾਇਦਾ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਕਾਂਗਰਸ ਦੇ ਪੁਰਾਣੇ ਆਗੂਆ ਨੇ ਆਪਣੇ ਦਿੱਲ ਵਿੱਚ ਰੱਖਿਆ ਅਤੇ ਸਮੇਂ ਦਾ ਇਤੰਜਾਰ ਕਰਨਾ ਹੀ ਮੁਨਾਸਿਬ ਸਮਝਿਆ ਅਤੇ ਐਣ ਮੋਕੇ ਤੇ ਚੌਕਾ ਮਾਰੀਆਂ। ਹਾਲਾਂਕਿ ਕਾਂਗਰਸ ਹਾਈਕਮਾਨ ਵੱਲੋ ਵੀ ਚੰਨੀ ਨੂੰ ਦੋਂ ਸੀਟਾਂ ਤੋਂ ਉਮੀਦਵਾਰ ਐਲਾਣ ਸਾਫ਼ ਸੰਕੇਤ ਦੇ ਦਿੱਤਾ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਚੇਹਰਾ ਚੰਨੀ ਹੀ ਹੋਣਗੇ, ਜਿਸ ਦਾ ਰਸਮੀ ਐਲਾਨ ਅੱਤ ਕੀਤਾ ਗਿਆ। ਚੰਨੀ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੁੱਖ ਵਜਿਹ ਜਿੱਥੇ ਕਾਂਗਰਸੀ ਉਮੀਦਵਾਰਾਂ ਅਤੇ ਆਗੁਆ ਵੱਲੋਂ ਚੰਨੀ ਦੇ ਹੱਕ ਵਿੱਚ ਫਤਵਾ ਜਾਰੀ ਕਰਨਾ ਸੀ ਉੱਥੇ ਹੀ ਹਾਈਕਮਾਨ ਵੱਲੋ ਇਸ ਇਮਤਿਹਾਨ ਦੀ ਘੜੀ ਵਿੱਚ ਦਲਿਤ ਵੋਟ ਬੈਂਕ ਨੂੰ ਅੱਖਾ ਪਰੋਖੇ ਕਰ ਉਹਨਾਂ ਦੀ ਨਰਾਜ਼ਗੀ ਨੂੰ ਮੁੱਲ ਨਹੀਂ ਲੈਣਾ ਸੀ। ਸਿੱਧੂ ਦੇ ਵਿਗੜੇ ਬੋਲ ਕਾਰਣ ਉਹਨਾਂ ਦੀ ਘਟਦੀ ਲੋਕਪ੍ਰਿਅਤਾ ਵੀ ਇੱਥੇ ਇੱਕ ਮੁੱਖ ਕਾਰਨ ਸੀ ।
ਹੁਣ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਅਕਾਲੀ ਦੱਲ ਵੱਲੋ ਆਪਣਾ ਤਗੜਾ ਪਹਲਵਾਨ ਬਿਕਰਮਜੀਤ ਸਿੰਘ ਮਜੀਠੀਆ ਨੂੰ ਮੈਦਾਨ ਵਿੱਚ ਉਤਾਰਿਆਂ ਗਿਆ। ਸਿਆਸੀ ਮਾਹਿਰਾ ਦਾ ਮੰਨਣਾ ਹੈ ਕਿ ਇਸ ਨਾਲ ਪੂਰੇ ਪੰਜਾਬ ਵਿੱਚ ਜਿੱਥੇ ਅਕਾਲੀ ਦੱਲ ਦਾ ਕੈਡਰ ਕਾਫੀ ਮਜਬੂਤ ਹੁੰਦਾ ਦਿਖਾਈ ਦੇ ਰਿਹਾ ਉਥੇ ਹੀ ਸਿੱਧੂ ਦੇ ਭਵਿੱਖ ਤੇ ਵੀ ਤਲਵਾਰ ਲੱਟਕ ਰਹੀ ਹੈ। ਅਕਾਲੀ ਦੱਲ ਵੱਲੋਂ ਵੀ ਇਹ ਸੋਚ ਸਮਝੀ ਰਣਨੀਤੀ ਸਿੱਧੂ ਨੂੰ ਆਪਣੇ ਹਲਕੇ ਤੱਕ ਹੀ ਸੀਮਿਤ ਕਰਣ ਲਈ ਘੜੀ ਗਈ ਹੈ ਤਾਂ ਜੋਂ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਜਾਣ। ਸਿਆਸੀ ਮਾਹਿਰਾਂ ਦਾ ਇਹ ਵੀ ਮੰਨਣਾ ਕਿ ਸਿੱਧੂ ਇਕ ਬੇਹੱਦ ਮੰਜੇ ਹੋਏ ਖਿਲਾੜੀ ਅਤੇ ਸਿਆਸਤ ਦਾਨ ਵੀ ਹਨ ਅਤੇ ਨਰਵੱਸ ਨਾਇਨਟੀਜ ਤੋਂ ਲੱਗਣਾ ਜਾਣਦੇ ਹਨ।
ਖੈਰ ਹੁਣ ਮਾਹੌਲ ਅੱਗੇ ਕੀ ਬਣੁਗਾ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਪਰ ਵਿਰੋਧੀਆਂ ਵੱਲੋ ਸਿੱਧੂ ਨੂੰ ਮੁੱਖ ਮੰਤਰੀ ਨਾ ਐਲਾਨੇ ਜਾਣ ਤੇ ਇਹ ਤੰਜ ਕੱਸੇ ਜਾ ਰਹੇ ਹਨ ਕਿ ਪੱਪੂ ਸਿੱਧੂ ਨੂੰ ਪੱਪੂ ਬਣਾ ਗਿਆ ਅਤੇ ਆਪ ਪਾਸ ਹੋ ਗਿਆ। ਉੱਧਰ ਪੰਜਾਬ ਲੋਕ ਕਾਂਗਰਸ ਦੇ ਆਫਿਸ਼ਿਲ ਟਵੀਟਰ ਤੇ ਵੀ ਸਿੱਧੂ ਦੀ ਮੁੰਹ ਲੁਕਾਈ ਵਾਲੀ ਫੋਟੋ ਸ਼ੇਅਰ ਕਰ ਕੇ ਬਹੁਤ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਗਈ।