ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬੀਆਂ ‘ਚ ਚਰਚਾ, ਗੁਰਦਾਸਪੁਰੀਆਂ ਨਾਲ ਹੋਇਆ ਧੱਕਾ, ਸੰਨੀ ਦਿਓਲ ਦੇ ਰੂਪ ਵਿੱਚ ਮਿਲੀ ਉੱਚੀ ਦੁਕਾਨ ਤੇ ਫਿੱਕਾ ਪਕਵਾਨ

ਪੰਜਾਬੀਆਂ ‘ਚ ਚਰਚਾ, ਗੁਰਦਾਸਪੁਰੀਆਂ ਨਾਲ ਹੋਇਆ ਧੱਕਾ, ਸੰਨੀ ਦਿਓਲ ਦੇ ਰੂਪ ਵਿੱਚ ਮਿਲੀ ਉੱਚੀ ਦੁਕਾਨ ਤੇ ਫਿੱਕਾ ਪਕਵਾਨ
  • PublishedJanuary 30, 2022

ਸੰਨੀ ਦਿਓਲ ਦੀ ਹਲਕੇ ਪ੍ਰਤਿ ਗੈਰ ਹਾਜਿਰੀ ਨਾਲ ਪੰਜਾਬ ‘ਚ ਭਾਜਪਾ ਦੀ ਹੋਰ ਸੀਟਾਂ ਵਿੱਚ ਹੋਵੇਗਾ ਭਾਰੀ ਨੁਕਸਾਨ

ਕੌਂਸਲਰ ਚੋਣਾਂ ਵਿੱਚ ਵੀ ਉਮੀਦਵਾਰ ਦਾ ਪ੍ਰਚਾਰ ਕਰਨ ਨਹੀਂ ਆਏ ਸਮ ਅਭਿਨੇਤਾ ਸੰਨੀ ਦਿਓਲ

ਗੁਰਦਾਸਪੁਰ, 30 ਜਨਵਰੀ (ਮੰਨਣ ਸੈਣੀ)। ਬਾਲੀਵੁਡ ਦੇ ਅਭਿਨੇਤਾ ਤੋਂ ਸਿਆਸਤਦਾਨ ਬਣੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗੈਰ-ਹਾਜ਼ਰੀ ਇਨ੍ਹੀਂ ਦਿਨੀਂ ਵਿਧਾਨ ਸਭਾ ਚੋਣਾਂ ਦੋਰਾਨ ਸੁਰਖੀਆਂ ਬਟੌਲ ਰਹੀ ਹੈ ਅਤੇ ਵਿਰੋਧੀਆਂ ਵੱਲੋਂ ਉਹਨਾਂ ਤੇ ਤਿੱਖੇ ਨਿਸ਼ਾਨੇ ਲਗਾਏ ਜਾ ਰਹੇ ਹਨ। ਗੱਲ ਕਿਸੇ ਵੀ ਪੈਰਾਛੂਟੀ ਉਮੀਦਵਾਰ ਦੀ ਹੋਵੇ ਪਰ ਸੰਨੀ ਦਿਓਲ ਪੰਜਾਬ ਵਿੱਚ ਹਰੇਕ ਪੈਰਾ ਛੁਟੀ ਉਮੀਦਵਾਰ ਸੰਬੰਧੀ ਵਿਰੋਧਿਆ ਲਈ ਫਿੱਟ ਮਿਸਾਲ ਬਣ ਰਹੇ ਹਨ। ਜਿਸ ਦਾ ਖਮਿਆਜ਼ਾ ਭਾਜਪਾ ਨੂੰ ਪੂਰੇ ਪੰਜਾਬ ਵਿਚ ਭੁਗਤਣਾ ਪੈ ਸਕਦਾ ਹੈ ਅਤੇ ਇਸ ਦਾ ਉਲਟਾ ਅਸਰ ਭਾਜਪਾ ਵੱਲੋਂ ਲੜੀਆਂ ਜਾ ਰਹੀਆਂ ਸੀਟਾਂ ‘ਤੇ ਸਪੱਸ਼ਟ ਤੌਰ ‘ਤੇ ਦੇਖਣ ਨੂੰ ਮਿਲੇਗਾ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਸੰਨੀ ਦਿਓਲ ਕੋਈ ਆਮ ਨਾਂ ਨਹੀਂ ਹੈ ਅਤੇ ਪੰਜਾਬ ਦੇ ਲੋਕ ਉਨ੍ਹਾਂ ਅਤੇ ਉਨ੍ਹਾਂ ਦੇ ਕੰਮ ਤੋਂ ਚੰਗੀ ਤਰ੍ਹਾਂ ਜਾਣੂ ਹਨ। ਪੂਰੇ ਪੰਜਾਬ ਵਿੱਚ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਹੋਇਆ ਹੈ ਅਤੇ ਗੁਰਦਾਸਪੁਰੀਏ ਉੱਚੀ ਦੁਕਾਨ ਦੇਖ ਕੇ ਧੋਖਾ ਖਾ ਗਏ, ਪਰ ਪਕਵਾਨ ਉਹਨਾਂ ਨੂੰ ਫਿੱਕਾ ਹੀ ਮਿਲੇਆ।

ਗੱਲ ਕਰਿਏ ਤਾ ਇੱਕ ਪਾਸੇ ਜਿੱਥੇ ਵਿਧਾਨ ਸਭਾ 2022 ਦਾ ਬਿਗਲ ਵੱਜ ਗਿਆ ਹੈ, ਪਰ ਸੰਸਦ ਮੈਂਬਰ ਵੱਲੋਂ ਲੰਮੇ ਸਮੇਂ ਤੋਂ ਆਪਣੇ ਹਲਕੇ ਵੱਲ ਧਿਆਨ ਨਾ ਦੇਣ ਕਾਰਨ ਲੋਕ ਭਾਜਪਾ ਤੋਂ ਨਿਰਾਸ਼ ਹੋਏ ਬੈਠੇ ਹਨ। ਸੰਨੀ ਦਿਓਲ ਦੀ ਗੈਰ-ਮੌਜੂਦਗੀ ‘ਤੇ ਵਿਰੋਧੀ ਧਿਰ ਕਾਂਗਰਸ ਵੀ ਵੋਟਰਾਂ ਨੂੰ ਸੁਚੇਤ ਕਰਦੀ ਨਜ਼ਰ ਆ ਰਹੀ ਹੈ ਅਤੇ ਵੋਟਰਾਂ ਨੂੰ ਯਾਦ ਦਿਵਾਉਂਦੀ ਹੈ ਕਿ ਤੁਹਾਨੂੰ ਦੱਸਿਆ ਸੀ ਕਿ ਰੀਲ ਵਾਲੇ ਹੀਰੋ ਅਤੇ ਅਸਲੀ ਹੀਰੋ ਨਹੀਂ ਹੁੰਦੇ। ਇਹਨਾਂ ਵਿੱਚ ਫਰਕ ਹੁੰਦਾ ਹੈ। ਪਰ ਤੁਸੀਂ ਨਾ ਸੁਣੀ ਅਤੇ ਹੁਣ ਤੁਸੀਂ ਦੁਖੀ ਹੋ। ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਹਲਕਿਆਂ ‘ਚ ਪੈਰਾਸ਼ੂਟ ਰਾਹੀਂ ਹਲਕਿਆਂ ਵਿੱਚ ਉਤਾਰੇ ਗਏ ਨੇਤਾਵਾਂ ਲਈ ਵੀ ਸੰਨੀ ਦਿਓਲ ਦੀ ਮਿਸਾਲ ਦਿੱਤੀ ਜਾ ਰਹੀ ਹੈ ਜਿੰਨਾ ਵਿੱਚ ਕਾਂਗਰਸ ਦੇ ਸਿੱਧੂ ਮੂਸੇਵਾਲਾ ਅਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸ਼ਾਮਿਲ ਹੈ। ਲੋਕਲ ਨੇਤਾ ਆਪਣੇ ਵੋਟਰਾਂ ਨੂੰ ਸੁਚੇਤ ਕਰ ਰਹੇ ਹਨ ਕਿ ਕਦੇ ਵੀ ਇਸ ਤਰਾਂ ਦੇ ਬੰਦੇ ਨੂੰ ਵੋਟ ਨਾ ਪਾਓ, ਜਿਨ੍ਹਾਂ ਦਾ ਨਾਂ ਵੱਡਾ ਹੋਵੇ ਪਰ ਦਰਸ਼ਨ ਛੋਟੇ ਹੋਣ।

ਜ਼ਿਕਰਯੋਗ ਹੈ ਕਿ ਕੋਰੋਨਾ ਦੌਰ ਦੀ ਸ਼ੁਰੂਆਤ ‘ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਗੁਰਦਾਸਪੁਰ ਆਏ ਸਨ ਅਤੇ ਲੋਕਾਂ ਨੂੰ ਮਿਲਣ ਦੀ ਬਜਾਏ ਮਹਿਜ਼ ਅਧਿਕਾਰੀਆਂ ਨੂੰ ਮਿਲ ਅਤੇ ਫੋਟੋ ਖਿਂਚਵਾ ਕੇ ਅਤੇ ਰਸਮੀ ਕਾਰਵਾਈ ਪੂਰੀ ਕਰਕੇ ਅਗਾਹ ਚਲੇ ਗਏ ਸਨ। ਇੱਕ ਪਾਸੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਈ ਰਾਜਾਂ ਵਿੱਚ ਕੌਂਸਲਰ ਦੀਆਂ ਚੋਣਾਂ ਨੂੰ ਹਲਕੇ ਵਿੱਚ ਨਹੀਂ ਲਿਆ ਅਤੇ ਕੌਸਲਰਾਂ ਲਈ ਪ੍ਰਚਾਰ ਕੀਤਾ ਉੱਥੇ ਹੀ ਸਾਂਸਦ ਸੰਨੀ ਦਿਓਲ ਨੇ ਕੌਂਸਲਰ ਦੀਆਂ ਚੋਣਾਂ ਵਿੱਚ ਵੀ ਆਪਣੇ ਉਮੀਦਵਾਰਾਂ ਨੂੰ ਵੀ ਯਤੀਮ ਛੱਡ ਦਿੱਤਾ ਅਤੇ ਉਹਨਾਂ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ। ਜ਼ਿਸ ਦੇ ਚਲਦਿਆ ਹਲਕਾ ਗੁਰਦਾਸਪੁਰ ਅੰਦਰ ਭਾਜਪਾ ਮਾਤਰ 5 ਹਜਾਰ ਵੋਟਾਂ ਤੋਂ ਵੀ ਪਿੱਛੜ ਕੇ ਰਹਿ ਗਈ

ਸੰਨੀ ਦਿਓਲ ਦੀ ਤਰਫੋਂ ਕਿਸਾਨ ਸੰਘਰਸ਼ ਦੌਰਾਨ ਵੀ ਪੰਜਾਬੀਆਂ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ ਅਤੇ ਸਿਰਫ਼ ਪਾਰਟੀ ਦੀ ਹਾਂ ਵਿੱਚ ਹਾਂ ਮਿਲਾਈ ਗਈ। ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਭਾਰੀ ਗੁੱਸਾ ਭਰਿਆ ਅਤੇ ਰੋਹ ਅੱਜ ਵੀ ਬਰਕਰਾਰ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤਿੰਨੋਂ ਕਾਨੂੰਨ ਵਾਪਸ ਲੈ ਲਏ ਗਏ ਅਤੇ ਮੁਆਫੀ ਵੀ ਮੰਗੀ ਗਈ ਪਰ ਸੰਨੀ ਦਿਓਲ ਵੱਲੋਂ ਧਾਰੀ ਚੁੱਪ ਕਾਰਨ ਪੰਜਾਬੀਆਂ ਦੇ ਦੋਬਾਰਾ ਉਹਨਾਂ ਨੂੰ ਗਲੇ ਨਹੀਂ ਲੱਗਾਇਆ। ਜੋਂ 2022 ਵਿੱਚ ਹੋਣ ਜਾ ਰਹਿਆ ਪੰਜਾਬ ਦੀਆਂ ਚੋਣਾ ਸੰਬੰਧੀ ਕੋਈ ਚੰਗਾ ਸ਼ਗੁਣ ਨਹੀਂ।

ਹਾਲਾਂਕਿ ਜਾਣਕਾਰੀ ਮੁਤਾਬਕ ਹੁਣ ਤੱਕ ਸੰਨੀ ਦਿਓਲ ਆਪਣੀ ਅਗਲੀ ਫਿਲਮ ਦੀਆਂ ਤਿਆਰੀਆਂ ਨੂੰ ਪੂਰਾ ਕਰਨ ‘ਚ ਰੁੱਝੇ ਹੋਏ ਹਨ ਅਤੇ ਆਉਣ ਵਾਲੀਆਂ ਸਮੇੰ ਚੋਣਾਂ ‘ਚ ਚੋਣ ਪ੍ਰਚਾਰ ਲਈ ਪੰਜਾਬ ਆ ਸਕਦੇ ਹਨ। ਜਿਸ ਦੀ ਕੋਈ ਆਧਿਕਾਰਿਕ ਪੁਸ਼ਟੀ ਹਾਲੇ ਨਹੀਂ ਹੋਈ। ਪਰ ਗੁਰਦਾਸਪੁਰ ਦੀ ਤਰੱਕੀ ਲਈ ਕੋਈ ਵਿਸ਼ੇਸ਼ ਉਪਰਾਲਾ ਨਾ ਕਰਨ ਕਾਰਨ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਲੋਕਾਂ ਨਾਲ ਉਸਦਾ ਗੁੱਸਾ ਅੱਜ ਵੀ ਬਰਕਰਾਰ ਹੈ। ਜੋ ਕਿ ਸੰਨੀ ਦਿਓਲ ਦੀ ਮਿਸਾਲ ਦੇ ਕੇ ਆਉਣ ਵਾਲੇ ਸਮੇਂ ਵਿਚ ਭਾਜਪਾ ਦੀਆਂ ਸਾਰੀਆਂ ਸੀਟਾਂ ‘ਤੇ ਵੇਖਣ ਨੂੰ ਮਿਲ ਸਕਦਾ ਅਤੇ ਮਾੜਾ ਪ੍ਰਭਾਵ ਪਾ ਸਕਦਾ ਹੈ।

Written By
The Punjab Wire