ਪੰਜਾਬ ਕਾਂਗਰਸ ਵਿੱਚ ਉਠੀ ਸੁਨਾਮੀ ਦੇ ਨਾਲ ਨਾਲ ਕਈ ਪ੍ਰਕਾਰ ਦੀਆਂ ਝੂਠੀਆਂ ਅਤੇ ਗ਼ਲਤ ਖ਼ਬਰਾਂ ਅਤੇੇ ਅਫਵਾਹਾਂ ਵੀ ਉੱਡ ਰਹੀਆਂ ਹਨ। ਜਿਹਣਾ ਵਿਚੋ ਇਕ ਅਫਵਾਹ ਮੰਤਰੀ ਓ. ਪੀ. ਸੋਨੀ ਵੱਲੋਂ ਦਿੱਤੇ ਗਏ ਅਸਤੀਫੇ ਦੀ ਵੀ ਹੈ। ਸੋਸ਼ਲ ਮੀਡੀਆ ਉੱਪਰ ਇਕ ਮੈਸਜ਼ ਬੇਹੱਦ ਵਾਇਰਲ ਹੋ ਰਿਹਾ ਹੈ ਕਿ ਓ ਪੀ ਸੋਨੀ ਨੇ ਅਸਤੀਫਾ ਦੇ ਦਿੱਤਾ ਹੈ ਜੋ ਕਿ ਬਿਲਕੁਲ ਝੂਠ ਹੈ। ਇਸ ਗੱਲ ਦੀ ਪੁਸ਼ਟੀ ਓ. ਪੀ. ਸੋਨੀ ਦੇ ਬੁਲਾਰੇ ਵੱਲੋਂ ਕੀਤੀ ਗਈ ।
