Close

Recent Posts

ਹੋਰ ਗੁਰਦਾਸਪੁਰ ਪੰਜਾਬ ਰਾਜਨੀਤੀ

ਰਮਨ ਬਹਿਲ ਦੀ ਪ੍ਰੇਰਨਾ ਸਦਕਾ ਵਪਾਰ ਮੰਡਲ ਨੇ ਲੋੜਵੰਦਾਂ ਨੂੰ 90000 ਦੀ ਸਹਾਇਤਾ ਰਾਸ਼ੀ ਵੰਡੀ

ਰਮਨ ਬਹਿਲ ਦੀ ਪ੍ਰੇਰਨਾ ਸਦਕਾ ਵਪਾਰ ਮੰਡਲ ਨੇ ਲੋੜਵੰਦਾਂ ਨੂੰ 90000 ਦੀ ਸਹਾਇਤਾ ਰਾਸ਼ੀ ਵੰਡੀ
  • PublishedSeptember 25, 2025

ਬਾਰਸ਼ਾਂ ਦੌਰਾਨ ਘਰਾਂ ਨੂੰ ਪਹੁੰਚਿਆ ਸੀ, ਵਪਾਰ ਮੰਡਲ ਨੇ ਲੋੜਵੰਦ ਪਰਿਵਾਰਾਂ ਦੀ ਔਖੇ ਸਮੇਂ ਬਾਂਹ ਫੜੀ

ਰਮਨ ਬਹਿਲ ਮਾਨਵਤਾਵਾਦੀ ਕਾਰਜਾਂ ਲਈ ਵਪਾਰ ਮੰਡਲ ਦਾ ਕੀਤਾ ਧੰਨਵਾਦ

ਗੁਰਦਾਸਪੁਰ, 25 ਸਤੰਬਰ 2025 (ਦੀ ਪੰਜਾਬ ਵਾਇਰ)। ਸੀਨੀਅਰ ਆਗੂ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਵਪਾਰ ਮੰਡਲ ਗੁਰਦਾਸਪੁਰ ਨਾਲ ਸਬੰਧਿਤ ਉਨ੍ਹਾਂ ਦੇ ਸਾਥੀ ਇੱਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਬੀਤੇ ਦਿਨੀਂ ਹੋਈਆਂ ਬਾਰਸ਼ਾਂ ਅਤੇ ਹੜ੍ਹਾਂ ਦੌਰਾਨ ਜਿਨ੍ਹਾਂ ਲੋੜਵੰਦ ਵਿਅਕਤੀਆਂ ਦੇ ਘਰਾਂ ਦਾ ਨੁਕਸਾਨ ਹੋਇਆ ਸੀ ਉਨ੍ਹਾਂ ਦੀ ਵਿੱਤੀ ਸਹਾਇਤਾ ਕਰਦਿਆਂ ਵਪਾਰ ਮੰਡਲ ਵੱਲੋਂ ਅੱਜ ਸ੍ਰੀ ਰਮਨ ਬਹਿਲ ਦੀ ਹਾਜ਼ਰੀ ਵਿੱਚ 5 ਪਰਿਵਾਰਾਂ ਨੂੰ 90,000 ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ਦੇ ਵਸਨੀਕ ਅਸ਼ੋਕ ਕੁਮਾਰ, ਨੰਗਲ ਕੋਟਲੀ ਦੇ ਵਸਨੀਕ ਲਖਵਿੰਦਰ ਸਿੰਘ, ਪੁਰਾਣਾ ਬਜ਼ਾਰ ਗੁਰਦਾਸਪੁਰ ਦੇ ਵਾਸੀ ਅਨਿਲ ਸ਼ਰਮਾ ਅਤੇ ਗੀਤਾ ਭਵਨ ਰੋਡ ਇਲਾਕੇ ਦੀ ਨਿਵਾਸੀ ਸ਼ੋਭਾ ਰਾਣੀ ਜਿਨ੍ਹਾਂ ਦੇ ਘਰਾਂ ਨੂੰ ਬਾਰਸ਼ਾਂ ਕਾਰਨ ਨੁਕਸਾਨ ਪਹੁੰਚਿਆ ਸੀ ਨੂੰ 20-20 ਹਜ਼ਾਰ ਰੁਪਏ ਦਾ ਚੈੱਕ ਦਿੱਤੇ ਗਏ ਜਦਕਿ ਤ੍ਰਿਮੋ ਰੋਡ ਗੁਰਦਾਸਪੁਰ ਦੇ ਵਸਨੀਕ ਸ਼ਾਮ ਲਾਲ ਨੂੰ 10000 ਰੁਪਏ ਦਾ ਚੈੱਕ ਸੌਂਪਿਆ ਗਿਆ।

ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਅਸ਼ੋਕ ਮਹਾਜਨ, ਵਾਈਸ ਪ੍ਰਧਾਨ ਗਗਨ ਮਹਾਜਨ, ਜਨਰਲ ਸਕੱਤਰ ਹਿਤੇਸ਼ ਮਹਾਜਨ, ਚੇਅਰਮੈਨ ਰਘੁਬੀਰ ਸਿੰਘ, ਕੈਸ਼ੀਅਰ ਰਜਿੰਦਰ ਨੰਦਾ, ਵਰੁਨ ਮਹਾਜਨ, ਰਜਿੰਦਰ ਨਈਅਰ ਅਤੇ ਰਾਜ ਕੁਮਾਰ ਦਾ ਇਸ ਸਹਾਇਤਾ ਲਈ ਧੰਨਵਾਦ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਵਪਾਰ ਮੰਡਲ ਗੁਰਦਾਸਪੁਰ ਹਮੇਸ਼ਾਂ ਹੀ ਮਾਨਵਤਾ ਦੀ ਭਲਾਈ ਦੇ ਕਾਰਜ ਵੱਧ-ਚੜ ਕੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਦੀ ਬਹੁਤ ਲੋੜ ਸੀ ਅਤੇ ਵਪਾਰ ਮੰਡਲ ਵੱਲੋਂ ਕੀਤੀ ਇਸ ਸੇਵਾ ਨਾਲ ਇਨ੍ਹਾਂ ਪਰਿਵਾਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਭਵਿੱਖ ਵਿੱਚ ਵੀ ਵਪਾਰ ਮੰਡਲ ਏਸੇ ਤਰ੍ਹਾਂ ਮਾਨਵ ਕਲਿਆਣ ਦੇ ਕਾਰਜ ਕਰਦਾ ਰਹੇਗਾ।

Written By
The Punjab Wire