ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਟਿਕਟਾ ਦੀ ਵੰਡ ਨੂੰ ਲੈਕੇ ਬਾਜਵੇਆ ਨੇ ਖੜੇ ਕੀਤੇ ਆਲਾ ਕਮਾਨ ਤੇ ਸਵਾਲ, ਚਿੰਤਾ ਵਿੱਚ ਪਾਈ ਕਾਂਗਰਸ ਹਾਈ ਕਮਾਨ, ਕਿਹਾ ਸਿਰਫ਼ ਜਿੱਤਣ ਵਾਲੇ ਉਮੀਦਵਾਰ ਨੂੰ ਹੀ ਦਿੱਤੀ ਜਾਵੇਂ ਟਿਕਟ

ਟਿਕਟਾ ਦੀ ਵੰਡ ਨੂੰ ਲੈਕੇ ਬਾਜਵੇਆ ਨੇ ਖੜੇ ਕੀਤੇ ਆਲਾ ਕਮਾਨ ਤੇ ਸਵਾਲ, ਚਿੰਤਾ ਵਿੱਚ ਪਾਈ ਕਾਂਗਰਸ ਹਾਈ ਕਮਾਨ, ਕਿਹਾ ਸਿਰਫ਼ ਜਿੱਤਣ ਵਾਲੇ ਉਮੀਦਵਾਰ ਨੂੰ ਹੀ ਦਿੱਤੀ ਜਾਵੇਂ ਟਿਕਟ
  • PublishedJanuary 18, 2022

ਪ੍ਰਤਾਪ ਬਾਜਵਾ ਨੇ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ ਬਲਵਿੰਦਰ ਲਾਡੀ ਦੀ ਪਿੱਠ ਤੇ ਹੱਥ ਰੱਖ ਆਲਾਕਮਾਨ ਨੂੰ ਟਿਕਟ ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ

ਤ੍ਰਿਪਤ ਬਾਜਵਾ ਨੇ ਬਟਾਲਾ ਸੀਟ ਤੇ ਅੱਖ ਰੱਖ ਵਰਕਰਾਂ ਜਰਿਏ ਕੀਤੀ ਮੁੰਡੇ ਲਈ ਵੀ ਟਿਕਟ ਦੀ ਮੰਗ, ਕਿਹਾ ਇੱਕ ਪਰਿਵਾਰ ਇੱਕ ਟਿਕਟ ਸੁਪਰੀਮ ਕੋਰਟ ਦਾ ਫੈਸਲਾ ਨਹੀਂ, ਜਿੱਤਣ ਵਾਲੇ ਨੂੰ ਮਿਲਣੀ ਚਾਹਿਦੀ ਟਿਕਟ

ਗੁਰਦਾਸਪੁਰ. 18 ਜਨਵਰੀ (ਮੰਨਣ ਸੈਣੀ)। ਪੰਜਾਬ ਦੀ ਰਾਜਨੀਤਿ ਵਿੱਚ ਵੱਡਾ ਮੁਕਾਮ ਹਾਸਿਲ ਕਰ ਚੁੱਕੇ ਗੁਰਦਾਸਪੁਰ ਜ਼ਿਲੇ ਨਾਲ ਸੰਬੰਧਿਤ ਹਲਕਾ ਕਾਦਿਆਂ ਦੇ ਬਾਜਵੇਆ ਵੱਲੋਂ ਹੁਣ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਹਾਈਕਮਾਨ ਤੇ ਸਵਾਲ ਖੜੇ ਕਰ ਦਿੱਤੇ ਗਏ ਹਨ ਅਤੇ ਕਿਹਾ ਗਿਆ ਕਿ ਚੋਣਾਂ ਵਿੱਚ ਸਿਰਫ਼ ਜਿੱਤਣ ਵਾਲੇ ਉਮੀਦਵਾਰਾਂ ਤੇ ਦਾਅ ਲਗਾਇਆ ਜਾਵੇ। ਇਸ ਸੰਬੰਧੀ ਪਾਰਟੀ ਵਰਕਰਾਂ ਦੇ ਜਰਿਏ ਦਬਾਅ ਬਣਾਉਣ ਦੀ ਵੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਕਾਦਿਆਂ ਦੇ ਬਾਜਵੇਆ ਵੱਲੋ ਵਰਕਰਾਂ ਨਾਲ ਪਾਰਟੀ ਤੇ ਖੜੇ ਕੀਤੇ ਗਏ ਸਵਾਲਾ ਨੇ ਕਾਂਗਰਸ ਪਾਰਟੀ ਸੁਪਰੀਮੋਂ ਨੂੰ ਵੱਡੀ ਚਿੰਤਾ ਵਿੱਚ ਪਾ ਦਿੱਤਾ ਹੈ । ਹਾਲਾਕਿ ਦੋਵੇਂ ਬਾਜਵੇਆ ਨੂੰ ਕਾਂਗਰਸ ਪਾਰਟੀ ਵੱਲੋਂ ਪਹਿਲਾ ਹੀ ਟਿਕਟਾ ਨਾਲ ਨਵਾਜ਼ਿਆ ਜਾ ਚੁੱਕਿਆ। ਪਰ ਉਹਨਾਂ ਵੱਲੋਂ ਵਰਕਰਾਂ ਦੇ ਰੋਸ਼ ਅਤੇ ਜ਼ੋਸ਼ ਨੂੰ ਵੇਖਦੇਂ ਅਤੇ ਉਹਨਾਂ ਦੇ ਜਰਿਏ ਪਾਰਟੀ ਹਾਈਕਮਾਨ ਨੂੰ ਆਪਣਾ ਫੈਸਲੇ ਬਦਲਨ ਸੰਬੰਧੀ ਅਸਿੱਧੇ ਤੌਰ ਤੇ ਕਿਹਾ ਜਾ ਰਿਹਾ।

ਇਹ ਬਾਜਵੇ ਕੋਈ ਹੋਰ ਨਹੀਂ ਬਲਕਿ ਕਾਦੀਆਂ ਹਲਕੇ ਤੋਂ ਕਾਂਗਰਸੀ ਉਮੀਦਵਾਰ, ਰਾਜ ਸਭਾ ਸਾਂਸਦ ਅਤੇ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਦੇ ਪਹਿਲੀ ਕਤਾਰ ਵਿੱਚ ਸ਼ੁਮਾਰ ਵਜ਼ੀਰ ਅਤੇ ਹਲਕਾ ਫਤਿਹਗੜ ਚੂੜੀਆਂ ਤੋਂ ਕਾਂਗਰਸ ਦੇ ਉਮੀਦਵਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਹਨ।

ਪ੍ਰਤਾਪ ਸਿੰਘ ਬਾਜਵਾ ਜਿੱਥੇ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਟਿੱਕਟ ਕੱਟ ਕੇ ਸਾਬਕਾ ਸਰਪੰਚ ਮਨਦੀਪ ਸਿੰਘ ਰੰਗੜ ਨੰਗਲ ਨੂੰ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਤਾਂ ਦੂਜੇ ਪਾਸੇ ਤ੍ਰਿਪਤ ਰਾਜਿੰਦਰ ਬਾਜਵਾ ਬਟਾਲਾ ਹਲਕੇ ਤੇ ਅੱਖ ਰੱਖਦੇ ਹੋਏ ਉੱਥੋ ਆਪਣੇ ਮੁੰਡੇ ਨੂੰ ਟਿਕਟ ਦੁਆਣਾ ਚਾਹੁੰਦੇ ਹਨ। ਦੋਵੋ ਬਾਜਵਾ ਇਸ ਸੰਬੰਧੀ ਵਰਕਰਾਂ ਦੇ ਜਰਿਏ ਪਾਰਟੀ ਆਲਾਕਮਾਨ ਤੇ ਦਬਾਅ ਪਾਉਣ ਦੀ ਕੌਸ਼ਿਸ਼ ਕਰ ਰਹੇ ਹਨ ਅਤੇ ਆਲਾਕਮਾਨ ਤੋਂ ਗੱਲ ਮਨਵਾਂ ਕੇ ਆਪਣਾ ਕੱਦ ਉੱਚਾ ਕਰਨ ਦੀ ਕੌਸ਼ਿਸ਼ ਕਰ ਰਹੇ ਹਨ।

ਦੱਸਣਯੋਗ ਹੈ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਨੇ ਇਸ ਵਾਰ ਸਾਬਕਾ ਸਰਪੰਚ ਮਨਦੀਪ ਸਿੰਘ ਨੂੰ ਟਿਕਟ ਦੇ ਦਿੱਤੀ ਹੈ ਅਤੇ ਮੌਜੂਦਾ ਵਿਧਾਇਕ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਦੇ ਬਲਵਿੰਦਰ ਲਾਡੀ ਦੀ ਟਿਕਟ ਕੱਚ ਦਿੱਤੀ ਗਈ ਹੈ। ਹਾਲਾਕਿ ਟਿਕਟ ਕੱਟਣ ਦਾ ਕਾਰਣ ਇਹ ਦੱਸਿਆ ਜਾ ਰਿਹਾ ਕਿ ਲਾਡੀ ਪਾਰਟੀ ਬਦਲ ਕੇ ਭਾਜਪਾ ਵਿੱਚ ਚਲੇ ਗਏ ਸਨ। ਪਰ ਲਾਡੀ ਦਾ ਕਹਿਣਾ ਹੈ ਕਿ ਮੁੱਖਮੰਤਰੀ ਚੰਨੀ ਅਤੇ ਇੰਚਾਰਜ ਹਰੀਸ਼ ਚੌਧਰੀ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਅਤੇ ਉਹਨਾਂ ਵੱਲੋ ਗਲਤੀ ਦੀ ਮੁਲਾਫ਼ੀ ਵੀ ਮੰਗ ਲਈ ਗਈ ਸੀ। ਪਰ ਮੁੱਖਮੰਤਰੀ ਤੇ ਇੰਚਾਰਜ ਦਾ ਵਾਅਦਾ ਵਫ਼ਾ ਨਾ ਹੋ ਸਕਿਆ। ਉੱਧਰ ਲਾਡੀ ਪ੍ਰਤਾਪ ਸਿੰਘ ਬਾਜਵਾ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ ਅਤੇ ਬਾਜਵਾ ਦਾ ਦਾ ਕਹਿਣਾ ਹੈ ਕਿ ਸ਼੍ਰੀ ਹਰਗੋਬਿੰਦਪੁਰ ਹਲਕੇ ਵਿੱਚ ਲਾਡੀ ਨੇ ਹੀ ਕਾਂਗਰਸ ਦਾ ਪਰਚਮ ਬੁਲੰਦ ਕਰ ਅਕਾਲਿਆ ਦਾ ਕਿਲਾ ਢਾਇਆ ਸੀ। ਸੋਂ ਬਿਨਾ ਆਧਾਰ ਵਾਲੇ ਸਰਪੰਚ ਨੂੰ ਉਸ ਬੰਦੇ ਦੇ ਕਹਿਣ ਤੇ ਟਿਕਟ ਦੇ ਦੇਣਾ ਜੋਂਕਿ ਆਪਣੇ ਹਲਕੇ ਤੋਂ ਨਹੀਂ ਲੜਨਾ ਚਾਹ ਰਿਹਾ, ਠੀਕ ਨਹੀ। ਇਸ ਨਾਲ ਦੋਬਾਰਾ ਇਹ ਹਲਕਾ ਅਕਾਲੀ ਦਲ ਦੇ ਹਵਾਲੇ ਥਾਲੀ ਵਿੱਚ ਪਰੋਸ ਕੇ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹਨਾਂ ਆਲਾਕਮਾਨ ਤੋਂ ਦੁਬਾਰਾ ਵਿਚਾਰ ਕਰਨ ਲਈ ਕਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਟਿਕਟ ਬਦਲਨ ਤੇ ਪਾਰਟੀ ਜਰੂਰ ਵਿਚਾਰ ਕਰੇਗੀ।

ਉੱਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਦਾ ਇਕ ਪਾਵਾ ਤੋੜਣ ਵਾਲੇ ਵਜ਼ੀਰ ਤ੍ਰਿਪਤ ਬਾਜਵਾ ਵੱਲੋਂ ਵੀ ਵਰਕਰਾਂ ਦੇ ਜਰਿਏ ਪਾਰਟੀ ਤੇ ਦਬਾਅ ਬਣਾਉਣ ਦੀ ਕੌਸ਼ਿਸ਼ ਕਰ ਬਟਾਲਾ ਸੀਟ ਤੋਂ ਆਪਣੇ ਮੁੰਡੇ ਨੂੰ ਟਿਕਟ ਦੇਣ ਦੀ ਗੱਲ ਕਹਿ ਗਈ ਹੈ। ਪਾਰਟੀ ਦੀ ਨੀਤੀ ਤੇ ਸਵਾਲ ਚੁੱਕਦੇ ਹੋਏ ਬਾਜਵਾ ਦਾ ਕਹਿਣਾ ਹੈ ਕਿ ਇਹ ਕੋਈ ਸੁਪਰੀਮ ਕੋਰਟ ਦਾ ਆਰਡਰ ਨਹੀਂ ਕਿ ਇਕ ਪਰਿਵਾਰ ਤੋਂ ਇਕ ਟਿਕਟ ਦਿੱਤੀ ਜਾਵੇਗੀ। ਪਾਰਟੀ ਨੂੰ ਚਾਹਿਦਾ ਹੈ ਕਿ ਉਹ ਉਸ ਉਮੀਦਵਾਰ ਨੂੰ ਟਿਕਟ ਦੇਵੇ ਜੋਂ ਸੀਟ ਕਾਂਗਰਸ ਦੀ ਝੋਲੀ ਵਿੱਚ ਪਾ ਸਕਦਾ ਹੋਵੇ। ਉਹਨਾਂ ਕਿਹਾ ਕਿ ਉਹਨਾਂ ਵੱਲੋ ਫਤਿਹਗੜ ਚੂੜਿਆਂ ਦੇ ਨਾਲ ਨਾਲ ਹਲਕਾ ਬਟਾਲਾ ਵਿੱਚ ਵੀ ਬੇਹਦ ਵਿਕਾਸ ਕਰਵਾਏ ਗਏ । ਜਿਸ ਕਾਰਣ ਉੱਥੋ ਦੇ ਪੰਚ ਸਰਪੰਚ, ਕੌਸਲਰ ਆਦਿ ਉਹਨਾਂ ਨਾਲ ਪਿਆਰ ਕਰਦੇ ਹਨ ਅਤੇ ਉਹਨਾਂ ਦੇ ਪਰਿਵਾਰ ਲਈ ਇੱਕ ਹੋਰ ਟਿਕਟ ਦੀ ਮੰਗ ਕਰ ਰਹੇ ਹਨ। ਜਿਸ ਨੂੰ ਪਾਰਟੀ ਨੂੰ ਪਰਵਾਨ ਕਰਨਾ ਚਾਹੀਦਾ।

ਇਥੇ ਇਹ ਵੀ ਯਾਦ ਰਹੇ ਕਿ ਬਟਾਲਾ ਤੋਂ ਨਵਜੋਤ ਸਿੰਘ ਸਿੱਧੂ ਪਹਿਲਾ ਹੀ ਅਸ਼ਵਨੀ ਸੇਖੜੀ ਨੂੰ ਥਾਪੀ ਦੇ ਚੁੱਕੇ ਹਨ ਅਤੇ ਸੇਖੜੀ ਨੂੰ ਪ੍ਰਤਾਪ ਬਾਜਵਾ ਦਾ ਵੀ ਸਮਰਥਨ ਪ੍ਰਾਪਤ ਹੈ। ਜੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀ ਚਿੰਤਾ ਦਾ ਕਾਰਣ ਕਾਂਗਰਸ ਲਈ ਬਣ ਸਕਦਾ। ਦੂਜੇ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਕਾਂਗਰਸ ਪਾਰਟੀ ਬਟਾਲੇ ਦਾ ਕਾਟੋਂ ਕਲੇਸ਼ ਖੱਤਮ ਕਰਨ ਲਈ ਇੱਥੋ ਸਾਬਕਾ ਸਾਂਸਦ ਸੁਨੀਲ ਜਾਖੜ ਨੂੰ ਹੀ ਟਿਕਟ ਦੇ ਦਵੇਂ। ਪਰ ਇਹ ਹਾਲੇ ਕਿਆਸ ਹੀ ਹਨ।

Written By
The Punjab Wire