Close

Recent Posts

ਪੰਜਾਬ ਰਾਜਨੀਤੀ

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 15 ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 15 ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ
  • PublishedJuly 8, 2025

ਪਰਮਜੀਤ ਸਿੰਘ ਸਰਨਾ ਦਿੱਲੀ ਸਟੇਟ, ਸ. ਦਿਲਜੀਤ ਸਿੰਘ ਭਿੰਡਰ ਹਿਮਾਚਲ ਸਟੇਟ ਦੇ ਸ. ਗੁਲਜਾਰ ਸਿੰਘ ਰਾਣੀਕੇ ਐਸ. ਸੀ ਵਿੰਗ ਅਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਬੀ.ਸੀ . ਵਿੰਗ ਦੇ ਪ੍ਰਧਾਨ ਬਣੇ।

ਚੰਡੀਗੜ੍ਹ 8 ਜੁਲਾਈ 2025 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦਲ ਦੇ 15 ਸੀਨੀਅਰ ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਸੀਨੀਅਰ ਆਗੂਆਂ ਨੂੰ

 ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਜਨਮੇਜਾ ਸਿੰਘ ਸੇਖੋਂ, ਸ. ਸਿਕੰਦਰ ਸਿੰਘ ਮਲੂਕਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ. ਸ਼ਰਨਜੀਤ ਸਿੰਘ ਢਿੱਲੋਂ, ਸ. ਬਿਕਰਮ ਸਿੰਘ ਮਜੀਠੀਆ, ਸ. ਗੁਰਬਚਨ ਸਿੰਘ ਬੱਬੇਹਾਲੀ, ਸ. ਲਖਬੀਰ ਸਿੰਘ ਲੋਧੀ ਨੰਗਲ, ਸ. ਮਨਜੀਤ ਸਿੰਘ ਜੀ.ਕੇ, ਸ. ਗੁਰਚਰਨ ਸਿੰਘ ਗਰੇਵਾਲ, ਸ. ਅਮਰਜੀਤ ਸਿੰਘ ਚਾਵਲਾ, ਸ. ਪਰਮਬੰਸ ਸਿੰਘ ਰੋਮਾਣਾ, ਸ. ਬਲਬੀਰ ਸਿੰਘ ਘੁੰਨਸ, ਸ. ਤਜਿੰਦਰ ਸਿੰਘ ਮਿੱਡੂਖੇੜਾ ਅਤੇ ਸ਼੍ਰੀ ਮੋਹਿਤ ਗੁਪਤਾ ਦੇ ਨਾਮ ਸ਼ਾਮਲ ਹਨ।

ਇਸੇ ਤਰਾਂ ਸ. ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਸਟੇਟ ਅਕਾਲੀ ਦਲ ਦਾ ਪ੍ਰਧਾਨ, ਸ. ਦਿਲਜੀਤ ਸਿੰਘ ਭਿੰਡਰ ਨੂੰ ਹਿਮਾਚਲ ਸਟੇਟ ਅਕਾਲੀ ਦਲ ਦਾ ਪ੍ਰਧਾਨ, ਸ. ਗੁਲਜਾਰ ਸਿੰਘ ਰਾਣੀਕੇ ਨੂੰ ਪਾਰਟੀ ਦੇ ਐਸ.ਸੀ ਵਿੰਗ ਦਾ ਪ੍ਰਧਾਨ ਅਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਪਾਰਟੀ ਦੇ ਬੀ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Written By
The Punjab Wire