ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਨਵਜੋਤ ਸਿੰਘ ਸਿੱਧੂ ਅਤੇ ਖਾਸ ਕਰ ਕਾਂਗਰਸ ਲਈ ਘਾਤਕ ਹੋ ਸਕਦਾ ਹੈ ਕੈਪਟਨ ਦਾ ਬਿਆਨ।

ਨਵਜੋਤ ਸਿੰਘ ਸਿੱਧੂ ਅਤੇ ਖਾਸ ਕਰ ਕਾਂਗਰਸ ਲਈ ਘਾਤਕ ਹੋ ਸਕਦਾ ਹੈ ਕੈਪਟਨ ਦਾ ਬਿਆਨ।
  • PublishedSeptember 19, 2021

ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਪੰਜਾਬ ਦੇ ਗ੍ਰਹਿ ਮੰਤਰੀ ਵੀ ਸਨ, ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਤੇ ਸਿੱਧੇ ਤੌਰ ਤੇ ਸਾਧਿਆ ਗਿਆ ਨਿਸ਼ਾਨਾ ਨਵਜੋਤ ਸਿੰਘ ਸਿੱਧੂ ਅਤੇ ਖਾਸ ਕਰ ਕਾਂਗਰਸ ਪਾਰਟੀ ਲਈ ਬੇਹੱਦ ਘਾਤਕ ਸਾਬਤ ਹੋ ਸਕਦਾ ਹੈ।

ਸਾਬਕਾ ਮੁੱਖ ਮੰਤਰੀ ਵੱਲੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਉਤੇ ਬਿਰਾਜਮਾਨ ਸਰਦਾਰ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਦਿੱਤੇ ਗਏ ਬਿਆਨਾਂ ਨੇ ਵਿਰੋਧੀਆਂ ਦੇ ਜੰਗ ਲੱਗੇ ਹਥਿਆਰ ਤੇਜ਼ ਕਰ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਹਥਿਆਰ ਕਾਂਗਰਸ ਦੀ ਹਿਚਕੌਲੇ ਖਾਂਦੀ ਬੇੜੀ ਅੰਦਰ ਨੇਜ਼ੇ ਮਾਰ ਕੇ ਡੋਬਣ ਦਾ ਕੰਮ ਜ਼ਰੂਰ ਕਰ ਸਕਦੇ ਨੇ ਅਤੇ ਹਰ ਮੰਚ ਤੋਂ ਸਿੱਧੂ ਅਤੇ ਕਾਂਗਰਸ ਉੱਤੇ ਸਵਾਲ ਚੁੱਕੇ ਜਾ ਸਕਦੇ ਨੇ।

ਸਿੱਧੂ ਦੇ ਸਲਾਹਕਾਰ ਰਹੇ ਮਾਲਵਿੰਦਰ ਸਿੰਘ ਮਾਲੀ ਜਿਹਨਾਂ ਦੇ ਵਿਵਾਦਿਤ ਬਿਆਨ ਕਾਰਨ ਪਹਿਲਾਂ ਹੀ ਕਾਂਗਰਸ ਦੀ ਕਾਫੀ ਕਿਰਕਿਰੀ ਹੋ ਚੁੱਕੀ ਸੀ ਵਿਰੋਧੀਆਂ ਲਈ ਕਾਫ਼ੀ ਸੀ। ਉਸ ਤੇ ਨੱਥ ਪਾਉਣ ਲਈ ਹੀ ਮਾਲੀ ਤੇ ਨਕੇਲ ਕਸੀ ਗਈ। ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ ਬਿਆਨ ਹੁਣ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪਾਰਟੀ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਜੋਂ ਹਾਲੇ ਵੀ ਕਾਂਗਰਸ ਹੀ ਹਨ ਅਤੇ ਜਿਹਨਾਂ ਦੇ ਪਾਕਿਸਤਾਨ ਪ੍ਰਤੀ ਸ਼ੂਰੂ ਤੋਂ ਰਹੇ ਤਲਖ਼ ਵਿਰੋਧ ਅਤੇ ਆਪਣੇ ਰਾਸ਼ਟਰ ਪ੍ਰਤੀ ਪ੍ਰੇਮ ਦਿਆਂ ਵਿਰੋਧੀ ਵੀ ਤਾਰੀਫ਼ਾਂ ਕਰਦੇ ਹਨ। ਇਹ ਕੈਪਟਨ ਹੀ ਸਨ ਜਿਨ੍ਹਾਂ ਨੇ 20-20 ਰੈਫਰੰਡਮ ਦਾ ਡਟ ਕੇ ਵਿਰੋਧ ਕੀਤਾ ਅਤੇ ਆਪਣੀ ਘੂਰੀ ਸਦਾ ਕਾਇਮ ਰੱਖੀ। ਜਿਨ੍ਹਾਂ ਦੇਸ਼ ਵਿਰੋਧੀ ਉਠ ਰਹੀਆਂ ਅਵਾਜ਼ਾਂ ਨੂੰ ਦਬਾਇਆ ਅਤੇ ਵੱਖ ਵਾਦੀਆ ਨੂੰ ਕਦੇ ਸਿਰ ਨਾ ਚੁੱਕਣ ਦਿੱਤਾ ।

ਇਹ ਹੀ ਇਕ ਵੱਡਾ ਕਾਰਨ ਸੀ ਕਿ ਲੋਕਾਂ ਨੇ ਲੋਕ ਸਭਾ ਚੋਣਾਂ ਦੌਰਾਨ ਉੱਡਦੀ ਮੋਦੀ੍ ਅਤੇ ਰਾਸ਼ਟਰਵਾਦ ਦੀ ਲਹਿਰ ਨੂੰ ਪੰਜਾਬ ਦੇ ਅੰਦਰ ਜਗਹ ਨਾ ਬਣਾਉਣ ਦਿੱਤੀ ਅਤੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਰਹੀ। ਇਹ ਕੈਪਟਨ ਹੀ ਸੀ ਜਿਹਨਾਂ ਇੱਕ ਪਾਸੇ ਜਿੱਥੇ ਕਰਤਾਰਪੁਰ ਕੋਰਿਡਰ ਖੁਲਣ ਦਾ ਸੁਆਗਤ ਕੀਤਾ ਗਿਆ ਓਥੇ ਹੀ ਪਾਕਿਸਤਾਨ ਨੂੰ ਕੜੇ ਸ਼ਬਦਾਂ ਵਿੱਚ ਚਿਤਾਵਨੀ ਵੀ ਦਿੱਤੀ ਗਈ।ਜਿਸ ਦਾ ਲੋਕਾਂ ਨੇ ਕਾਫੀ ਸਮਰਥਨ ਕੀਤਾ ਅਤੇ ਸ਼ਲਾਘਾ ਵੀ ਕੀਤੀ।ਜਦਕਿ ਇਸ ਸਮਾਗਮ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਉਹਨਾਂ ਦਾ ਪੂਰਾ ਨਾਮ ਲੈ ਕੇ ਸੰਬੋਧਿਤ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਦਾ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ ਤੇ ਜਾਣ ਤੋਂ ਰੋਕਣਾ ਠੀਕ ਉਂਝ ਸੀ ਜਿਵੇਂ ਕੋਈ ਸਿਆਣਾ ਗ਼ਲਤ ਦਿਸ਼ਾ ਵੱਲ ਜਾ ਰਹੇ ਬੱਚੇ ਨੂੰ ਟੋਕਦਾ ਹੈ। ਪਰ ਦੋਸਤੀ ਅਤੇ ਬਾਬੇ ਨਾਨਕ ਦੀ ਮਹਿਮਾ ਚ ਲੀਨ ਸਿੱਧੂ ਸਾਬ ਨਾ ਰੁਕੇ ਅਤੇ ਪਾਕਿਸਤਾਨ ਜਾ ਕੇ ਵੀ ਯਾਰ ਦੇ ਸੋਹਲੇ ਹੀ ਗਾਏ। ਹਾਲਾਂਕਿ ਨਿਮੰਤਰਣ ਕੈਪਟਨ ਅਮਰਿੰਦਰ ਸਿੰਘ, ਸੁਨੀਲ ਗਾਵਸਕਰ ਕਪਿਲ ਦੇਵ ਆਦੀ ਹੋਰ ਕਈਆਂ ਨੂੰ ਆਇਆ ਸੀ। ਪਰ ਸਿੱਧੂ ਤੇ ਸਿੱਧੂ ਨੇ।‌

ਇੱਕ ਕਹਾਵਤ ਹੈ ਪਹਿਲੀ ਛਾਪ ਹੀ ਆਖਰੀ ਛਾਪ ਹੁੰਦੀ ਹੈ। ਲੋਕ ਨਵਜੋਤ ਸਿੰਘ ਸਿੱਧੂ ਦੇ ਕਾਇਲ ਤੇ ਹਨ ਪਰ ਉਨ੍ਹਾਂ ਦੇ ਚੁਟਕਲੇ ਦੇ ਕਾਰਨ। ਉਹਨਾਂ ਵੱਲੋਂ ਕ੍ਰਿਕਟ ਵਿੱਚ ਲਗਾਏ ਗਏ ਛੱਕਿਆ ਕਰਕੇ। ਉਹਨਾਂ ਦੀ ਕੁਮੈਂਟਰੀ ਸਦਕਾ। ਸ਼ਾਇਦ ਏਸੇ ਕਰਕੇ ਨਵਜੋਤ ਸਿੰਘ ਸਿੱਧੂ ਟਵੀਟਰ ਤੇ ਵੀ ਆਪ ਨੂੰ ਹਰਫਨਮੌਲਾ ਦੱਸਦੇ ਹਨ। ਪਰ ਸਿੱਧੂ ਵੱਲੋਂ ਹਾਲੇ ਤੱਕ ਰਾਜਨੇਤਾ ਬਣ ਕੇ ਕੋਈ ਵੱਡਾ ਤੀਰ ਨਹੀਂ ਮਾਰਿਆ ਗਿਆ।‌ ਬੱਸ ਸੁਰਲੀਆਂ ਜ਼ਰੂਰ ਛੱਡੀਆਂ ਗਈਆਂ। ਇਹਨਾਂ ਵੱਲੋਂ ਛੱਡੀਆਂ ਗਈਆਂ ਸ਼ੁਰਲੀਆਂ ਦਾ ਹੀ ਨਤੀਜਾ ਹੈ ਸ਼ਾਇਦ ਕਿ ਅੱਜ ਲੋਕ ਰਾਹੁਲ ਗਾਂਧੀ ਅਤੇ ਸੋਨਿਆਂ ਗਾਂਧੀ ਜੀ ਨੂੰ ਇੱਕ ਨਵੇਂ ਨਾਮ ਨਾਲ ਜਾਣਦੇ ਹਨ।

ਪੰਜਾਬ ਦੇ ਪਾਣਿਆਂ ਦਾ ਰਾਖਾ, ਪੰਜਾਬ ਦੀ ਕਿਸਾਨੀ ਦਾ ਰਾਖਾ ਕਹਾਉਣ ਵਾਲਾ ਕੈਪਟਨ ਕਿਵੇਂ ਅਚਾਨਕ ਵਿਧਾਇਕਾ ਲਈ ਪੰਜਾਬ ਦਾ ਦੁਸ਼ਮਨ ਬਣ ਗਿਆ ਇਹ ਉਹ ਲੋਕ ਹੀ ਭਲੀਭਾਂਤੀ ਦੱਸ ਸਕਦੇ ਹਨ ਜਿਨ੍ਹਾਂ ਨੇ ਪਹਿਲਾਂ ਕੈਪਟਨ ਨੂੰ ਰਾਖਾ ਦੱਸਿਆ ਸੀ ਅਤੇ ਹੁਣ ਦੁਸ਼ਮਣ ਦੱਸ ਰਹੇ ਹਨ। ਪਰ ਰਾਜਨੀਤਿਕ ਮਾਹਰਾਂ ਦਾ ਕਹਿਣਾ ਹੈ ਕੀ ਮਸਲਾ ਸਾਰਾ ਚੌਧਰਪੁਣੇ ਦਾ ਹੈ।

ਇਸ ਵਿਚ ਵੀ ਕੋਈ ਦੋ ਰਾਏ ਨਹੀਂ ਕੀ ਕਾਂਗਰਸ ਪਾਰਟੀ ਦੇ ਵਿਧਾਇਕਾ ਵੱਲੋਂ ਕੁਝ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਇਹ ਬਗਾਵਤ ਛੇੜੀ ਗਈ। ਜਿਸ ਦਾ ਅੱਜ ਅੰਜਾਮ ਸੱਭਦੇ ਸਾਹਮਣੇ ਹੈ। ਪਰ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਹਾਈਕਮਾਂਡ ਉਤੇ ਵੀ ਜਿਨ੍ਹਾਂ ਫੂਕਾ ਤਾਂ ਬਥੇਰੀਆਂ ਮਾਰੀਆਂ ਤਾਂ ਕਿ ਦੁੱਧ ਨਾ ਉਬਲੇ। ਪਰ ਅੰਤ ਸਮੇਂ ਜਦ ਦੁੱਧ ਉਬਲਣ ਵਾਲਾ ਸੀ ਆਪ ਹੀ ਗੈਸ ਦਾ ਸੇਕ ਤੇਜ਼ ਕਰ ਦਿੱਤਾ ਅਤੇ ਦੁੱਧ ਉਬਾਲਾ ਖਾ ਗਿਆ ਅਤੇ ਡੋਲਣ ਵਿੱਚ ਵੱਡਾ ਰੋਲ ਅਦਾ ਕੀਤਾ। ਸਿਆਸੀ ਮਾਹਰ ਏਸ ਨੂੰ ਆਤਮ ਹੱਤਿਆ ਕਰਾਰ ਦੇ ਰਹੇ ਨੇ ਪਰ ਹੋ ਸਕਦਾ ਹੈ ਕੀ ਆਲਾ ਕਮਾਨ ਨੇ ਕੋਈ ਜ਼ਰੂਰ ਸੋਚਿਆ ਹੋਵੇ ਅਤੇ ਕੈਪਟਨ ਨੂੰ ਸਾਈਡ ਲਾਇਨ ਕਰਨਾ ਹੋਵੇ। ।ਖੈਰ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ।

ਆਉਣ ਵਾਲੇ ਸਮੇਂ ਵਿੱਚ ਕਾਂਗਰਸ ਅੰਦਰ ਕੀ ਹੁੰਦਾ ਹੈ ਇਹ ਕਿਹਾ ਨਹੀਂ ਜਾ ਸਕਦਾ। ਕਾਂਗਰਸ ਹਾਈਕਮਾਂਡ ਕੀ ਫ਼ੈਸਲਾ ਲੈਂਦੀ ਹੈ ਉਸ ਦੇ ਹੱਥ ਵਿਚ ਹੈ। ਪਰ ਇੱਕ ਗੱਲ ਬੇਹੱਦ ਸਾਫ਼ ਹੋ ਗਈ ਹੈ ਜੀ ਆਉਣ ਵਾਲੇ ਸਮੇਂ ਵਿੱਚ ਵਿਰੋਧੀ ਉਕਤ ਮੁੱਦੇ ਨੂੰ ਫੜਦੇ ਹੋਏ ਨਾ ਤਾਂ ਪ੍ਰਧਾਨ ਸਿੱਧੂ ਨੂੰ ਬਖਸ਼ਣ ਗੇ ਅਤੇ ਨਾ ਹੀ ਉਹਨਾਂ ਕਾਂਗਰਸ ਉਮੀਦਵਾਰਾਂ ਨੂੰ ਜਿਹਨਾਂ ਦੇ ਸਿੱਧੂ ਸਾਹਿਬ ਪ੍ਰਧਾਨ ਹਨ।

ਮੰਨਨ ਸੈਣੀ।

Written By
The Punjab Wire