ਲੁਧਿਆਣਾ, 31 ਮਈ 2025 (ਦੀ ਪੰਜਾਬ ਵਾਇਰ)। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਅਖੀਰਕਾਰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਵੱਲੋਂ ਸੀਨੀਅਰ ਤੇ ਲੰਮੇ ਸਮੇਂ ਤੋਂ ਸੰਗਠਨ ਨਾਲ ਜੁੜੇ ਆਗੂ ਜੀਵਨ ਗੁਪਤਾ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।
ਉਮੀਦਵਾਰ ਦੇ ਨਾਮ ਦੀ ਘੋਸ਼ਣਾ ਹੋਣ ਨਾਲ ਭਾਜਪਾ ਵਰਕਰਾਂ ਵਿੱਚ ਖੁਸ਼ੀ ਅਤੇ ਜੋਸ਼ ਦੀ ਲਹਿਰ ਦੌੜ ਗਈ ਹੈ। ਹੁਣ ਇਸ ਹਲਕੇ ਵਿੱਚ ਚੌਕੋਣਾ ਮੁਕਾਬਲਾ ਬਣ ਗਿਆ ਹੈ ਜਿਸ ਵਿੱਚ:
- ਆਮ ਆਦਮੀ ਪਾਰਟੀ ਵਲੋਂ ਸੰਜੀਵ ਅਰੋੜਾ,
- ਕਾਂਗਰਸ ਵਲੋਂ ਭਾਰਤ ਭੂਸ਼ਣ ਆਸ਼ੂ,
- ਅਕਾਲੀ ਦਲ ਵਲੋਂ ਪਰਉਪਕਾਰ ਸਿੰਘ ਘੁੰਮਣ,
- ਤੇ ਭਾਜਪਾ ਵਲੋਂ ਜੀਵਨ ਗੁਪਤਾ ਮੈਦਾਨ ‘ਚ ਹਨ।
ਜੀਵਨ ਗੁਪਤਾ, ਜੋ ਕਿ ਰਾਸ਼ਟਰੀ ਸਵੈੰਸੇਵਕ ਸੰਗ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ, ਨੇ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਭਾਜਪਾ ਯੂਵਾ ਮੋਰਚਾ ਤੋਂ ਕੀਤੀ ਸੀ। ਉਹ ਪਹਿਲਾਂ ਜ਼ਿਲ੍ਹਾ ਯੂਵਾ ਮੋਰਚਾ ਦੇ ਮਹਾਸਚਿਵ, ਜ਼ਿਲ੍ਹਾ ਪ੍ਰਧਾਨ, ਪ੍ਰਦੇਸ਼ ਸਕੱਤਰ ਅਤੇ ਪ੍ਰਦੇਸ਼ ਮਹਾਸਚਿਵ ਰਹਿ ਚੁੱਕੇ ਹਨ। ਵਰਤਮਾਨ ਵਿੱਚ ਉਹ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੇ ਸਰਗਰਮ ਮੈਂਬਰ ਹਨ।
ਉਨ੍ਹਾਂ ਦੀ ਵਿਅਕਤੀਗਤ ਪਛਾਣ ਇੱਕ ਉਦਯੋਗਪਤੀ ਵਜੋਂ ਵੀ ਹੈ ਕਿਉਂਕਿ ਉਹ ਕਾਰ ਪਾਰਟਸ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਭਾਜਪਾ ਅੰਦਰ ਉਨ੍ਹਾਂ ਦੀ ਪਛਾਣ ਇੱਕ ਨਿੱਘੇ, ਵਿਸ਼ਵਾਸਯੋਗ ਅਤੇ ਸੰਗਠਨ ਨਾਲ ਨਿਭਾਣ ਵਾਲੇ ਆਗੂ ਵਜੋਂ ਕੀਤੀ ਜਾਂਦੀ ਹੈ।