ਗੁਰਦਾਸਪੁਰ, 14 ਜਨਵਰੀ ( ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਪੰਜਾਬ ਪ੍ਰਧਾਨ ਬਲਵੀਰ ਰਾਣੀ ਸੋਢੀ ਵੱਲੋਂ ਅਮਨਦੀਪ ਕੌਰ ਨੂੰ ਜ਼ਿਲਾ ਗੁਰਦਾਸਪੁਰ ਦੀ ਮਹਿਲਾ ਕਾਂਗਰਸ ਕਮੇਟੀ ਕੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਮਨਦੀਪ ਕੌਰ ਦੀ ਨਿਯੁਕਤੀ ਆਲ ਇੰਡਿਆ ਮਹਿਲਾ ਕਾਂਗਰਸ ਕਮੇਟੀ ਦੀ ਐਕਟਿਂਗ ਪ੍ਰਧਾਨ ਨੀਟਾ ਡੀਸੂਜਾ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਇੰਚਾਰਜ ਮਮਤਾ ਭੂਪੇਸ਼ ਵੱਲੋਂ ਕੀਤੀ ਗਈ ਹੈ।
