Close

Recent Posts

ਖੇਡ ਸੰਸਾਰ ਗੁਰਦਾਸਪੁਰ

ਯੁੱਧ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਆਵਾਜ਼ ਬੁਲੰਦ ਕਰਨ ਲਈ ਜੂਡੋ ਖਿਡਾਰੀ ਆਏ ਅੱਗੇ, ਪ੍ਰਦਰਸ਼ਨੀ ਮੈਚ ਰਾਹੀਂ ਦਿੱਤਾ ਨਸ਼ਿਆਂ ਦੇ ਵਿਰੁੱਧ ਸੁਨੇਹਾ।

ਯੁੱਧ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਆਵਾਜ਼ ਬੁਲੰਦ ਕਰਨ ਲਈ ਜੂਡੋ ਖਿਡਾਰੀ ਆਏ ਅੱਗੇ, ਪ੍ਰਦਰਸ਼ਨੀ ਮੈਚ ਰਾਹੀਂ ਦਿੱਤਾ ਨਸ਼ਿਆਂ ਦੇ ਵਿਰੁੱਧ ਸੁਨੇਹਾ।
  • PublishedJuly 3, 2025

ਗੁਰਦਾਸਪੁਰ 3 ਜੁਲਾਈ 2025 (ਦੀ ਪੰਜਾਬ ਵਾਇਰ)। ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ ਪੰਜਾਬ ਗੁਰਦਾਸਪੁਰ ਵਲੋਂ ਖਿਡਾਰੀਆਂ ਵਿੱਚ ਨਸ਼ਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਖੇਡਾਂ ਰਾਹੀਂ ਘਰ ਘਰ ਸੁਨੇਹਾ ਦੇਣ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਅੱਜ ਸਬ ਜੂਨੀਅਰ ਜੂਡੋ ਖਿਡਾਰੀਆਂ ਦੇ ਪ੍ਰਦਰਸ਼ਨੀ ਮੈਚ ਕਰਵਾਏ ਗਏ। ਜਿਸ ਵਿਚ ਵੱਖ ਵੱਖ ਭਾਰ ਗਰੁੱਪਾਂ ਦੇ ਖਿਡਾਰੀਆਂ ਨੇ ਭਾਗ ਲਿਆ।

ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਇਹ ਸੈਂਟਰ ਲੰਮੇ ਸਮੇਂ ਤੋਂ ਨਸ਼ਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ।‌ ਨਸ਼ਾ ਨੰਗੇਜ਼ ਤੇ ਨਕਲ ਨੇ ਪੰਜਾਬੀ ਨੌਜਾਵਨਾਂ ਨੂੰ ਮਾਨਸਿਕ, ਸਰੀਰਕ ਅਤੇ ਸਮਾਜਿਕ ਤੌਰ ਤੇ ਖੋਖਲਾ ਕਰ ਦਿੱਤਾ ਹੈ। ਖਿਡਾਰੀਆਂ ਨੂੰ ਇਹਨਾਂ ਅਲਾਮਤਾਂ ਤੋਂ ਦੂਰ ਰਹਿ ਕੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦਿਆਂ ਚੰਗੇਰਾ ਸਮਾਜ ਸਿਰਜਣ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੀ ਜਰਨਲ ਸਕੱਤਰ ਮੈਡਮ ਬਲਵਿੰਦਰ ਕੌਰ ਨੇ ਪ੍ਰਸ਼ਾਸਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੁਰਨਾਂਮੈਂਟ ਸਬ ਜੂਨੀਅਰ ਜੂਡੋ ਖਿਡਾਰੀਆਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ ਕਿਉਂਕਿ ਅਗਲੇ ਮਹੀਨੇ ਸਬ ਜੂਨੀਅਰ ਜੂਡੋ ਖਿਡਾਰੀਆਂ ਦੇ ਰਾਜ ਪੱਧਰੀ ਮੁਕਾਬਲੇ ਹੋਣਗੇ। ਜਿਸ ਵਿਚ ਸੈਂਟਰ ਦੇ ਖਿਡਾਰੀਆਂ ਨੂੰ 12 ਵੀ ਵਾਰ ਸਟੇਟ ਚੈਂਪੀਅਨਸ਼ਿਪ ਟਰਾਫ਼ੀ ਜਿੱਤਣ ਦਾ ਨਿਸ਼ਾਨਾ ਦਿੱਤਾ ਗਿਆ ਹੈ। ਉਮੀਦ ਹੈ ਕਿ ਇਹ ਖਿਡਾਰੀ ਸਤੰਬਰ ਮਹੀਨੇ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਹੋ ਰਹੀਆਂ ਨੈਸ਼ਨਲ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਵਿਚ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।

ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਜਿਥੇ ਇਹਨਾਂ ਖਿਡਾਰੀਆਂ ਨੇ ਛੁੱਟੀਆਂ ਵਿਚ ਸਮਰ ਕੋਚਿੰਗ ਕੈਂਪ ਲਗਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਕੀਤਾ ਹੈ। ਉਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਕੀਤੀਆਂ ਜਾਂਦੀਆਂ ਰੈਲੀਆਂ ਵਿੱਚ ਭਾਗ ਲੈ ਕੇ ਆਪਣੀ ਜ਼ਿਮੇਵਾਰੀ ਬਾਖੂਬੀ ਨਿਭਾਈ ਹੈ। ਉਹਨਾਂ ਅਨੁਸਾਰ ਅੱਜ ਦੇ ਮੁਕਾਬਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਮੈਡਲ ਦੇ ਕੇ ਉਤਸ਼ਾਹਿਤ ਕੀਤਾ ਗਿਆ ਹੈ। ਪ੍ਰੀ ਸਬ ਜੂਨੀਅਰ ਜੂਡੋ ਮੁਕਾਬਲਿਆਂ ਦੇ 25 ਕਿਲੋਗ੍ਰਾਮ ਭਾਰ ਵਰਗ ਵਿੱਚ ਹਾਰਦਿਕ ਨੇ ਗੋਲਡ ਮੈਡਲ, ਅਭਿਵੀਰ ਨੇ ਸਿਲਵਰ ਮੈਡਲ, ਮਯੰਕ ਅਤੇ ਰਨਬੀਰ ਸਿੰਘ ਨੇ ਬਰਾਉਨਜ ਮੈਡਲ ਜਿੱਤਿਆ। ਇਸੇ ਤਰ੍ਹਾਂ 25 ਕਿਲੋਗ੍ਰਾਮ ਭਾਰ ਵਰਗ ਤੋਂ ਉੱਪਰ ਵਾਲੇ ਆਯੂਸ਼ ਮਹਾਜਨ ਨੇ ਗੋਲਡ ਮੈਡਲ, ਅਕਸ਼ਿਤ ਨੇ ਸਿਲਵਰ ਮੈਡਲ, ਰਿਤਵਕ ਅਤੇ ਸੇਵਿਓ ਨੇ ਬਰਾਉਨਜ ਮੈਡਲ ਪ੍ਰਾਪਤ ਕੀਤਾ। ਓਧਰ ਸਬ ਜੂਨੀਅਰ ਗਰੁੱਪ ਦੇ 30 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਿਵਮ ਸ਼ਰਮਾ ਨੇ ਗੋਲਡ ਮੈਡਲ, ਘਣਸ਼ਿਆਮ ਨੇ ਸਿਲਵਰ ਮੈਡਲ, ਅਦਿਤਿਆ ਅਤੇ ਅਰਵ ਨੇ ਬਰਾਉਨਜ ਮੈਡਲ ਜਿੱਤਿਆ ਹੈ। 35 ਕਿਲੋਗ੍ਰਾਮ ਭਾਰ ਵਰਗ ਵਿੱਚ ਪਿਊਸ਼ ਨੇ ਗੋਲਡ ਮੈਡਲ ਅਮਨਦੀਪ ਨੇ ਸਿਲਵਰ ਮੈਡਲ, ਭੁਪੇਸ਼ ਕੁਮਾਰ ਅੱਤਰੀ, ਮੁਨੀਸ਼ ਕੁਮਾਰ ਨੇ ਬਰਾਉਨਜ ਮੈਡਲ ਜਿੱਤਿਆ। 40 ਕਿਲੋਗ੍ਰਾਮ ਭਾਰ ਵਰਗ ਵਿੱਚ ਮਾਨਿਕ ਨੇ ਗੋਲਡ ਮੈਡਲ ਕਨਵ ਆਰਿਆ ਨੇ ਸਿਲਵਰ ਮੈਡਲ ਅਤੇ ਰਨਬੀਰ ਸਿੰਘ, ਨੂਰ ਬੀਰ ਸਿੰਘ ਨੇ ਬਰਾਉਨਜ ਮੈਡਲ ਜਿੱਤਿਆ। 45 ਕਿਲੋਗ੍ਰਾਮ ਭਾਰ ਤੋਂ ਘੱਟ ਵਿੱਚ ਵੰਸ਼ ਨੇ ਗੋਲਡ ਮੈਡਲ, ਸਾਹਿਲ ਸਿਲਵਰ ਮੈਡਲ ਅਤੇ ਅਭਿਰਾਜ, ਲਵਿਸ ਨੇ ਬਰਾਉਨਜ ਮੈਡਲ ਪ੍ਰਾਪਤ ਕੀਤਾ। 50 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਸੁਖਜਿੰਦਰ ਕੁਮਾਰ ਨੇ ਗੋਲਡ ਮੈਡਲ ਗੁਰਨੂਰ ਗਿੱਲ ਨੇ ਨੇ ਸਿਲਵਰ ਮੈਡਲ ਅਤੇ ਸੈਮੂਅਨ ਮਸੀਹ, ਸੈਮ ਕੁਮਾਰ ਨੇ ਬਰਾਉਨਜ ਮੈਡਲ ਜਿੱਤਿਆ। 55 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਭਵਜੋਤ ਸਿੰਘ ਨੇ ਗੋਲਡ ਮੈਡਲ ਕਿਰਸਨਾ ਨੇ ਸਿਲਵਰ ਮੈਡਲ ਜਿੱਤਿਆ। 60 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਕਵਿਸ ਮਹਾਜਨ ਨੇ ਗੋਲਡ ਮੈਡਲ ਯੁੱਗ ਨੇ ਸਿਲਵਰ ਮੈਡਲ ਜਿੱਤਿਆ।66 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਹਰਬੀਰ ਸਿੰਘ ਨੇ ਗੋਲਡ ਮੈਡਲ ਸੁਕਸਮ ਨੇ ਸਿਲਵਰ ਮੈਡਲ ਅਤੇ ਅਮ੍ਰਿਤਪਾਲ ਸਿੰਘ ਦੀਪਕ ਕੁਮਾਰ ਨੇ ਬਰਾਉਨਜ ਮੈਡਲ ਪ੍ਰਾਪਤ ਕੀਤਾ। 66 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਲਵਪ੍ਰੀਤ ਸਿੰਘ ਨੇ ਗੋਲਡ ਮੈਡਲ ਅੰਕਿਤ ਅੱਤਰੀ ਨੇ ਸਿਲਵਰ ਮੈਡਲ ਅਤੇ ਸਹਿਜ ਦੀਪ ਸਿੰਘ ਜੌਹਨ ਨੈਯਰ ਨੇ ਬਰਾਉਨਜ ਮੈਡਲ ਜਿੱਤਿਆ।

Written By
The Punjab Wire