ਚਾਰ ਰੋਜ਼ਾ 31ਵੀਆਂ ਕਮਲਜੀਤ ਖੇਡਾਂ ਕੋਟਲਾ ਸ਼ਾਹੀਆ ਵਿਖੇ 28 ਨਵੰਬਰ ਤੋਂ ਸ਼ੁਰੂ ਹੋਣਗੀਆਂ
10 ਖੇਡਾਂ ਅਤੇ 50 ਅਥਲੈਟਿਕਸ ਟਰੈਕ ਐਂਡ ਫੀਲਡ ਦੇ ਮੁਕਾਬਲੇ ਹੋਣਗੇ
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੋਣਗੇ ਖੇਡਾਂ ਦੇ ਮੁੱਖ ਪ੍ਰਬੰਧਕ
ਬਟਾਲਾ, 3 ਨਵੰਬਰ 2024 (ਦੀ ਪੰਜਾਬ ਵਾਇਰ)। ਓਲੰਪਿਕਸ ਚਾਰਟਰ ਵਾਲੀਆਂ ਮਾਝੇ ਦੀਆਂ ਸੁਪ੍ਰਸਿੱਧ 31ਵੀਆਂ ਕਮਲਜੀਤ ਖੇਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਇਹ ਖੇਡਾਂ ਇਸ ਵਾਰ 28 ਨਵੰਬਰ ਤੋਂ 1 ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਚਾਰ ਰੋਜ਼ਾ ਖੇਡਾਂ ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾਣਗੀਆਂ।
ਕਮਲਜੀਤ ਖੇਡਾਂ ਦੀ ਤਿਆਰੀ ਲਈ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੀ ਰੱਖੀ ਮੀਟਿੰਗ ਵਿੱਚ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ 10 ਖੇਡਾਂ ਅਤੇ 50 ਅਥਲੈਟਿਕਸ ਟਰੈਕ ਐਂਡ ਫੀਲਡ ਦੇ ਮੁਕਾਬਲੇ ਹੋਣਗੇ।ਖੇਡਾਂ ਦਾ ਮੁੱਖ ਮਕਸਦ ਓਲੰਪਿਕ ਲਹਿਰ ਨੂੰ ਮਜ਼ਬੂਤ ਕਰਨਾ ਹੈ। ਹਰ ਸਾਲ ਵਾਂਗ ਨਾਮੀੰ ਖਿਡਾਰੀਆਂ ਨੂੰ ਨਗਦ ਇਨਾਮ ਨਾਲ ਵੱਖ-ਵੱਖ ਐਵਾਰਡਾਂ ਨਾਲ ਸਨਮਾਨਤ ਕੀਤਾ ਜਾਵੇਗਾ। ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੋਣਗੇ ਖੇਡਾਂ ਦੇ ਮੁੱਖ ਪ੍ਰਬੰਧਕ ਹੋਣਗੇ ਅਤੇ ਇਸ ਵਾਰ ਖੇਡਾਂ ਸਵ. ਪ੍ਰਿੰਸੀਪਲ ਗੁਰਮੁੱਖ ਸਿੰਘ ਮਾਣੂੰਕੇ, ਅਤੇ ਸਵ. ਰਣਜੀਤ ਕੌਰ ਅਖਾੜਾ (ਮਾਤਾ ਅਮਰੀਕ ਸਿੰਘ ਅਖਾੜਾ ਐਡਮਿੰਟਨ ਕੈਨੇਡਾ) ਨੂੰ ਸਮਰਪਿਤ ਹੋਣਗੀਆਂ।
ਅੱਜ ਦੀ ਮੀਟਿੰਗ ਵਿੱਚ ਸੁਚਾਰੂ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ।ਨਿਸ਼ਾਨ ਸਿੰਘ ਰੰਧਾਵਾ ਵਧੀਕ ਮੁੱਖ ਪ੍ਰਬੰਧਕ ਹੋਣਗੇ। ਜਸਵੰਤ ਸਿੰਘ ਢਿੱਲੋਂ ਖੇਡਾਂ ਦੀ ਈਵੈਂਟ ਕਰਵਾਉਣ ਵਾਲੀ ਕਮੇਟੀ ਦੇ ਚੇਅਰਮੈਨ ਹੋਣਗੇ। ਸੁਰਜੀਤ ਸਿੰਘ ਸੋਢੀ ਨੂੰ ਸਵਾਗਤੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਦਵਿੰਦਰ ਸਿੰਘ ਕਾਲਾਨੰਗਲ ਸਰਪੰਚ ਖੇਡਾਂ ਦੀ ਤਾਲਮੇਲ ਕਮੇਟੀ ਦੇ ਚੇਅਰਮੈਨ ਹੋਣਗੇ। ਤਰਨਪ੍ਰੀਤ ਸਿੰਘ ਕਲਸੀ ਸਰਪੰਚ ਕੋਟਲਾ ਸ਼ਾਹੀਆ ਨੂੰ ਖੇਡ ਮੈਦਾਨ ਦੇ ਰੱਖ-ਰਖਾਵ ਦੀ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ।ਖੇਡਾਂ ਦੀ ਰਵਾਇਤ ਅਨੁਸਾਰ ਅੰਤਰਰਾਸ਼ਟਰੀ ਖਿਡਾਰੀਆਂ ਤੇ ਸ਼ਖ਼ਸੀਅਤਾਂ ਨੂੰ ਸਨਮਾਨਤ ਕਰਨ ਲਈ ਉਨ੍ਹਾਂ ਦੀ ਚੋਣ ਲਈ ਪ੍ਰੋ ਗੁਰਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਜਿਸ ਵਿੱਚ ਦਰੋਣਾਚਾਰੀਆ ਐਵਾਰਡੀ ਤੇ ਸਾਬਕਾ ਚੀਫ ਕੋਚ ਮੁੱਕੇਬਾਜ਼ੀ ਗੁਰਬਖਸ਼ ਸਿੰਘ ਸੰਧੂ ਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੀ ਸ਼ਾਮਲ ਹੋਣਗੇ।
ਅੱਜ ਦੀ ਮੀਟਿੰਗ ਵਿੱਚ ਨਿਸ਼ਾਨ ਸਿੰਘ ਰੰਧਵਾ, ਪ੍ਰਿੰਸੀਪਲ ਮੁਸ਼ਤਾਕ ਗਿੱਲ, ਪ੍ਰਿੰਸੀਪਲ ਧਿਆਨ ਸਿੰਘ, ਰਾਜਵਿੰਦਰ ਸਿੰਘ, ਕੁਲਬੀਰ ਸਿੰਘ, ਖੁਸ਼ਕਰਨ ਸਿੰਘ ਹੇਅਰ, ਜਸਵੰਤ ਸਿੰਘ ਢਿੱਲੋਂ, ਸਰਦੂਲ ਸਿੰਘ ਮੱਲਿਆਂਵਾਲ, ਸੁਰਜੀਤ ਸਿੰਘ ਸੋਢੀ, ਮੱਖਣ ਸਿੰਘ, ਤਰੁਣ ਕਲਸੀ ਸਰਪੰਚ ਕੋਟਲਾ ਸ਼ਾਹੀਆ, ਐਸ.ਡੀ.ਓ. ਜਗਦੀਸ਼ ਸਿੰਘ ਬਾਜਵਾ, ਸੁਖਵਿੰਦਰ ਸਿੰਘ ਫੁੱਟਬਾਲ ਕੋਚ, ਲਖਵਿੰਦਰ ਸਿੰਘ ਅਥਲੈਟਿਕਸ ਕੋਚ, ਸੁਖਦੇਵ ਸਿੰਘ ਬਾਊ ਔਲਖ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਮੌਜੂਦ ਸਨ।