Close

Recent Posts

ਪੰਜਾਬ ਰਾਜਨੀਤੀ

ਆਪ, ਅਕਾਲੀ ਤੇ ਕਾਂਗਰਸ ਨੂੰ ਕਰਾਰਾ ਝਟਕਾ, ਤਿੰਨ ਜ਼ਿਲ੍ਹਿਆਂ ਦੇ ਵੱਡੇ ਆਗੂ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ

ਆਪ, ਅਕਾਲੀ ਤੇ ਕਾਂਗਰਸ ਨੂੰ ਕਰਾਰਾ ਝਟਕਾ, ਤਿੰਨ ਜ਼ਿਲ੍ਹਿਆਂ ਦੇ ਵੱਡੇ ਆਗੂ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ
  • PublishedNovember 19, 2026

ਸੀਐੱਮ ਨਾਇਬ ਸੈਣੀ ਤੇ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਵਿੱਚ ਕੀਤਾ ਸਵਾਗਤ

ਚੰਡੀਗੜ੍ਹ, 19 ਨਵੰਬਰ 2026 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ, ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਉਦੋ ਕਰਾਰਾ ਝਟਕਾ ਲੱਗਾ ਜਦੋਂ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਲੁਧਿਆਣਾ, ਮੋਗਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਸਿਰਕੱਢ ਆਗੂ ਆਪਣੇ ਸੈਂਕੜੇ ਸਾਥੀਆਂ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਪੰਜਾਬ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿੱਚ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਬੁਲਾਰੇ ਨਵਦੀਪ ਸਿੰਘ ਸੰਘਾ, ਰਾਏਕੋਟ ਹਲਕੇ ਤੋਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਆਗੂ ਸੁਰਿੰਦਰ ਸਿੰਘ ਚੌਹਾਨ ਅਤੇ ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਦੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਹਾਰਦਿਕ ਨੈਨ (ਲਹਿਰਗਾਗਾ) ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।

ਇਸ ਮੌਕੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ, ਸਟੇਟ ਮੀਡੀਆ ਸੈੱਲ ਦੇ ਮੁਖੀ ਵਿਨੀਤ ਜੋਸ਼ੀ, ਭਾਜਪਾ ਆਗੂ ਤੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ, ਮੋਗਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਸਿੰਘ ਕੰਵਲ, ਸੰਗਰੂਰ ਦੀ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਤੇ ਕਈ ਹੋਰ ਭਾਜਪਾ ਆਗੂ ਸ਼ਾਮਲ ਸਨ।

ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਦਾ ਜ਼ਿਲ੍ਹਾਵਾਰ ਵੇਰਵਾ :

‘ਆਪ’ ਦੇ ਬੁਲਾਰੇ ਨਵਦੀਪ ਸੰਘਾ ਸਾਥੀਆਂ ਸਣੇ ਭਾਜਪਾ ਚ ਸ਼ਾਮਲ

ਵਿਦਿਆਰਥੀ ਰਾਜਨੀਤੀ ਤੋਂ ਉੱਭਰੇ ਹਲਕਾ ਮੋਗਾ ਦੇ ਸੀਨੀਅਰ ਆਗੂ ਅਤੇ ‘ਆਪ’ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਦੇ ਨਾਲ ਆਮ ਆਦਮੀ ਪਾਰਟੀ ਦੇ ਮੋਢੀ ਮੈਂਬਰਾਂ ਵਿੱਚੋਂ ਹਲਕਾ ਮੋਗਾ ਦੇ ਇੰਟਲੈਕਚੁਅਲ ਵਿੰਗ ਦੇ ਇੰਚਾਰਜ ਮਨਦੀਪ ਸਿੰਘ ਗਿੱਲ, ਐਸਸੀ-ਬੀਸੀ ਵਿੰਗ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਰਿੰਕੂ (ਵਾਰਡ ਨੰਬਰ 5), ਅਤੇ ਐੱਸਸੀ-ਬੀਸੀ ਵਿੰਗ ਪੰਜਾਬ ਦੇ ਜੁਆਇੰਟ ਸੈਕਰੇਟਰੀ ਸੁਖਦੀਪ ਸਿੰਘ ਧਾਮੀ ਨੇ ਵੀ ਭਾਜਪਾ ਦਾ ਪੱਲਾ ਫੜਿਆ।

ਇਨ੍ਹਾਂ ਦੇ ਨਾਲ ਵਾਰਡ ਪੱਧਰ ‘ਤੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਡਿੰਪੀ (ਵਾਰਡ 16), ਰਵਿੰਦਰ ਕੌਰ ਰਾਣੀ (ਵਾਰਡ 29), ਤਜਿੰਦਰ ਮੋਨੂ (ਵਾਰਡ 24), ਸੁਨੀਲ ਰੰਗਾ (ਵਾਰਡ 45), ਸੁਰਿੰਦਰ ਕਟਾਰੀਆ (ਪ੍ਰਧਾਨ, ਅਰੋੜਾ ਸਭਾ), ਵਿਜੇ ਤਿਵਾੜੀ, ਅਖ਼ਤਿਆਰ ਸਿੰਘ (ਪ੍ਰਧਾਨ, ਹੈਵੀ ਇੰਡਸਟਰੀ ਸੈੱਲ), ਨਰੇਸ਼ ਸ਼ਰਮਾ (ਸਾਬਕਾ ਬਲਾਕ ਪ੍ਰਧਾਨ ਆਪ), ਜਗਰੂਪ ਸਿੰਘ (ਵਾਰਡ 17, ਮੀਤ ਪ੍ਰਧਾਨ ਬੀਸੀ ਵਿੰਗ), ਸੁਖਵਿੰਦਰ ਸਿੰਘ (ਮੀਤ ਪ੍ਰਧਾਨ, ਸੋਸ਼ਲ ਮੀਡੀਆ ਆਪ), ਬਲਜਿੰਦਰ ਸਿੰਘ ਕਾਕਾ, ਕਾਲਾ ਨੰਬਰਦਾਰ, ਦਲਜੀਤ ਸਿੰਘ ਜੈਦਕਾ, ਅਮਰਦੀਪ ਸਿੰਘ, ਅਨਮੋਲ, ਪੂਰਨ, ਸ਼੍ਰਵਨ, ਗਗਨ ਗੱਗੀ, ਹਰਦੀਪ ਸਿੰਘ, ਤਰਨਦੀਪ ਸਿੰਘ, ਲਾਡੀ ਅਤੇ ਜੱਗੀ ਅਮਰਗੜ੍ਹ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ।

ਲੁਧਿਆਣਾ, ਮੋਗਾ ਅਤੇ ਮਾਲਵੇ ਤੋਂ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਭਾਜਪਾ ‘ਚ

ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਐੱਸਜੀਪੀਸੀ ਪ੍ਰਧਾਨ ਦੇ ਸਾਬਕਾ ਸਲਾਹਕਾਰ/ਓਐੱਸਡੀ, UCPMA ਦੇ ਕੋ-ਚੇਅਰਮੈਨ ਅਤੇ ਉੱਘੇ ਉਦਯੋਗਪਤੀ ਸੁਰਿੰਦਰ ਸਿੰਘ ਚੌਹਾਨ (ਹਲਕਾ ਆਤਮ ਨਗਰ) ਦੇ ਨਾਲ ਰਮਨਦੀਪ ਸਿੰਘ ਚੌਹਾਨ (ਕੌਮੀ ਮੀਤ ਪ੍ਰਧਾਨ, ਯੂਥ ਅਕਾਲੀ ਦਲ), ਦਵਿੰਦਰ ਸਿੰਘ ਚੌਹਾਨ, ਹਰਪ੍ਰੀਤ ਸਿੰਘ ਮਸੌਂਦ, ਫ਼ਤਹਿ ਸਿੰਘ, ਬਿਕਰਮ ਸਿੰਘ ਚੌਹਾਨ, ਅਮਰਿੰਦਰਪਾਲ ਸਿੰਘ, ਐਡਵੋਕੇਟ ਆਰ. ਪੀ. ਸਿੰਘ, ਮਹਿੰਦਰਪਾਲ ਸਿੰਘ, ਅਮਨਿੰਦਰਜੋਤ ਸਿੰਘ, ਵਿਕਾਸ ਅਨੰਦ, ਰਣਵੀਰ ਸਿੰਘ ਲੂਥਰਾ, ਕਰਨਦੀਪ ਸਿੰਘ ਨਾਗੀ, ਸਿਮਰਨ ਸੇਖੋਂ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਸ਼ੈਰੀ, ਹਰਜੀਤ ਸਿੰਘ ਅਤੇ ਨਰਿੰਦਰ ਸਿੰਘ ਬੰਗਾ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ।

ਇਸੇ ਤਰ੍ਹਾਂ ਡਾ. ਜਸਵਿੰਦਰਪਾਲ ਕੌਰ ਸੋਹਲ ਦੇ ਨਾਲ ਰਾਜਨ ਕਪੂਰ, ਡਾ. ਮਨਦੀਪ ਸਿੰਘ, ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਭਾਜਪਾ ਦਾ ਪੱਲਾ ਫੜਿਆ । ਇਸ ਤੋਂ ਇਲਾਵਾ ਮੋਗਾ ਤੋਂ ਅਕਾਲੀ ਦਲ ਦੇ ਪ੍ਰਮੁੱਖ ਆਗੂ ਨਿਰਮੋਲਕ ਸਿੰਘ, ਨਿਰਮਲ ਨਿੰਮਾ, ਬੂਟਾ ਸਿੰਘ, ਸੁਖਦੇਵ ਸਿੰਘ ਸੁੱਖਾ, ਸੁਖਮਿੰਦਰ ਗਿੱਲ, ਸਤਿੰਦਰ ਸੱਤਾ, ਰਾਜਦੀਪ ਅਤੇ ਗੁਰਤੇਜ ਸਿੰਘ ਵੀ ਪੰਜਾਬ ਦੇ ਕਾਇਆ-ਕਲਪ ਦੇ ਇਰਾਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਏ।

ਨੌਜਵਾਨ ਆਗੂ ਹਾਰਦਿਕ ਨੈਨ ਅਤੇ ਮਨੁੱਖੀ ਅਧਿਕਾਰ ਕੌਂਸਲ ਦੇ ਆਗੂ ਵੀ ਹੋਏ ਸ਼ਾਮਲ

ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ (ਪਿੰਡ ਗੁਲਾੜੀ, ਚੌਧਰੀ ਬੈਲਟ) ਤੋਂ ਪੰਜਾਬ ਯੂਨੀਵਰਸਿਟੀ NSUI ਦੇ ਸਾਬਕਾ ਪ੍ਰਧਾਨ (2015), ਸਟੂਡੈਂਟ ਫਰੰਟ PU ਦੇ ਮੋਢੀ ਮੈਂਬਰ (ਜਿਨ੍ਹਾਂ ਨੇ 2016 ‘ਚ ਪੰਜਾਬ ਯੂਨੀਵਰਸਿਟੀ ਦੀਆਂ ਚਾਰੇ ਸੀਟਾਂ ਜਿੱਤੀਆਂ ਸਨ) ਅਤੇ 1,000 ਤੋਂ ਵੱਧ ਨੌਜਵਾਨਾਂ ਨੂੰ ਹੁਨਰ ਵਿਕਾਸ ਪ੍ਰਦਾਨ ਕਰਨ ਵਾਲੀ ‘ਮਾਸਟਰ ਕਾਲੀ ਰਾਮ ਫਾਊਂਡੇਸ਼ਨ’ ਦੇ ਸੰਸਥਾਪਕ ਨੌਜਵਾਨ ਆਗੂ ਹਾਰਦਿਕ ਨੈਨ ਵੀ ਭਾਜਪਾ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਆਲ ਇੰਡੀਆ ਹਿਊਮਨ ਰਾਈਟਸ ਕਾਊਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਅਜ਼ਾਦ, ਆਰਟੀਆਈ ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ (ਮੋਹਾਲੀ), ਕਿਸਾਨ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਘੁੰਮਣ, ਐਨਆਰਆਈ ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਪਟਿਆਲਾ ਹਰਜਿੰਦਰ ਸਿੰਘ, ਪਰਵਿੰਦਰ ਸਿੰਘ ਗਿੱਲ, ਯਸ਼ਮਨੀ ਸਿੰਘ, ਪਵਨ ਕੁਮਾਰ ਸਮੇਤ 25 ਤੋਂ ਵੱਧ ਅਹੁਦੇਦਾਰਾਂ ਨੇ ਭਾਜਪਾ ਦੀ ਵਿਚਾਰਧਾਰਾ ਨੂੰ ਅਪਣਾਇਆ।

Written By
The Punjab Wire