Close

Recent Posts

ਪੰਜਾਬ ਰਾਜਨੀਤੀ

ਕਰਨ ਗਿਲਹੋਤਰਾ ਬਣੇ ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰਮਧੂ ਸੂਦਨ ਵਿਜ ਚੰਡੀਗੜ੍ਹ ਚੈਪਟਰ ਅਤੇ ਸਾਜਨ ਕੁਮਾਰ ਜੈਨ ਹਰਿਆਣਾ ਦੇ ਪ੍ਰਧਾਨ ਬਣੇ

ਕਰਨ ਗਿਲਹੋਤਰਾ ਬਣੇ ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰਮਧੂ ਸੂਦਨ ਵਿਜ ਚੰਡੀਗੜ੍ਹ ਚੈਪਟਰ ਅਤੇ ਸਾਜਨ ਕੁਮਾਰ ਜੈਨ ਹਰਿਆਣਾ ਦੇ ਪ੍ਰਧਾਨ ਬਣੇ
  • PublishedNovember 15, 2024


ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਪੀਐਚਡੀਸੀਸੀਆਈ ਲੀਡਰਸ਼ਿਪ ਦਾ ਐਲਾਨ


ਚੰਡੀਗੜ੍ਹ 15 ਨਵੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਕਰਨ ਗਿਲਹੋਤਰਾ ਨੂੰ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਚੈਪਟਰ ਦਾ ਚੇਅਰ ਐਲਾਨਿਆ ਗਿਆ ਹੈ। ਗਿਲਹੋਤਰਾ ਪਹਿਲਾਂ ਵੀ ਚੈਂਬਰ ਦੇ ਚੇਅਰ ਅਤੇ ਕੋ-ਚੇਅਰ ਦੇ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਗਿਲਹੋਤਰਾ ਚੰਡੀਗੜ੍ਹ ਵਿੱਚ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅਤੇ ਹਾਕੀ ਚੰਡੀਗੜ੍ਹ ਦੇ ਪ੍ਰਧਾਨ ਵੀ ਹਨ। ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਾਲਾਂ ਤੋਂ ਸਰਗਰਮ ਰਹਿਣ ਵਾਲੇ ਗਿਲਹੋਤਰਾ ਇਸ ਸਮੇਂ ਕਰਨ ਗਿਲਹੋਤਰਾ ਫਾਊਂਡੇਸ਼ਨ ਅਤੇ ਮੁਹਾਲੀ ਸਥਿਤ ਪਲਾਕਸ਼ਾ ਯੂਨੀਵਰਸਿਟੀ ਦੇ ਸੰਸਥਾਪਕ ਵਜੋਂ ਵੀ ਕੰਮ ਕਰ ਰਹੇ ਹਨ।

ਭਾਰਤ ਵਿੱਚ ਸਭ ਤੋਂ ਘੱਟ ਉਮਰ ਦੇ ਸਰਪੰਚ ਬਣ ਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ’ਚ ਨਾਮ ਦਰਜ ਕਰਵਾਉਣ ਵਾਲੇ ਕਰਨ ਗਿਲਹੋਤਰਾ ਇਕਨਾਮਿਕ ਟਾਈਮਜ਼ ਐਂਟਰਪ੍ਰੀਨਿਓਰ ਆਫ਼ ਦਾ ਈਅਰ 2018, ਪੰਜਾਬ ਯੂਥ ਆਈਕਨ 2020 ਅਤੇ 2020 ਅਤੇ 2021 ਦੋਵਾਂ ਵਿੱਚ ਜਨਤਕ ਸੇਵਾ ਲਈ 15 ਅਗਸਤ ਸਟੇਟ ਅਵਾਰਡਾਂ ਨਾਲ ਸਨਮਾਨਿਤ ਹੋ ਚੁੱਕੇ ਹਨ। ਆਪਣੀ ਨਿਯੁਕਤੀ ‘ਤੇ ਗਿਲਹੋਤਰਾ ਨੇ ਕਿਹਾ ਕਿ ਪੀਐਚਡੀਸੀਸੀਆਈ ਦੇ ਪੰਜਾਬ ਰਾਜ ਚੈਪਟਰ ਦੇ ਪ੍ਰਧਾਨ ਦੀ ਭੂਮਿਕਾ ਨਿਭਾਉਣਾ ਮਾਣ ਵਾਲੀ ਗੱਲ ਹੈ। ਉਹ ਟਿਕਾਊ ਵਿਕਾਸ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਉਦਯੋਗ ਜਗਤ ਦੇ ਨੁਮਾਇੰਦਿਆਂ ਅਤੇ ਨੀਤੀ ਨਿਰਮਾਤਾਵਾਂ ਨਾਲ ਸਹਿਯੋਗ ਕਰਨ ਲਈ ਤਤਪਰ ਰਹਿਣਗੇ। ਇਕੱਠੇ ਮਿਲ ਕੇ, ਅਸੀਂ ਕਾਰੋਬਾਰਾਂ ਲਈ ਹੋਰ ਮੌਕੇ ਪੈਦਾ ਕਰ ਸਕਦੇ ਹਾਂ ਅਤੇ ਆਪਣੇ ਖੇਤਰ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾ ਸਕਦੇ ਹਾਂ।


ਗਿਲਹੋਤਰਾ ਤੋਂ ਇਲਾਵਾ ਪੀਐਚਡੀਸੀਸੀਆਈ ਡਾਇਰੈਕਟੋਰੇਟ ਦੀ ਤਰਫੋਂ ਇੰਡੋ ਆਟੋਟੈਕ ਲਿਮਟਿਡ ਦੇ ਪ੍ਰਧਾਨ ਸਾਜਨ ਕੁਮਾਰ ਜੈਨ ਨੂੰ ਹਰਿਆਣਾ ਰਾਜ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਾਜਨ ਕੁਮਾਰ ਜੈਨ ਫਰੀਦਾਬਾਦ ਵਿੱਚ ਆਟੋਮੋਬਾਈਲ ਸੈਕਟਰ ਵਿੱਚ ਇੱਕ ਪ੍ਰਮੁੱਖ ਉਦਯੋਗਪਤੀ ਅਤੇ ਇੱਕ ਮਸ਼ਹੂਰ ਸਮਾਜਸੇਵੀ ਹਨ।
 ਆਪਣੀ ਨਿਯੁਕਤੀ ‘ਤੇ ਸਾਜਨ ਕੁਮਾਰ ਜੈਨ ਨੇ ਹਰਿਆਣਾ ਨੂੰ ਮੌਕਿਆਂ ਦੀ ਧਰਤੀ ਦੱਸਿਆ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਬਣਾਈਆਂ ਗਈਆਂ ਨੀਤੀਆਂ ਨੂੰ ਅੱਗੇ ਵਧਾਉਣ ਦਾ ਯਤਨ ਕਰਨਗੇ ਤਾਂ ਜੋ ਉਦਯੋਗ ਇਨ੍ਹਾਂ ਨੀਤੀਆਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

ਚੰਡੀਗੜ੍ਹ ਸਥਿਤ ਮਾਡਰਨ ਆਟੋਮੋਬਾਈਲਜ਼ ਦੇ ਐਮਡੀ ਮਧੂ ਸੂਦਨ ਵਿਜ ਨੂੰ ਪੀਐਚਡੀਸੀਸੀਆਈ ਦੇ ਚੰਡੀਗੜ੍ਹ ਚੈਪਟਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਧੂ ਸੂਦਨ ਵਿਜ ਇਸ ਇਲਾਕੇ ਦੇ ਉੱਘੇ ਕਾਰੋਬਾਰੀ ਹਨ ਅਤੇ ਇਲਾਕੇ ਵਿੱਚ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਰਹੇ ਹਨ। ਉਹ ਪੀਐਚਡੀਸੀਸੀਆਈ ਦੇ ਪੁਰਾਣੇ ਮੈਂਬਰ ਹਨ ਅਤੇ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਵਜੋਂ ਦੋ ਕਾਰਜਕਾਲ  ਦੀ  ਸੇਵਾ ਨਿਭਾ ਚੁੱਕੇ ਹਨ। ਮਧੂ ਸੂਦਨ ਵਿਜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਚੰਡੀਗੜ੍ਹ ਖੇਤਰ ਦੇ ਉਦਯੋਗ ਅਤੇ ਵਪਾਰ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਜ਼ਨ ਨਾਲ ਤਾਲਮੇਲ ਬਣਾਇਆ ਜਾ ਸਕੇ।

Written By
The Punjab Wire