ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਕਾਰਨ ਉਤਰਨਾ ਪੈ ਰਿਹਾ ਹੈ ਸੜਕਾਂ ਤੇ – ਬੱਬੇਹਾਲੀ
ਗੁਰਦਾਸਪੁਰ , 7 ਜੁਲਾਈ ( ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ਤੇ ਅੱਜ ਗੁਰਦਾਸਪੁਰ ਦੇ ਸਰਕਲ ਤਿੱਬੜ, ਜੌੜਾ ਛੱਤਰਾਂ ਅਤੇ ਮਾਨ ਕੌਰ ਸਿੰਘ ਵਿੱਚ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦੀ ਅਗੁਆਈ ਹੇਠ ਪੈਟਰੋਲ ਡੀਜ਼ਲ ਕੀਮਤਾਂ ਵਧਾਉਣ , ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਅਕਾਲੀ ਸਰਕਾਰ ਵੱਲੋਂ ਬਣਾਏ ਨੀਲੇ ਕਾਰਡ ਕੱਟਣ ਅਤੇ ਬਿਜਲੀ ਬਿਲਾ ਚ ਕੀਤੇ ਅਥਾਹ ਵਾਧੇ ਖਿਲਾਫ ਰੋਸ ਧਰਨੇ ਦਿੱਤੇ ਗਏ । ਧਰਨਾਕਾਰੀਆਂ ਨੇ ਆਪਣੇ ਹੱਥਾਂ ਚ ਲਿਖਤੀ ਸਲੋਗਨ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ।
ਆਪਣੇ ਸੰਬੋਧਨ ਵਿੱਚ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਸੂਬਾ ਸਰਕਾਰ ਆਮ ਲੋਕਾਂ ਅਤੇ ਅਕਾਲੀ ਪੱਖੀ ਵਰਕਰਾਂ ਦੇ ਵਿਰੁੱਧ ਫ਼ੈਸਲੇ ਕਰਕੇ ਲੋਕਾਂ ਨੂੰ ਸੰਘਰਸ਼ਾਂ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਕੰਮ ਚ ਬੁਰੀ ਤਰ੍ਹਾਂ ਨਾਕਾਮ ਹੋਣ ਕਰਕੇ ਲੋਕਾਂ ਨੂੰ ਅਕਾਲੀ ਸਰਕਾਰ ਸਮੇਂ ਮਿਲਦੀਆਂ ਸਹੂਲਤਾਂ ਨੂੰ ਇੱਕ-ਇੱਕ ਕਰਕੇ ਖੋਹ ਕੇ ਲੋਕਾਂ ਸਿਰ ਭਾਰ ਵਧਾਉਣ ਦਾ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਵਾਲਾ ਰਾਜ ਲਿਆਉਣ ਲਈ ਯਤਨਸ਼ੀਲ ਹਨ । ਸਰਦਾਰ ਬੱਬੇਹਾਲੀ ਨੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਨੂੰ ਨਿੱਜੀ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਂਮੱਤਾ ਇਤਿਹਾਸ ਹੈ ਅਤੇ ਵੱਖਰੀ ਪਾਰਟੀ ਅਤੇ ਦਲਾਂ ਨੂੰ ਲੋਕਾਂ ਨੇ ਪਹਿਲਾਂ ਵੀ ਬੁਰੀ ਤਰ੍ਹਾਂ ਨਕਾਰਿਆ ਹੈ ।
ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਦਾ ਧਿਆਨ ਰਖਦਿਆਂ ਅੱਜ ਦੇ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ।
ਇਸ ਮੌਕੇ ਸਰਕਲ ਤਿੱਬੜ ਤੋਂ ਕੁਲਵਿੰਦਰ ਸਿੰਘ, ਮਾਸਟਰ ਆਤਮਾ ਸਿੰਘ, ਸਰਵਨ ਸਿੰਘ ਸੋਨੀ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਬਿਕਰਮਜੀਤ ਸਿੰਘ, ਮਾਨ ਕੌਰ ਸਿੰਘ ਤੋਂ ਕੌਂਸਲਰ ਜਤਿੰਦਰ ਸਿੰਘ ਪੱਪਾ , ਕਮਾਂਡੈਂਟ ਨਿਰਮਲ ਸਿੰਘ, ਵਿਕਟਰ ਮਸੀਹ, ਮਾਸਟਰ ਸੁਖਵਿੰਦਰ ਸਿੰਘ, ਕੁਲਦੀਪ ਮਹਾਜਨ, ਤਜਿੰਦਰ ਸਿੰਘ ਲਾਡੀ, ਸੁਖਵਿੰਦਰ ਸਿੰਘ, ਸਰਕਲ ਜੌੜਾ ਛੱਤਰਾਂ ਤੋਂ ਸਰਕਲ ਪ੍ਰਧਾਨ ਮਨਜੀਤ ਸਿੰਘ, ਮਾਸਟਰ ਗਿਆਵ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਹਰਜੀਤ ਸਿੰਘ ਭੋਪਰ, ਬਲਬੀਰ ਸਿੰਘ ਭੋਪਰ, ਅਜੀਤ ਸਿੰਘ ਗੁਣੀਆਂ, ਭੁਪਿੰਦਰ ਸਿੰਘ ਬਲੱਗਣ, ਸਰਵਨ ਸਿੰਘ, ਬਲਵਿੰਦਰ ਕੌਰ, ਬਲਦੇਵ ਸਿੰਘ ਬਿੱਲਾ ਅਤੇ ਕੈਪਟਨ ਰਣਜੀਤ ਸਿੰਘ ਸ਼ਾਮਿਲ ਸਨ ।