ਅੱਜਕਲ ਸਮਾਜਿਕ ਅਤੇ ਸਿਆਸੀ ਪੱਧਰਾਂ ‘ਤੇ ਅਭਦਰ ਭਾਸ਼ਾ ਦਾ ਪ੍ਰਯੋਗ ਇੱਕ ਪ੍ਰਚਲਨ ਬਣਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਲਿਖੇ ਜਾਣ ਵਾਲੇ ਕਮੈਂਟਾਂ ਵਿੱਚ ਪ੍ਰਚਲਿਤ ਭਾਸ਼ਾ ਦਾ ਪੱਧਰ ਤਾਂ ਇੰਨਾ ਗਿਰਿਆ ਹੁੰਦਾ ਹੈ ਕਿ ਅਭੱਦਰ ਸ਼ਬਦ ਦਾ ਵੀ ਉਸ ਨਾਲੋਂ ਵਧੇਰੇ ਮੁੱਲ ਹੁੰਦਾ ਹੈ। ਯਾਨਿ ਕਿ ਜਿਸ ਹੇਠਲੇ ਪੱਧਰ ‘ਤੇ ਜਾਕੇ ਇਹ ਸਿਆਸਤਦਾਨ ਲੋਕ ਭਾਸ਼ਾ ਨੂੰ ਗਿਰਾ ਰਹੇ ਹਨ, ਉਸ ਲਈ ਨਵੇਂ ਢੰਗ ਨਾਲ ਕਿਸੇ ਸ਼ਬਦ ਦੀ ਲੋੜ ਪੈਣੀ ਲਾਜਮੀਂ ਹੈ। ਇਹ ਹਾਲ ਅੱਜਕਲ ਸਾਡੇ ਸਿਆਸੀ ਮਹੌਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲ ਹੈ। ਕੀ ਪੱਖ ਅਤੇ ਕੀ ਵਿਪੱਖ, ਸਾਰੇ ਦਲਾਂ ਦੇ ਨੇਤਾਵਾਂ ਦੀਆਂ ਭਾਸ਼ਾਵਾਂ ਰਾਜਨਿਜਿਕ ਔਹਦਿਆ ਦਿਆ ਗਰਿਮਾ ਨੂੰ ਬਹੁਤ ਗਿਰਾ ਰਹੇ ਹਨ। ਜਿੱਧੇ ਸਮਾਜ ਦੇ ਰਾਖੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਸਿਆਸਤਦਾਨ ਹੀ ਮਰਿਆਦਾ ਲੰਗ ਜਾਣ, ਉਸ ਸਮਾਜ ਦਾ ਰੱਬ ਹੀ ਰਾਖਾ ਹੋ ਸਕਦਾ। ਇਹਨਾਂ ਵੱਲੋ ਪਰੋਸਿਆ ਜਾਣ ਵਾਲਾ ਮਾਨਸਿਕ ਪ੍ਰਦੂਸ਼ਨ ਦੇ ਸ਼ਿਕਾਰ ਮਹਜ ਤੁਸੀਂ ਨਹੀਂ ਤੁਹਾਡੇ ਬੱਚੇ ਵੀ ਹੋ ਰਹੇ ਹਨ। ਜਿਸ ਤੋਂ ਤੁਹਾਨੂੰ ਆਪਣੇ ਬਚਿੱਆ ਨੂੰ ਬਚਾਉਣ ਦੀ ਲੋੜ ਹੈ।
ਸਵਾਲ ਇਹ ਉੱਠਦਾ ਹੈ ਕਿ ਇਸ ਅਭੱਦਰ ਭਾਸ਼ਾ ਦੀ ਲੋੜ ਕਿਉਂ ਅਕਸਮਾਤ ਨੇਤਾਵਾਂ ਨੂੰ ਮਹਿਸੂਸ ਹੋਣ ਲਗ ਪਈ? ਇਹ ਪ੍ਰਸਿੱਧਤਾ ਪ੍ਰਾਪਤ ਕਰਨ ਦੀ ਸ਼ਾਰਟਕਟ ਮਹੱਤਤਾ ਹੈ ਜਾਂ ਫਿਰ ਖੁੱਦ ਦੀ ਕਾਬਲਿਯਤ ਪ੍ਰਤੀ ਨਿਰਾਸ਼ਾ। ਸੱਤਾ ਦੀ ਪ੍ਰਾਪਤੀ ਲਈ ਉਹਨਾਂ ਦੀ ਲੋੜ ਅਤੇ ਸੱਤਾ ਖੱਤਮ ਹੋਣ ਦੀ ਉਹਨਾਂ ਦੀ ਚਿੰਚਾ ? ਸਿਆਸਤ ਦਾਨ ,ਸੱਤਾ ਪ੍ਰਾਪਤੀ ਲਈ ਜੋ ਕਿਆਸ ਲਗਾਈ ਬੈਠਾ ਹੈ, ਉਹ ਉਨ੍ਹਾਂ ਦੇ ਪ੍ਰਯੁਕਤ ਰੂਪ ਵਿੱਚ ਦਿੱਤੇ ਜਾਣ ਵਾਲੇ ਭਾਸ਼ਨਾ ਦੇ ਜਰਿਏ ਸਭ ਲੋਕਾਂ ਦੇ ਸਾਹਮਣੇ ਆ ਰਿਹਾ।
ਜਨਤਾ ਦਰਸ਼ਕਾ ਵਿੱਚ ਬੈਠ ਕੇ ਮੰਚਾ ਤੋਂ ਉਸ ਵੱਲ ਸੁੱਟੇ ਜਾ ਰਹੇ ਹਨ ਅਮਰਿਆਦਾ ਦਿਆ ਗੇਦੋਂ ਦੀ ਉਛਾਲ, ਉਸ ਦਾ ਰੁਖ ਸਾਫ ਦੇਖ ਰਹੀ ਹੁੰਦੀ ਹੈ ਪਰ ਮਜਬੂਰਨ ਤਾਲਿਆ ਮਾਰਣ ਤੇ ਮਜਬੂਰ ਹੁੰਦੀ ਹੈ, ਜਿਸ ਨੂੰ ਵੇਖ ਕੇ ਸਿਆਸਤ ਦਾਨ ਖੁੱਸ਼ ਹੁੰਦਾ ਹੈ। ਪਰ ਬਾਹਰ ਜਾ ਕੇ ਉਹ ਹੀ ਜਨਤਾ ਆਪਣੇ ਆਪ ਨਾਲ ਇਕ ਸਵਾਲ ਕਰਨ ਤੇ ਮਜਬੂਰ ਹੁੰਦਾ ਹੈ। ਕੀ ਯਾਰ ਇਹ ਤਾ ਬੇਹਦ ਨਿਕਮਾ ਨਿਕਲਿਆ, ਜਿਸ ਨੂੰ ਅਸੀਂ ਲੀਡਰ ਸਮਝੀ ਬੈਠੇ ਸਾਂ, ਕੀ ਸਾਡਾ ਕੋਈ ਵੀ ਲੀਡਰ ਕਮਾਲ ਦਾ ਨਹੀਂ ਜੋ ਮਰਿਆਦਾ ਵਿੱਚ ਰਹਿ ਕੇ ਗੱਲ ਕਹਿ ਸਕੇ। ਸਾਰੇ ਇੱਕ ਤੋਂ ਵੱਧ ਕਰ ਰਹੇ ਹਨ। ਇਹ ਸਭ ਤਾਂ ਰਾਜਨੀਤੀ ਕਾਰਨ ਸਾਨੂੰ ਮੋਹਰਾਂ ਬਣਾ ਰਹੇ ਹਨ। ਫੇਸਬੁਕ ਸਾਡੇ ਬੱਚੇ ਵੀ ਵਰਤਦੇ ਹਨ ਅਤੇ ਉਹਨਾਂ ਤੇ ਕੀ ਅਸਰ ਪੈਂਦਾ ਹੋਵੇਗਾ। ਇਹ ਸਵਾਲ ਅੱਜ ਹਰੇਕ ਦੀ ਜੁਬਾਨ ਤੇ ਹੈ।
ਪਰ ਅਭਦਰਤਾ ਐਨੀ ਪ੍ਰਭਾਵਸ਼ਾਲੀ ਹੋ ਗਈ ਹੈ ਕਿ ਆਦਰਸ਼ਵਾਦ ਦੀ ਗੱਲ ਤੇ ਹੁਣ ਅਸੀਂ ਹਾਂਮੀ ਭਰ ਕੇ ਵੀ ਰਾਜੀ ਨਹੀ। ਕੀ ਔਹਦਾ ਅਤੇ ਕੀ ਔਹਦੇ ਦੀ ਮੰਰਿਆਦਾ ? ਅਭਦਰਤਾ ਦੇ ਤੀਰਾਂ ਨਾਲ ਜੇ ਸਭ ਕੁਝ ਸਹੀਂ ਹੋ ਰਿਹਾ ਤੋ ਆਤਮ ਵਿਸ਼ਲੇਸ਼ਲ ਕਰਨ ਦੀ ਲੋੜ ਕਿਸਨੂੰ ਹੈ। ਹੁਣ ਸਿਆਸਤ ਦਾਨ ਵੀ ਇਹ ਕਹਿ ਰਹੇ ਹਨ ਕਿ ਅਭਦਰ ਭਾਸ਼ਾ ਨੇ ਸਿਆਸਤ ਨੂੰ ਜਿਸ ਮੁਕਾਮ ਤੇ ਲੈ ਖੜਾ ਕੀਤਾ ਉਸ ਦੱਲਦੱਲ ਵਿੱਚ ਬੁਰਾਈ ਕੀ ਹੈ। ਚੋਣ ਦੰਗਲ ਐਵੇ ਨਹੀ ਲੜੇ ਜਾਂਦੇ ਇਹ ਸਿਆਸਤ ਦਾਣਾ ਦਾ ਕਹਿਣਾ। ਪਰ ਉਹਨਾਂ ਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ।
ਅਭਦਰ ਭਾਸ਼ਾ ਦੀ ਵਰਤੋਂ ਨੇ ਰਾਜਨੀਤੀ ਨੂੰ ਅੱਗੇ ਵਧਾਇਆ ਹੈ ਅਤੇ ਸਿਆਸਤ ਦਾਨ ਸ਼ਾਇਦ ਜਿੰਨਾ ਲੂੱਚਾ ਉਹਨਾਂ ਉੱਚਾ ਵਾਲੀ ਕਹਾਵਤ ਤੇ ਫਿਟ ਬੈਠਨ ਦੀ ਕੌਸ਼ਿਸ ਕਰ ਰਹੇ ਹਨ। ਮਰਿਆਦਾ ਵਿਚ ਰਹਿਣਾ ਸੀਮਾ ਵਿੱਚ ਰਹਿਣ ਦਾ ਪਰਚਾਇਕ ਹੁੰਦਾ ਹੈ, ਜਿੱਥੇ ਭਾਸ਼ਾ ਦੀ ਉਸਦੀ ਸੀਮਾ ਨਿਰਧਾਰਤ ਹੁੰਦੀ ਹੈ। ਕੀ ਇਹ ਵਾਧੂ ਬੋਲਣ ਵਾਲੇ ਲੋਕ ਉਸ ਖਟਾਰਾ ਵਾਹਨ ਵਾਂਗ ਨਹੀਂ ਜੋ ਨਿਯਮ ਕਾਨੂਨ ਹੋਣ ਦੇ ਬਾਵਜੂਦ ਵੀ ਪ੍ਰਦੂਸ਼ਣ ਫੈਲਾਣ ਦੀ ਕੌਸ਼ਿਸ਼ ਕਰਦੇ ਹੋਏ ਆਪਣੀ ਪੁਰਾਣੀ ਖਟਾਰਾ ਗੱਡੀ ਧੱਕਣ ਦੀ ਕੌਸ਼ਿਸ਼ ਕਰ ਰਹੇ ਹਨ। ਕਿਊਕਿ ਕਾਨੂੰਨ ਨੂੰ ਇਹ ਟਿੱਚ ਜਾਣਦੇ ਹਨ ਅਤੇ ਬੱਸ ਪ੍ਰਦੂਸ਼ਨ ਫੈਲਾਣਾ ਇਹਨਾ ਦਾ ਮਕਸਦ ਹੈ। ਭਾਵੇ ਇਹਨਾਂ ਦੇ ਭਾਸ਼ਨਾਂ ਨਾਲ ਭਾਰਤੀ ਰਾਜਨੀਤਿਕ ਦਿਆ ਧੱਜਿਆ ਉਡ ਜਾਣ? ਕੋਈ ਵੀ ਅਭਦਰ ਤੋਂ ਅਭਦਰ ਟਿੱਪਣੀ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ, ਪਰ ਤੁਹਾਡੇ ਤੋਂ ਸੁਣੇ ਤਾਂ ਅਗਲੇ ਨੇ ਸ਼ੋਲੇ ਗਾਏ ਹੁੰਦੇ ਨੇ, ਜੋ ਆਊਣ ਵਾਲੇ ਯੁੁਵਾ ਪੀੜੀ ਨੂੰ ਤਬਾਹੀ ਵੱਲ ਧਕੇਲ ਰਹੇ ਨੇ।
ਭਾਰਤ ਅਤੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਬੱਸ ਇਨਾ ਕੂ ਡਰ ਹੈ ਕਿ ਇਹ ਸਿਆਸੀ ਅਭਦਰਤਾ ਦੇਸ਼ ਨੂੰ ਕਿਸ ਪੱਧਰ ਤੱਕ ਲੈ ਜਾਵੇਗੀ ਇਸ ਬਾਰੇ ਅੰਦਾਜਾ ਵੀ ਨਹੀ ਲਗਾਯਾ ਜਾ ਸਕਦਾ।,ਪਰ ਭਵਿੱਖ ਦੇ ਗਰਭ ਵਿੱਚ ਲੁਕੇ ਨਿਸ਼ਾਨ ਸਾਫ਼ ਦਿਖਾਈ ਦਿੰਦੇ ਹਨ। ਭਾਸ਼ਾ ਦਾ ਰਾਸ਼ਟਰੀ ਚਰਿੱਤਰ ਉਤਥਾਨ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਹ ਸੱਤਾਧਾਰੀ ਮੰਨਣ ਯਾ ਨਾ ਮੰਨਣ, ਕਿਉਂਕਿ ਐਸੇ ਨੇਤਾਵਾਂ ਦੀ ਸਵਿਰਕਿਤੀ ਰਾਸ਼ਟਰ ਨਿਰਮਾਣ ਨਹੀਂ ਕਰਦੀ, ਬੇਸ਼ਕ ਇਹ ਮਾਧਆਮ ਹਨ। ਅਖੌਤੀ ਤੌਰ ‘ਤੇ ਮੌਜੂਦਾ ਭਾਰਤੀ ਰਾਜਨੀਤੀ ਵਿੱਚ ਚੱਲ ਰਹੇ ਹਨ ਅਮਰਯਾਦਿਤ ਅਭਦਰ ਭਾਸ਼ਾ ਦੀ ਭੂਮਿਕਾ ਦੇ ਉਦੇਸ਼ ਸਿਰਫ ਖੇਡਾਂ ਵਿੱਚ ਜਨਤਾ ਨੂੰ ਲੁਤਫ ਦਿਲਾਉਣ ਲਈ ਕੀਤੇ ਜਾਂਦੇ ਹਨ, ਅਸਲ ਵਿੱਚ ਜੇਕਰ ਕੁਝ ਸਕਾਰਾਤਮਕ ਹੋ ਸਕਦਾ ਹੈ, ਤਾਂ ਉਹ ਹੈ ਸਾਡਾ ਸੋਚਣਾ ਅਤੇ ਸਹੀ ਦਿਸ਼ਾ ਵਿੱਚ ਇੱਕ ਕੋਸ਼ਿਸ਼ ਕਰਨਾ ।ਇਤਿਹਾਸ ਗਵਾਹ ਹੈ ਜਨਤਾ ਹੀ ਹਮੇਸ਼ਾ ਸਿਆਸਤਦਾਨਾਂ ਤੇ ਭਾਰੀ ਰਹੀ ਹੈ ਅਤੇ ਹਮੇਸ਼ਾ ਰਹੇਗੀ। ਸੋਚਣਾ ਇਹਨਾਂ ਨੂੰ ਚੁਨਣ ਵਾਲੀ ਜਨਤਾ ਨੂੰ ਹੋਵੇਗਾ।
ਮੰਨਣ ਸੈਣੀ