ਹੋਰ ਗੁਰਦਾਸਪੁਰ ਰਾਜਨੀਤੀ

ਗੁਲਸ਼ਨ ਸੈਣੀ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਗੁਲਸ਼ਨ ਸੈਣੀ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ
  • PublishedJuly 11, 2021

ਮਿਹਨਤੀ ਨੌਜਵਾਨਾਂ ਨੂੰ ਅਕਾਲੀ ਦਲ ਵਿੱਚ ਮਿਲਦਾ ਹੈ ਪੂਰਾ ਮਾਨ ਸਤਿਕਾਰ -ਬੱਬੇਹਾਲੀ

ਗੁਰਦਾਸਪੁਰ, 11 ਜੁਲਾਈ (ਮੰਨਨ ਸੈਣੀ)। ਅਕਾਲੀ ਦਲ ਵਿੱਚ ਸਰਗਰਮ ਨੌਜਵਾਨ ਨੇਤਾ ਗੁਲਸ਼ਨ ਸੈਣੀ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਗੁਰਦਾਸਪੁਰ ਦਾ ਸ਼ਹਿਰੀ ਪ੍ਰਧਾਨ ਥਾਪਿਆ ਗਿਆ ਹੈ । ਹਾਈ ਕਮਾਨ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਸਬੰਧੀ ਯੂਥ ਅਕਾਲੀ ਦਲ, ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਗੁਰਜੀਤ ਸਿੰਘ ਬਿਜਲੀ ਵਾਲ ਨੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੀ ਮੌਜੂਦਗੀ ਵਿੱਚ ਗੁਲਸ਼ਨ ਸੈਣੀ ਨੂੰ ਨਿਯੁਕਤੀ ਪੱਤਰ ਸੌਂਪਿਆ ।

ਨਿਯੁਕਤੀ ਮੌਕੇ ਗੁਲਸ਼ਨ ਸੈਣੀ ਦਾ ਸਿਰੋਪਾ ਦੇ ਕੇ ਸਨਮਾਨ ਕਰਦਿਆਂ ਸਰਦਾਰ ਬੱਬੇਹਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਹਮੇਸ਼ਾ ਨੌਜਵਾਨ ਨੇਤਾਵਾਂ ਅਤੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਅੱਜ ਦਾ ਨੌਜਵਾਨ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਿਹਾ ਹੈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਹਲਕੇ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਥਾਪੇ ਜਾਣਗੇ । ਗੁਰਜੀਤ ਸਿੰਘ ਬਿਜਲੀ ਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਥ ਅਕਾਲੀ ਦਲ ਨਾਲ ਸਬੰਧਿਤ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਵਿਰੋਧੀ ਪਾਰਟੀਆਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਲਗਾਤਾਰ ਜਾਣੂ ਕਰਵਾਇਆ ਜਾ ਰਿਹਾ ਹੈ ।

ਇਸ ਮੌਕੇ ਹਲਕਾ ਗੁਰਦਾਸਪੁਰ ਦੇ ਉਪਰੋਕਤ ਤੋਂ ਇਲਾਵਾ ਨੌਜਵਾਨ ਆਗੂ ਬੌਬੀ ਮਹਾਜਨ, ਰਜਿੰਦਰ ਸਿੰਘ ਬੈਂਸ, ਉਂਕਾਰ ਸਿੰਘ ਬਿੱਲਾ, ਸੌਰਵ ਵਰਮਾ, ਸੁਦੇਸ਼ ਮਹਾਜਨ, ਮਨੂ ਸ਼ਰਮਾ, ਤਜਿੰਦਰ ਸਿੰਘ ਮਾਣਾ , ਕੁਲਦੀਪ ਸਿੰਘ ਸ਼ਹੂਰ, ਦੀਪਕ ਮਹਾਜਨ, ਅਜੇ ਸ਼ਰਮਾ, ਅਮਨ ਲਖਨਪਾਲ, ਮਨਿੰਦਰਜੀਤ ਸਿੰਘ ਬਲ, ਹਰਪ੍ਰੀਤ ਬਾਜਵਾ, ਹਰਦੇਵ ਸਿੰਘ ਖਹਿਰਾ, ਹਰਮਨ ਬਾਠ, ਨਰੇਸ਼ ਕੁਮਾਰ, ਲਵਲੀ ਗੋਰਖਾ, ਰਜਤ ਕਾਲੀਆ. ਗਿਫਟੀ, ਨਰਿੰਦਰ ਟੀਟੂ, ਆਸ਼ੂ ਭਗਵਾਨਪੁਰ, ਟਿੰਕੂ, ਵਰੁਨ ਮਹਾਜਨ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਸਿਧਵਾਂ, ਕਸ਼ਮੀਰ ਮਸੀਹ ਥਾਣੇਵਾਲ, ਕਿਰਨ ਗਿੱਲ, ਵਿੱਕੀ, ਕੁਲਦੀਪ, ਸੌਰਵ, ਗਗਨ ਸ਼ਰਮਾ, ਪੰਕਜ ਸ਼ਰਮਾ, ਜਸਕਰਨ ਮਾਨ, ਅਮਿਤ ਤੁਲੀ, ਦੀਪ ਤੁੰਗ ਆਦਿ ਵੀ ਮੌਜੂਦ ਸਨ ।

Written By
The Punjab Wire