ਹੋਰ ਗੁਰਦਾਸਪੁਰ ਪੰਜਾਬ ਮਨੋਰੰਜਨ

ਮੌਚਪੁਰ ਪਿੰਡ ਦੀ ਬਦਲੀ ਨੁਹਾਰ, ਕੱਲ੍ਹ 9 ਜਨਵਰੀ ਨੂੰ ਪੰਚਾਇਤ ਭਵਨ ਗੁਰਦਾਸਪੁਰ ਤੋਂ ਪਿੰਡ ਮੌਚਪੁਰ ਨੂੰ ਹੋਵੇਗੀ ਮੁਫ਼ਤ ਬੱਸ ਯਾਤਰਾ ਸ਼ੁਰੂ

ਮੌਚਪੁਰ ਪਿੰਡ ਦੀ ਬਦਲੀ ਨੁਹਾਰ, ਕੱਲ੍ਹ 9 ਜਨਵਰੀ ਨੂੰ ਪੰਚਾਇਤ ਭਵਨ ਗੁਰਦਾਸਪੁਰ ਤੋਂ ਪਿੰਡ ਮੌਚਪੁਰ ਨੂੰ ਹੋਵੇਗੀ ਮੁਫ਼ਤ ਬੱਸ ਯਾਤਰਾ ਸ਼ੁਰੂ
  • PublishedJanuary 8, 2022

ਜਿਲਾ ਪ੍ਰਸ਼ਾਸਨ ਵਲੋਂ ਪਿੰਡ ਮੌਚਪੁਰ ਵਿਖੇ ਪਿਕਨਿਕ ਸਪਾਟ ਬਣਾਉਣ ਲਈ ਕੀਤੇ ਗਏ ਸ਼ਾਨਦਾਰ ਉਪਰਾਲੇ

ਗੁਰਦਾਸਪੁਰ, 8 ਜਨਵਰੀ  ( ਮੰਨਣ ਸੈਣੀ  )। ਜ਼ਿਲਾ ਪ੍ਰਸ਼ਾਸ਼ਨ ਗੁਰਦਾਸਪੁਰ ਵਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ ਕਰਦਿਆਂ ਕੱਲ੍ਹ 9 ਜਨਵਰੀ ਨੂੰ ਪੰਚਾਇਤ ਭਵਨ ਗੁਰਦਾਸਪੁਰ ਤੋ ਸਵੇਰੇ 9.30 ਵਜੇ ਪਿੰਡ ਮੌਚਪੁਰ (ਮੌਜਪੁਰ) ਯਾਤਰਾ ਲਈ ਵਿਸ਼ੇਸ ਬੱਸ ਰਵਾਨਾ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਚਪੁਰ (ਮੌਜਪੁਰ), ਬਿਆਸ ਦਰਿਆ ਦੇ ਕੰਡੇ ’ਤੇ ਪੈਂਦੇ ਇਕ ਟਾਪੂਨੁਮਾ ਪਿੰਡ ਹੈ, ਜਿਸ ਨੂੰ ਈਕੋ ਟੂਰਿਜ਼ਮ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ।

 ਉਨ੍ਹਾਂ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਿਥੇ ਪਿੰਡ ਅੰਦਰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਚ ਲੱਗੇ ਲੋਕਾਂ ਨੂੰ ਹਟਾ ਕੇ ਵੱਖ-ਵੱਖ ਸਕੀਮਾਂ  ਤਹਿਤ ਰੋਜ਼ਗਾਰ ਪ੍ਰਦਾਨ ਕਰਵਾਇਆ ਜਾਵੇਗਾ, ਉਸਦੇ ਨਾਲ ਇਸ ਖੇਤਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਬੰਧ ਵਿਚ ਪਿਛਲੇ ਦਿਨਾਂ ਵਿਚ ਪਿੰਡ ਦੇ ਸਰਪੰਚ ਅਤੇ ਮੋਹਤਬਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਮਿਸ਼ਨ ਨੂੰ ਕਾਮਯਾਬ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਟਾਪੂਨੁਮਾ ਪਿੰਡ ਵਿਚ ਦਰਿਆ ਦੇ ਦੋਵੇਂ ਪਾਸੇ ਆਮ ਯਾਤਰੀਆਂ ਦੀ ਆਵਾਜਾਈ ਲਈ ਇਕ ਬੇੜੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਅੰਦਰ ਸੁੰਦਰ ਪਾਰਕ , ਜਿੰਮ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।

Written By
The Punjab Wire