ਗੁਰਦਾਸਪੁਰ, 30 ਜੁਲਾਈ । ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਲੋਕ ਹਿਤੂ ਕੰਮਾਂ ਨੂੰ ਵੇਖਦਿਆਂ ਵਾਰਡ ਨੰਬਰ 11 ਤੋਂ ਵੱਡੀ ਗਿਣਤੀ ਵਿੱਚ ਕਾਂਗਰਸ ਅਤੇ ਭਾਜਪਾ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ । ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਇਨ੍ਹਾਂ ਵਰਕਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਾਢੇ ਚਾਰ ਸਾਲ ਦੇ ਕਾਂਗਰਸ ਦੇ ਰਾਜ ਦੌਰਾਨ ਲੋਕਾਂ ਨੂੰ ਸਿਵਾਏ ਝੂਠੇ ਲਾਰਿਆਂ ਅਤੇ ਕਾਂਗਰਸ ਦੀ ਅੰਦਰੂਨੀ ਖਾਨਾ ਜੰਗੀ ਵੇਖਣ ਤੋਂ ਸਿਵਾ ਕੁਝ ਨਹੀਂ ਮਿਲਿਆ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਵਰਕਰਾਂ ਨੇ ਇਹ ਫ਼ੈਸਲਾ ਲਿਆ ਹੈ । ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸਮੇਂ ਕੱਚੇ ਕੋਠਿਆਂ ਲਈ ਗੁਰਦਾਸਪੁਰ ਵਿੱਚ ਸਾਢੇ ਚਾਰ ਕਰੋੜ ਰੁਪਏ ਦੀਆਂ ਗਰਾਂਟਾਂ ਵੰਡੀਆਂ ਸਨ । ਇਸ ਤੋਂ ਇਲਾਵਾ ਨਬੀਂਪੁਰ ਕਾਲੋਨੀ ਵਿੱਚ 450 ਬੇਘਰੇ ਪਰਿਵਾਰਾਂ ਨੂੰ ਪਲਾਟ ਵੀ ਤਕਸੀਮ ਕੀਤੇ ਸਨ । ਕਾਂਗਰਸ ਵੱਲੋਂ ਵਿਖਾਏ ਸਬਜ਼ਬਾਗ ਦੀ ਹਕੀਕਤ ਸਮਝ ਕੇ ਲੋਕ ਅਕਾਲੀ ਦਲ ਦੇ ਆਪਣੇ ਵੇਲੇ ਕੀਤੇ ਕੰਮਾਂ ਨੂੰ ਵੇਖਦਿਆਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਰਹੇ ਹਨ ।
ਇਸ ਮੌਕੇ ਸ਼ਹਿਰੀ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦਾਸਪੁਰ ਗੁਲਸ਼ਨ ਸੈਣੀ, ਬੌਬੀ ਮਹਾਜਨ, ਸਾਬਕਾ ਐੱਮਸੀ ਰਘਬੀਰ ਸਿੰਘ, ਬਲਜੀਤ ਸਿੰਘ ਬਿੱਲਾ, ਬਲਵਿੰਦਰ ਚਿੰਟੂ, ਜਸਪਿੰਦਰਪਾਲ ਰਾਜੂ ਤੋਂ ਇਲਾਵਾ ਦੀਕਸ਼ਾ, ਆਰਤੀ, ਡਿੰਪਲ ਕੌਰ, ਸਰੋਜ, ਕਮਲਾ, ਚੰਚਲ, ਕਿਰਨ, ਮਧੂ, ਸਰਬਜੀਤ ਕੌਰ, ਹਰਸ਼, ਆਸ਼ਾ, ਕਿਰਨ, ਸ਼ੁੱਭ ਲਤਾ, ਸ਼ੁਕਲਾ, ਸੋਨਾ, ਦਯਾਵੰਤੀ, ਕਮਲੇਸ਼, ਸ਼ਿੰਦੋ, ਸੁਮਨ ਅਤੇ ਤ੍ਰਿਪਤਾ ਵੀ ਮੌਜੂਦ ਸਨ ।