Close

Recent Posts

42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ

42 ਘੰਟਿਆਂ ਦੀ ਈਡੀ ਰੇਡ ਦੌਰਾਨ ਭਾਜਪਾ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ, ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ; ਮੈਂ ਸਿੱਧੇ ਤੌਰ ‘ਤੇ ਠੁਕਰਾ ਦਿੱਤਾ: ਡਾ. ਅਮਨਦੀਪ ਕੌਰ ਅਰੋੜਾ

ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੁੱਖ ਮੰਤਰੀ ਮਾਨ ਵੱਲੋਂ ਮੁਖਤਾਰ ਅੰਸਾਰੀ ਸੰਬੰਧੀ ਰੰਧਾਵਾ ਵੱਲੋਂ ਲਿੱਖੀ ਗਈ ਕੈਪਟਨ ਨੂੰ ਚਿੱਠੀ ਕੀਤੀ ਗਈ ਜਨਤਕ: ਪੁਝਿਆ ਜੇਲ੍ਹਾਂ ਚ ਕੌਣ ਆਇਆ ਕੌਣ ਗਿਆ ਕਿਸ ਨੂੰ ਪਤਾ ਸੀ, ਕਿਹਾ ਹੋਰ ਖੁਲਾਸੇ ਜਲਦ

ਮੁੱਖ ਮੰਤਰੀ ਮਾਨ ਵੱਲੋਂ ਮੁਖਤਾਰ ਅੰਸਾਰੀ ਸੰਬੰਧੀ ਰੰਧਾਵਾ ਵੱਲੋਂ ਲਿੱਖੀ ਗਈ ਕੈਪਟਨ ਨੂੰ ਚਿੱਠੀ ਕੀਤੀ ਗਈ ਜਨਤਕ: ਪੁਝਿਆ ਜੇਲ੍ਹਾਂ ਚ ਕੌਣ ਆਇਆ ਕੌਣ ਗਿਆ ਕਿਸ ਨੂੰ ਪਤਾ ਸੀ, ਕਿਹਾ ਹੋਰ ਖੁਲਾਸੇ ਜਲਦ
  • PublishedJuly 3, 2023

ਚੰਡੀਗੜ੍ਹ, 3 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਸਾਬਕਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂਪੀ ਦੇ ਗੈਂਗਸਟਰ ਅੰਸਾਰੀ ਬਾਰੇ ਕੀਤੀ ਗਈ ਟਿਪੱਨੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਟਵੀਟ ਤਰ ਤਤਕਾਲੀਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿੱਖੀ ਚਿੱਠੀ ਜਨਤਕ ਕਰ ਦਿੱਤੀ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰ ਕਿਹਾ ਗਿਆ ਕਿ ਜੇਲ ਮੰਤਰੀ ਕਹਿ ਰਹੇ ਨੇ ਮੈਨੂੰ ਕੁਛ ਪਤਾ ਨਹੀਂ ..ਮੁੱਖ ਮੰਤਰੀ ਕਹਿ ਰਹੇ ਨੇ ਮੈਂ ਜ਼ਿੰਦਗੀ ਚ ਕਦੇ ਅੰਸਾਰੀ ਨੂੰ ਮਿਲਿਆ ਨਹੀਂ..ਜੇਲ੍ਹਾਂ ਚ ਕੌਣ ਆਇਆ ਕੌਣ ਗਿਆ..ਕਿਸ ਨੂੰ ਪਤਾ ਸੀ?? ਆਹ ਚਿੱਠੀ ਜਨਤਕ ਕਰ ਰਿਹਾ ਹਾਂ..ਲੋਕਾਂ ਨੂੰ ਪਤਾ ਲੱਗਣਾ ਚਾਹੀਦੈ ਕਿ ਤਜਰਬੇਕਾਰ ਸਰਕਾਰ ਕਿਵੇਂ ਚੱਲਦੀ ਸੀ..ਹੋਰ ਖੁਲਾਸੇ ਜਲਦੀ.

.

Written By
The Punjab Wire