Close

Recent Posts

ਦੇਸ਼ ਪੰਜਾਬ ਮਨੋਰੰਜਨ ਮੁੱਖ ਖ਼ਬਰ ਰਾਜਨੀਤੀ

ਹਾਲੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਕੋਈ ਇਲੈਕਸ਼ਨ ਨਹੀਂ ਲੜਨਾ, ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਲਾਇਵ ਹੋਏ ਮੂਸੇਵਾਲਾ ਦੇ ਪਿਤਾ

ਹਾਲੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਕੋਈ ਇਲੈਕਸ਼ਨ ਨਹੀਂ ਲੜਨਾ,        ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਲਾਇਵ ਹੋਏ ਮੂਸੇਵਾਲਾ ਦੇ ਪਿਤਾ
  • PublishedJune 4, 2022

ਮੂਸੇਵਾਲਾ ਦੇ ਚਾਹਵਾਨਾਂ ਅਤੇ ਦੁੱਖ ਦੀ ਘੜੀ ਵਿੱਚ ਸਾਥ ਦੇਣ ਵਾਲੇਆਂ ਨੂੰ ਦਿੱਤਾ ਭੋਗ ਤੇ ਪਹੁੰਚਣ ਦਾ ਸੱਦਾ

ਚੰਡੀਗੜ੍ਹ, 4 ਜੂਨ (ਦ ਪੰਜਾਬ ਵਾਇਰ)। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਲਾਇਵ ਹੋ ਕੇ ਦਿਲ ਦੀ ਗੱਲ ਸਾਂਝੀ ਕੀਤੀ ਹੈ। ਉਹਨਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਤਰ੍ਹਾ ਤਰ੍ਹਾ ਦੀਆਂ ਗੱਲਾ ਅਤੇ ਅਟਕਲਾਂ ਤੇ ਵਿਰਾਮ ਚਿੰਹ ਲਗਾਉਦੇਂ ਹੋਏ ਕਿਸੇ ਵੀ ਗੱਲ ਤੇ ਯਕੀਨ ਨਾ ਕਰਨ ਦੀ ਗੱਲ ਆਖੀ ਹੈ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਉਹਨਾਂ ਇਹਨਾਂ ਗੱਲਾ ਨਾਲ ਉਹਨਾਂ ਦਾ ਦਿਲ ਬਹੁਤ ਦੁੱਖੀ ਹੁੰਦਾ। ਉਹਨਾਂ ਕਿਹਾ ਕਿ ਹਾਲੇ ਤਾਂ ਉਹਨਾਂ ਦੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਉਹਨਾਂ ਦਾ ਕੋਈ ਇਲੈਕਸ਼ਨ ਲੜਨ ਦਾ ਕੋਈ ਮਨ ਨਹੀਂ ਹੈ। ਉਹਨਾਂ ਲੋਕਾਂ ਨੂੰ 8 ਤਰੀਕ ਨੂੰ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੇ ਭੋਗ ਦਾ ਸੱਦਾ ਦੇਂਦੇ ਹੋਏ ਕਿਹਾ ਕਿ ਉਹ ਉਸੇ ਦਿਨ ਆਪਣੇ ਦਿਲ ਖੋਲ ਕੇ ਗੱਲਾ ਸਾਂਝੀਆਂ ਕਰਨਗੇਂ, ਹਾਲੇ ਉਹਨਾਂ ਦਾ ਮੰਨ ਬਹੁਤਾ ਕੁਝ ਕਹਿਣ ਦੇ ਹਾਲਾਤਾ ਵਿੱਚ ਨਹੀਂ। ਇਸ ਦੁੱਖਦਾਈ ਘੜੀ ਵਿੱਚ ਸਾਥ ਦੇਣ ਲਈ ਉਹਨਾਂ ਸਾਰੇਆ ਦਾ ਧੰਨਵਾਦ ਵੀ ਕੀਤਾ।

ਇਸ ਤੋਂ ਪਹਿਲਾ ਮੂਸੇਵਾਲਾ ਦੇ ਪਿਤਾ ਆਪਣੇ ਪੁੱਤਰ ਲਈ ਇੰਸਾਫ਼ ਦੀ ਗੁਹਾਰ ਕਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ।

Written By
The Punjab Wire