ਗੁਰਦਾਸਪੁਰ, 18 ਸਤੰਬਰ 2025 (ਮਨਨ ਸੈਣੀ)। ਬੀਸੀਸੀਆਈ ਘਰੇਲੂ ਟੂਰਨਾਮੈਂਟ 2025-26 ਦੇ ਮੱਦੇਨਜ਼ਰ ਪੰਜਾਬ ਟੀਮ ਦੇ ਪਰੈਕਟਿਸ ਮੈਚਾਂ ਰਾਹੀਂ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਆਪਣੇ ਖਿਡਾਰੀਆਂ ਦੀ ਤਿਆਰੀ ਕਰਵਾ ਰਹੀ ਹੈ। ਪੰਜਾਬ ਦੀ ਸੀਨੀਅਰ ਟੀਮ ਲਈ ਰਘੂ ਸ਼ਰਮਾ ਅਤੇ ਅੰਡਰ 19 ਟੀਮ ਲਈ ਪਾਰਥ ਕਾਲੀਆ ਦੀ ਚੋਣ ਹੋਈ ਹੈ। ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ ਦੇ ਦੋਨਾਂ ਖਿਡਾਰੀਆਂ ਦੀ ਚੋਣ ਤੇ ਐਸੋਸੀਏਸ਼ਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ, ਜਨਰਲ ਸਕੱਤਰ ਮਨਜੀਤ ਸਿੰਘ,ਜਾਇੰਟ ਸੱਕਤਰ ਸੁਮਿਤ ਭਾਰਦਵਾਜ ਅਤੇ ਕੋਚ ਰਾਕੇਸ਼ ਮਾਰਸ਼ਲ ਨੇ ਕਿਹਾ ਕਿ ਜ਼ਿਲ੍ਹੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਖਿਡਾਰੀਆਂ ਦਾ ਪੰਜਾਬ ਟੀਮ ਵਿਚ ਚੁਣਿਆ ਜਾਣਾ। ਇਥੇ ਇਹ ਵਰਨਣਯੋਗ ਹੈ ਕਿ ਰਘੂ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ਮੁੰਬਈ ਇੰਡਿਯੰਸ ਦੇ ਖਿਡਾਰੀ ਹਨ ਅਤੇ ਉਨ੍ਹਾਂ ਵੱਲੋਂ ਆਲ ਇੰਡੀਆ ਬੂਚੀ ਬਾਬੂ ਟੂਰਨਾਮੈਂਟ ਤਾਮਿਲਨਾਡੂ ਅਤੇ ਪੰਜਾਬ ਪ੍ਰੀਮੀਅਰ ਲੀਗ ਮਹਾਰਾਜਾ ਰਣਜੀਤ ਸਿੰਘ ਵਿਚ ਬੇਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ।
ਪਾਰਥ ਕਾਲੀਆ 2024-25 ਵਿੰਨੂ ਮਾਨਕੰਡ ਦੇ ਸਟੇਟ ਖਿਡਾਰੀ ਦੇ ਨਾਲ ਨਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਰਜਿਸਟ੍ਰੇਸ਼ਨ ਖਿਡਾਰੀ ਹਨ। ਪਾਰਥ ਕਾਲੀਆ ਭਾਰਤ ਅਤੇ ਆਸਟ੍ਰੇਲੀਆ ਟੀਮਾਂ ਲਈ ਨੈੱਟ ਬਾਲਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਨੈਟ ਬਾਲਰ ਦੌਰਾਨ ਅਸਟ੍ਰੇਲੀਆ ਟੀਮ ਦੇ ਕੋਚ ਵੱਲੋਂ ਪਾਰਥ ਕਾਲੀਆ ਨੂੰ ਬਾਲ ਭੇਂਟ ਕਰ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ।