Close

Recent Posts

Punjab

20.77 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆਂ ਤੇ ਬਣੇਗਾ 333 ਮੀਟਰ ਲੰਬਾ ਪੁਲ- ਹਰਜੋਤ ਬੈਂਸ

20.77 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆਂ ਤੇ ਬਣੇਗਾ 333 ਮੀਟਰ ਲੰਬਾ ਪੁਲ- ਹਰਜੋਤ ਬੈਂਸ
  • PublishedOctober 4, 2025

11.23 ਕਰੋੜ ਦੀ ਲਾਗਤ ਨਾਲ ਪਲਾਸੀ ਤੋ ਬੇਲਾਧਿਆਨੀ ਪੁਲ ਦਾ ਨੀਂਹ ਪੱਥਰ 7 ਅਕਤੂਬਰ ਨੂੰ ਰੱਖਿਆ ਜਾਵੇਗਾ- ਕੈਬਨਿਟ ਮੰਤਰੀ

ਪੁਲਾਂ ਨੂੰ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾਂ ਤੇ ਖਰਚ ਹੋਣਗੇ 13 ਕਰੋੜ- ਬੈਂਸ

ਗੜ੍ਹਸ਼ੰਕਰ ਰੋਡ ਲਈ 10 ਕਰੋੜ ਦੀ ਦਿੱਤੀ ਸਹਾਇਤਾ, 6 ਕਰੋੜ ਨਾਲ ਸਰਸਾ ਨੰਗਲ ਵਿੱਚ ਆਧੁਨਿਕ ਫੁੱਟਬ੍ਰਿਜ਼ ਦਾ ਨਿਰਮਾਣ ਜਲਦੀ ਹੋਵੇਗਾ ਸੁਰੂ

ਸ੍ਰੀ ਅਨੰਦਪੁਰ ਸਾਹਿਬ ਵਿਚ ਵਿਕਾਸ ਦੀ ਲਹਿਰ ਨਾਲ ਲੋਕ ਹੋਏ ਬਾਗੋਬਾਗ

ਨੰਗਲ 04 ਅਕਤੂਬਰ 2025 (ਦੀ ਪੰਜਾਬ ਵਾਇਰ)–  ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਆਪਣੇ ਹਲਕੇ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦਿੰਦੇ ਹੋਏ ਅੱਜ 22.77 ਕਰੋੜ ਦੀ ਲਾਗਤ ਨਾਲ ਸਤਲੁਜ ਦਰਿਆ ਉਤੇ ਕਲਿੱਤਰਾ ਵਿਖੇ ਪੁਲ ਦਾ ਨੀਂਹ ਪੱਥਰ ਰੱਖਿਆਂ ਅਤੇ 7 ਅਕਤੂਬਰ ਨੂੰ ਵਾਲਮੀਕਿ ਜੈਯੰਤੀ ਮੌਕੇ ਪਲਾਸੀ ਵਿੱਚ 11.23 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਰ ਪੁਲ ਪਾਇਆ ਜਾਵੇਗਾ। ਇਨ੍ਹਾਂ ਪੁਲਾਂ ਨੂੰ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾਂ ਦੇ ਨਿਰਮਾਣ ਉਤੇ 13 ਕਰੋੜ ਰੁਪਏ ਖਰਚ ਹੋਣਗੇ। ਜਿਸ ਨਾਲ ਦੂਰ ਦੂਰਾਂਡੇ ਦੇ ਇਲਾਕਿਆਂ ਤੱਕ ਘੰਟਿਆ ਵਿਚ ਪਹੁੰਚਣ ਦਾ ਸਫਰ ਮਿੰਟਾ ਵਿਚ ਤਹਿ ਹੋ ਜਾਵੇਗਾ। ਇਸ ਤੋ ਪਹਿਲਾ 2 ਅਕਤੂਬਰ ਨੂੰ ਸ.ਬੈਂਸ ਵੱਲੋਂ ਭੱਲੜੀ ਵਿਖੇ 35.48 ਕਰੋੜ ਦੀ ਲਾਗਤ ਨਾਲ 511 ਮੀਟਰ ਲੰਬਾ ਹਾਈ ਲੈਵਲ ਪੁਲ ਦਾ ਨੀਹ ਪੱਥਰ ਰੱਖਿਆ ਗਿਆ ਹੈ।

      ਅੱਜ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ        ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ,ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਨੇ ਕਿਹਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਹਿੱਸੇ ਤੱਕ ਗੁਣਵੱਤਾਪੂਰਨ ਢਾਂਚਾ ਤੇ ਸੁਵਿਧਾਵਾਂ ਪਹੁੰਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਕਾਸ ਪ੍ਰੋਜੈਕਟ ਸਿਰਫ ਆਵਾਜਾਈ ਨੂੰ ਹੀ ਨਹੀਂ ਸੁਧਾਰਦੇ, ਸਗੋਂ ਲੋਕਾਂ ਦੀ ਜੀਵਨ ਸ਼ੈਲੀ ਨੂੰ ਵੀ ਉੱਚਾ ਚੁੱਕਦੇ ਹਨ।

     ਸ.ਬੈਂਸ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਸ੍ਰੀ ਅਨੰਦਪੁਰ ਸਾਹਿਬ ਨੂੰ ਆਧੁਨਿਕ ਢਾਂਚੇ, ਵਧੀਆ ਕੁਨੈਕਟਿਵਟੀ ਅਤੇ ਟਿਕਾਊ ਵਿਕਾਸ ਵਾਲੇ ਮਾਡਲ ਹਲਕੇ ਵਿੱਚ ਬਦਲਣ ਦੀ ਵੱਡੀ ਦ੍ਰਿਸ਼ਟੀ ਦਾ ਹਿੱਸਾ ਹਨ। ਇਸ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕ, ਆਗੂ ਅਤੇ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਮੰਤਰੀ ਸਾਹਿਬ ਦਾ ਸਨਮਾਨ ਕੀਤਾ। ਲੋਕਾਂ ਨੇ ਸਰਕਾਰ ਵੱਲੋਂ ਇਲਾਕੇ ਵਿੱਚ ਹੋ ਰਹੇ ਤੇਜ਼ੀ ਨਾਲ ਵਿਕਾਸ ਲਈ ਧੰਨਵਾਦ ਪ੍ਰਗਟਾਇਆ।

     ਸ.ਬੈਂਸ ਨੇ ਕਿਹਾ ਕਿ ਇਹ ਪੁਲਾਂ, ਜੋੜਨ ਵਾਲੀਆਂ ਸੜਕਾਂ ਅਤੇ ਫੁੱਟਬ੍ਰਿਜਾਂ ਦੇ ਪ੍ਰੋਜੈਕਟ ਸ੍ਰੀ  ਅਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਦੀ ਇੱਕ ਨਵੀਂ ਕਹਾਣੀ ਲਿਖ ਰਹੇ ਹਾਂ ਜੋ ਤੇਜ਼ ਆਵਾਜਾਈ, ਸੁਰੱਖਿਅਤ ਕੁਨੈਕਟਿਵਟੀ ਅਤੇ ਪੰਜਾਬ ਦੇ ਲੋਕਾਂ ਲਈ ਚਮਕਦਾ ਭਵਿੱਖ ਵਾਅਦਾ ਕਰਦੀ ਹੈ।

       ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਹਰਮਿੰਦਰ ਸਿੰਘ ਢਾਹੇ ਚੇਅਰਮੈਨ ਪਲਾਨਿੰਗ ਬੋਰਡ ਰੂਪਨਗਰ, ਜਸਪਾਲ ਸਿੰਘ ਢਾਹੇ ਜਿਲ੍ਹਾਂ ਪ੍ਰਧਾਨ ਕਿਸਾਨ ਵਿੰਗ, ਕਮਿੱਕਰ ਸਿੰਘ ਹਲਕਾ ਸੰਗਠਨ ਇੰਚਾਰਜ, ਮੰਗਲ ਸੈਣੀ ਬੂਥ ਇੰਚਾਰਜ, ਪੱਮੂ ਢਿੱਲੋਂ ਬਲਾਕ ਪ੍ਰਧਾਨ, ਦੀਪਕ ਸੋਨੀ ਬਲਾਕ ਪ੍ਰਧਾਨ, ਰਾਕੇਸ਼ ਮਹਿਲਵਾ ਚੇਅਰਮੈਨ, ਰਾਕੇਸ ਕੁਮਾਰ ਹਲਕਾ ਕੋਆਰਡੀਨੇਟਰ, ਸੁਮਿਤ ਹਲਕਾ ਕੁਆਰਡੀਨੇਟਰ ਯੂਥ ਵਿੰਗ, ਦਲੀਪ ਹੰਸ ਮੈਬਰ ਦਲਿਤ ਬੋਰਡ, ਸੁਮਿਤ ਅਗਨੀ ਸੰਦਲ ਮੈਂਬਰ ਬ੍ਰਾਹਮਣ ਵੈਲਫੇਅਰ ਬੋਰਡ, ਗੁਰਨਾਮ ਸਿੰਘ ਸਰਪੰਚ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜੱਗਾ ਬਹਿਲੂ ਸਰਪੰਚ, ਬਚਿੱਤਰ ਸਿੰਘ ਬੈਂਸ, ਭਾਗ ਸਿੰਘ ਸਰਪੰਚ, ਵਿਕਾਸ ਅਗਨੋਹੋਤਰੀ ਸਰਪੰਚ, ਤਿਲਕ ਰਾਜ ਅਜੋਲੀ, ਸਿਵ ਕੁਮਾਰ ਸਰਪੰਚ, ਗੁਰਵਿੰਦਰ ਕੌਰ ਹਲਕਾ ਕੋਆਰਡੀਨੇਟਰ ਇਸਤਰੀ ਵਿੰਗ, ਜੱਗਿਆ ਦੱਤ ਸਰਪੰਚ, ਰਾਜ ਕੁਮਾਰ, ਮਨਪ੍ਰੀਤ ਸੈਣੀ, ਵਿਜੇ ਕੁਮਾਰ, ਪ੍ਰਿੰ. ਰਾਮ ਗੋਪਾਲ ਤੇ ਪਿੰਡਾਂ ਦੇ ਪੰਚ ਤੇ ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ।

Written By
The Punjab Wire