Close
ਗੁਰਦਾਸਪੁਰ ਪੰਜਾਬ ਰਾਜਨੀਤੀ

ਬਹਿਲ-ਵਾਹਲਾ ਦੀ ਜੋੜੀ ਨੇ ਰੱਲ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ, ਪਿੰਡ ਵਰਸੋਲਾ ਅਤੇ ਤੁੰਗ ਵਿਖੇ ਲਗਾਇਆ ਰਜਿਸਟ੍ਰੇਸ਼ਨ ਕੈਂਪ

ਬਹਿਲ-ਵਾਹਲਾ ਦੀ ਜੋੜੀ ਨੇ ਰੱਲ ਸੰਭਾਲੀ ਚੋਣ ਪ੍ਰਚਾਰ ਦੀ ਕਮਾਨ, ਪਿੰਡ ਵਰਸੋਲਾ ਅਤੇ ਤੁੰਗ ਵਿਖੇ ਲਗਾਇਆ ਰਜਿਸਟ੍ਰੇਸ਼ਨ ਕੈਂਪ
  • PublishedDecember 14, 2021

ਗੁਰਦਾਸਪੁਰ, 14 ਦਸੰਬਰ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਰਮਨ ਬਹਿਲ ਅਤੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਦੀ ਜੋੜੀ ਨੇ ਇਕੱਠੇ ਹੋ ਕੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਜਿਸਦਾ ਆਮ ਲੋਕਾਂ ਤੇ ਖਾਸਾ ਅਸਰ ਪੈ ਰਿਹਾ ਹੈ। ਵਿਧਾਨ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਪਿੰਡਾਂ ਵਰਸੋਲਾ ਅਤੇ ਤੁੰਗ ਵਿਖੇ ਮੰਗਵਾਲ ਨੂੰ ਆਮ ਆਦਮੀ ਪਾਰਟੀ ਦਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ ਰਮਨ ਬਹਿਲ ਅਤੇ ਵਾਹਲਾ ਨੇ ਇਕੱਠਿਆ ਇਲਾਕਾ ਨਿਵਾਸੀਆਂ ਨਾਲ ਜਨ ਸੰਪਰਕ ਕੀਤਾ। ਇਸ ਮੌਕੇ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ (ਬੁੱਧੀਜੀਵੀ ਸੈੱਲ) ਪ੍ਰੋਫੈਸਰ ਸਤਨਾਮ ਸਿੰਘ, ਸੇਵਾਮੁਕਤ ਓ.ਆਈ.ਜੀ ਪੁਲਿਸ ਸ. ਦਿਲਬਾਗ ਸਿੰਘ ਸੂਬਾ ਜਨਰਲ ਸਕੱਤਰ (ਬੁੱਧੀਜੀਵੀ ਸੈੱਲ), ਜ਼ਿਲ੍ਹਾ ‘ਆਪ’ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਮੁਸਤਫ਼ਾਬਾਦ, ‘ਆਪ’ ਦੇ ਜ਼ਿਲ੍ਹਾ ਦਫ਼ਤਰ ਸਕੱਤਰ ਭਾਰਤ ਭੂਸ਼ਨ ਸ਼ਰਮਾ, ਸੀਨੀਅਰ ਆਗੂ ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ ਸਮੇਤ ਸਰਕਲ ਪ੍ਰਧਾਨ, ਬਲਾਕ ਪ੍ਰਧਾਨ ਅਤੇ ਵੱਖ-ਵੱਖ ਵਿੰਗਾਂ ਦੇ ਇੰਚਾਰਜ, ਆਗੂ ਅਤੇ ਸ. ਵਲੰਟੀਅਰ ਹਾਜ਼ਰ ਸਨ।

ਰਜਿਸਟ੍ਰੇਸ਼ਨ ਦੇ ਕੰਮ ਨੂੰ ਹੁਲਾਰਾ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਨੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਦਰਦ ਸੁਣਿਆ ਅਤੇ ਉਨ੍ਹਾਂ ਨੂੰ ਸੰਦੇਸ਼ ਦਿੱਤਾ ਕਿ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਵਾਂਗ ਫੋਕੇ ਵਾਅਦੇ ਨਹੀਂ ਕਰਦੀ ਸਗੋਂ ਜੋ ਕਹਿ ਰਹੀ ਹੈ ਉਸ ਦੀ ਗਾਰੰਟੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਗੱਲਾਂ ਜੋ ਅਸੀਂ ਕਹਿ ਰਹੇ ਹਾਂ, ਉਹ ਪੂਰੀਆਂ ਨਾ ਹੋਈਆਂ ਤਾਂ ਅਸੀਂ ਫਿਰ ਤੋਂ ਤੁਹਾਡੀਆਂ ਵੋਟਾਂ ਮੰਗਣ ਨਹੀਂ ਆਵਾਂਗੇ। ਇਸ ਵਿਸ਼ਵਾਸ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਵਾਹਲਾ ਨੇ ਕਿਹਾ ਕਿ ਸਾਡੇ ਆਗੂ ਸ੍ਰੀ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਸਿਆਸਤ ਬਦਲਣ ਆਏ ਹਾਂ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਜਲਦੀ ਹੀ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਤਬਦੀਲੀਆਂ ਲਿਆ ਕੇ ਪੁਲਿਸ ਨੂੰ ਹੋਰ ਸਹੂਲਤਾਂ ਦੇ ਨਾਲ-ਨਾਲ ਆਮ ਲੋਕਾਂ ਪ੍ਰਤੀ ਜਵਾਬਦੇਹ ਬਣਾਇਆ ਜਾਵੇਗਾ। ਸਰਕਾਰੀ ਤੰਤਰ ਪ੍ਰਤੀ ਜਾਇਜ਼ ਪਹੁੰਚ ਅਪਣਾਉਣ ਲਈ ਹਾਲਾਤ ਬਣਾਏ ਜਾਣਗੇ। ਇਸ ਮੌਕੇ ਇਲਾਕਾ ਵਾਸੀਆਂ ਨੇ ‘ਆਪ’ ਉਮੀਦਵਾਰ ਰਮਨ ਬਹਿਲ ਦਾ ਸਵਾਗਤ ਵੀ ਕੀਤਾ। ਸ੍ਰੀ ਬਹਿਲ ਨੇ ਇਸ ਮੌਕੇ ਪਹੁੰਚਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

Written By
The Punjab Wire