ਗੁਰਦਾਸਪੁਰ, 25 ਅਗਸਤ (ਮੰਨਨ ਸੈਣੀ)। ਆਮ ਆਦਮੀ ਪਾਰਟੀ ਦੇ ਕੰਨਵਿਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਪੰਜਾਬ ਦੇ ਦੌਰੇ ਤੇ ਪਹੁੰਚ ਰਹੇ ਹਨ। ਜਿਸਦੇ ਤਹਿਤ ਉਹ ਗੁਰਦਾਸਪੁਰ ਦੇ ਪਿੰਡ ਸੇਖਵਾਂ ਨੂੰ ਮਿਲਣ ਆ ਰਹੇ ਹਨ। ਇਸ ਦੀ ਜਾਨਕਾਰੀ ਖੁੱਦ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨੇ ਦਿੱਤੀ। ਜਿਸਦੇ ਚਲਦਿਆ ਕਿਆਸ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕਿ ਸੇਖਵਾਂ ਪਰਿਵਾਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿਚ ਝਾੜੂ ਫੜ ਸਕਦਾ ਹੈ।
ਉਥੇ ਹੀ ਦੂਸਰੀ ਤਰਫ ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਕੇਜਰੀਵਾਲ ਸੇਵਾ ਸਿੰਘ ਸੇਖਵਾਂ ਦਾ ਪਤਾ ਲੈਣ ਲਈ ਪਿੰਡ ਆ ਰਹੇ ਹਨ। ਕਿਊਕਿ ਸੇਖਵਾਂ ਬੀਮਾਰ ਚੱਲ ਰਹੇ ਸਨ। ਉਹਨਾਂ ਨੇ ਸੇਖਵਾਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਦਿਆ ਚਰਚਾਵਾਂ ਸੰਬੰਧੀ ਕੁਝ ਨਹੀਂ ਕਿਹਾ। ਜਗਰੂਪ ਸੇਖਵਾਂ ਨੇ ਕਿਹਾ ਕਿ ਕੱਲ ਮੁੱਖ ਮੰਤਰੀ ਕੇਜਰੀਵਾਲ ਦੀ ਸੇਖਵਾਂ ਸਾਹਿਬ ਨਾਲ ਮੀਟਿੰਗ ਵੀ ਹੋਵੇਗੀ। ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ। ਇਸ ਮੀਟਿੰਗ ਵਿੱਚ ਕੋਈ ਹੋਰ ਸ਼ਾਮਿਲ ਹੋਣ ਸੰਬੰਧੀ ਜਗਰੂਪ ਨੇ ਕਿਹਾ ਕਿ ਉਹ ਸਿਰਫ ਪਿਤਾ ਜੀ ਦਾ ਪਤਾ ਹੀ ਲੈਣ ਆ ਰਹੇ ਹਨ।