ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੁੱਖ ਮੰਤਰੀ Bhagwant Mann ਵੱਲੋਂ ਸਾਂਸਦ Sukhjinder Singh Randhawa ‘ਤੇ ਤਿੱਖਾ ਹਮਲਾ, ਗੈਂਗਸਟਰਾਂ ਨਾਲ ਸਾਂਝ ਦੇ ਦੋਸ਼; ਰੰਧਾਵਾ ਨੇ ਦਿੱਤਾ ਖੁੱਲ੍ਹਾ ਚੈਲੰਜ

ਮੁੱਖ ਮੰਤਰੀ Bhagwant Mann ਵੱਲੋਂ ਸਾਂਸਦ Sukhjinder Singh Randhawa ‘ਤੇ ਤਿੱਖਾ ਹਮਲਾ, ਗੈਂਗਸਟਰਾਂ ਨਾਲ ਸਾਂਝ ਦੇ ਦੋਸ਼; ਰੰਧਾਵਾ ਨੇ ਦਿੱਤਾ ਖੁੱਲ੍ਹਾ ਚੈਲੰਜ
  • PublishedMarch 16, 2026

“ਲੋਕ ਸਭਾ ਦਾ ਸੈਸ਼ਨ ਛੱਡ ਕੇ ਵੀ ਆ ਜਾਵਾਂਗਾ, ਲਾਈਵ ਪ੍ਰੈੱਸ ਕਾਨਫਰੰਸ ਕਰੀਏ” — ਰੰਧਾਵਾ

ਚੰਡੀਗੜ੍ਹ, 16 ਮਾਰਚ 2026 (ਦੀ ਪੰਜਾਬ ਵਾਇਰ)। ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਹੈ। ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਕਾਂਗਰਸ ਆਗੂ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ Sukhjinder Singh Randhawa ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਗੈਂਗਸਟਰਾਂ ਨਾਲ ਸਾਂਝ ਦੇ ਦੋਸ਼ ਲਗਾਏ ਹਨ। ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਕਾਂਗਰਸੀ ਲੀਡਰਾਂ ਨੂੰ ਤਾਂ ਸੁਖਜਿੰਦਰ ਰੰਧਾਵਾ ਦਾ ਨਾਮ ਤੱਕ ਲੈਣਾ ਨਹੀਂ ਆਉਂਦਾ।

ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮ ਹੋ ਗਿਆ ਹੈ। ਇਸ ਮਾਮਲੇ ‘ਤੇ ਤੁਰੰਤ ਪਲਟਵਾਰ ਕਰਦਿਆਂ Sukhjinder Singh Randhawa ਨੇ ਮੁੱਖ ਮੰਤਰੀ ਨੂੰ ਖੁੱਲ੍ਹਾ ਚੈਲੰਜ ਦੇ ਦਿੱਤਾ ਹੈ।

ਰੰਧਾਵਾ ਨੇ ਕਿਹਾ ਕਿ ਉਹ ਲੋਕ ਸਭਾ ਦਾ ਸੈਸ਼ਨ ਛੱਡ ਕੇ ਵੀ ਪੰਜਾਬ ਆਉਣ ਲਈ ਤਿਆਰ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇੱਕਠੇ ਲਾਈਵ ਪ੍ਰੈੱਸ ਕਾਨਫਰੰਸ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਸੱਚ ਆ ਸਕੇ ਕਿ ਗੈਂਗਸਟਰਾਂ ਨਾਲ ਅਸਲ ਵਿੱਚ ਕੌਣ ਰਲਿਆ ਹੋਇਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਜਿਹੜੀ ਵੀ ਤਾਰੀਖ ਅਤੇ ਸਮਾਂ ਤੈਅ ਕਰਨਗੇ, ਉਹ ਉਸ ਦਿਨ ਹਾਜ਼ਰ ਹੋਣ ਲਈ ਤਿਆਰ ਹਨ। ਰੰਧਾਵਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਗੈਂਗਸਟਰਾਂ ਨੂੰ ਵੀਆਈਪੀ ਟਰੀਟਮੈਂਟ ਕੌਣ ਦਿੰਦਾ ਹੈ।

Written By
The Punjab Wire