ਖੇਡ ਸੰਸਾਰ ਗੁਰਦਾਸਪੁਰ

68 ਵੀਆਂ ਪੰਜਾਬ ਸਕੂਲ ਖੇਡਾਂ 2024 ਅੰਡਰ 17 ਸਾਲ ( ਲੜਕੇ/ ਲੜਕੀਆਂ) ਗੁਰਦਾਸਪੁਰ ਵਿਖੇ ਸ਼ੁਰੂ

68 ਵੀਆਂ ਪੰਜਾਬ ਸਕੂਲ ਖੇਡਾਂ 2024 ਅੰਡਰ 17 ਸਾਲ ( ਲੜਕੇ/ ਲੜਕੀਆਂ) ਗੁਰਦਾਸਪੁਰ ਵਿਖੇ ਸ਼ੁਰੂ
  • PublishedOctober 7, 2024

ਲਖਵਿੰਦਰ ਸਿੰਘ ਡਿਪਟੀ ਡੀ ਈ ਓ ਗੁਰਦਾਸਪੁਰ ਨੇ ਜੋਤੀ ਜਗਾ ਕੇ ਕੀਤਾ ਉਦਘਾਟਨ।

ਗੁਰਦਾਸਪੁਰ 7 ਅਕਤੂਬਰ 2024 (ਦੀ ਪੰਜਾਬ ਵਾਇਰ)। 68 ਵੀਆਂ ਪੰਜਾਬ ਸਕੂਲ ਖੇਡਾਂ 2024 ਜੂਡੋ ਅੰਡਰ 17 ਸਾਲ ਲੜਕੇ ਲੜਕੀਆਂ ਦੇ ਸਥਾਨਕ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਸਰਕਾਰੀ ਐਮੀਨੈਸ ਸਕੂਲ ਗੁਰਦਾਸਪੁਰ ਵਿਖੇ ਅੱਜ ਵਿਧੀਵਤ ਢੰਗ ਨਾਲ ਸ਼ੁਰੂ ਹੋਈਆਂ ਹਨ। ਅੱਜ ਪੰਜਾਬ ਭਰ ਤੋਂ 200 ਦੇ ਲਗਭਗ ਆਈਆਂ ਜੂਡੋ ਖਿਡਾਰਣਾਂ ਨੂੰ ਉਦਘਾਟਨ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸਰਦਾਰ ਲਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਅਨਿਲ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ ਨੇ ਕਿਹਾ ਆਤਮ ਰੱਖਿਆ ਦੀ ਖੇਡ ਲੜਕੀਆਂ ਲਈ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਆਪਣੇ ਆਪ ਦੀ ਰੱਖਿਆ ਲਈ ਇਹ ਜ਼ਰੂਰੀ ਹਥਿਆਰ ਹੈ। ਉਹਨਾਂ ਪੰਜਾਬ ਦਾ ਨਾਮ ਦੇਸ਼ ਵਿਚ ਉੱਚਾ ਕਰਨ ਵਾਲੀਆਂ ਉਭਰਦੀਆਂ ਖਿਡਾਰਣਾਂ ਹਰ ਪੁਨੀਤ ਕੌਰ ਰੰਧਾਵਾ ਗੁਰਦਾਸਪੁਰ ਅਤੇ ਹਰਨੂਰ ਕੌਰ ਨਾਗਰਾ ਪਟਿਆਲਾ ਦੀਆਂ ਸਨਮਾਨ ਯੋਗ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਏਨਾ ਬੇਟੀਆਂ ਤੇ ਮਾਣ ਹੈ ਜਿਨ੍ਹਾਂ ਨੇ ਤਿਰਸੂਰ ਕੇਰਲਾ ਵਿਖੇ ਸਿਲਵਰ ਮੈਡਲ ਜਿੱਤਿਆ ਹੈ ਅਤੇ 15000 ਰੁਪਏ ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਹੈ। ਜ਼ਿਲਾ ਸਕੂਲ ਟੁਰਨਾਂਮੈਂਟ ਕਮੇਟੀ ਇਹਨਾਂ ਖਿਡਾਰਣਾਂ ਨੂੰ ਸਨਮਾਨਿਤ ਕਰਦੇ ਹੋਏ ਖੁਸ਼ੀ ਮਹਿਸੂਸ ਕਰਦੀ ਹੈ।

ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਸਮੁੱਚੀਆਂ ਪੰਜਾਬ ਦੀਆਂ ਖਿਡਾਰਨਾਂ ਅਤੇ ਖੇਡ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਖਿਡਾਰੀ ਅਤੇ ਖਿਡਾਰਨਾਂ ਲੰਮੇ ਸਮੇਂ ਤੋਂ ਦੇਸ਼ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਗੁਜਰਾਤ ਦੇ ਮਹਿਸਾਨਾ ਸ਼ਹਿਰ ਵਿੱਚ ਹੋ ਰਹੀਆਂ ਅੰਡਰ 14 ਸਾਲ ਨੈਸ਼ਨਲ ਸਕੂਲ ਖੇਡਾਂ 2024 ਵਿਚ ਪੰਜਾਬ ਦੀ ਲੜਕਿਆਂ ਦੀ ਜੂਡੋ ਟੀਮ ਨੇ 2 ਗੋਲਡ 1 ਸਿਲਵਰ ਮੈਡਲ ਅਤੇ 2 ਬਰਾਊਨਜ ਮੈਡਲ ਜਿੱਤੇ ਹਨ ਅਤੇ ਪੰਜਾਬ ਲਈ ਸੈਕਿੰਡ ਰਨਰਜ ਅੱਪ ਟਰਾਫੀ ਜਿੱਤ ਕੇ ਦਿੱਤੀ ਹੈ। ਇਸ ਟੂਰਨਾਮੈਂਟ ਦੇ ਡਾਇਰੈਕਟਰ ਸਟੇਟ ਐਵਾਰਡ ਵਿਜੇਤਾ ਸੁਰਿੰਦਰ ਕੁਮਾਰ ਜਲੰਧਰ ਨੇ ਦੱਸਿਆ ਕਿ ਅੰਡਰ 17 ਸਾਲ ਲੜਕੇ ਲੜਕੀਆਂ ਦੇ ਨੈਸ਼ਨਲ ਪੱਧਰ ਦੇ ਜੂਡੋ ਮੁਕਾਬਲੇ ਅਗਲੇ ਮਹੀਨੇ ਜੰਮੂ ਵਿਖੇ ਹੋਣਗੇ ਉਮੀਦ ਕਰਦੇ ਹਾਂ ਕਿ ਇਹ ਟੀਮ ਆਪਣੇ ਪਿਛਲੇ ਸਾਲ ਦੇ ਲੁਧਿਆਣਾ ਦੇ ਰਿਕਾਰਡ ਨੂੰ ਤੋੜ ਕੇ ਹੋਰ ਮਜ਼ਬੂਤ ਹੋਵੇਗੀ।

ਜ਼ਿਲਾ ਸਕੂਲਜ ਟੁਰਨਾਂਮੈਂਟ ਕਮੇਟੀ ਦੇ ਵਿੱਤ ਸਕੱਤਰ ਮੈਡਮ ਅਨੀਤਾ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਨੇ ਦੱਸਿਆ ਕਿ ਇਹਨਾਂ ਚਾਰ ਰੋਜ਼ਾ ਖੇਡਾਂ ਵਿਚ ਆਏ ਖਿਡਾਰੀਆਂ ਲਈ ਵੱਖ ਵੱਖ ਸਕੂਲਾਂ ਵਿਚ ਰਿਹਾਇਸ਼ ਦੇ, ਖਾਣ ਪੀਣ ਅਤੇ ਮੈਡੀਕਲ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅੱਜ ਦੇ ਉਦਘਾਟਨ ਮੌਕੇ ਹੈਡਮਿਸਟਰੈਸ ਅਨੁਰਾਧਾ, ਗੀਤਿਕਾ ਹੈਡਮਿਸਟਰੈਸ ਇਕਬਾਲ ਸਿੰਘ ਸਮਰਾ, ਰਜਵੰਤ ਕੌਰ, ਸਤਿੰਦਰ ਕੌਰ, ਮਨਜੀਤ ਕੌਰ, ਰਜਨੀ, ਗੁਰਮੀਤ ਕੌਰ ਨੁਬਲਵਿੰਦਰ ਕੌਰ ਰਾਵਲਪਿੰਡੀ, ਤੋਂ ਇਲਾਵਾ ਬਹੁਤ ਸਾਰੇ ਸਕੂਲਾਂ ਦੇ ਖੇਡ ਅਧਿਆਪਕ ਸ਼ਾਮਲ ਸਨ।ਟੈਕਨੀਕਲ ਕਮੇਟੀ ਦੇ ਸਕੱਤਰ ਦਿਨੇਸ਼ ਕੁਮਾਰ ਅਨੁਸਾਰ ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।

36 ਕਿਲੋ ਭਾਰ ਵਰਗ ਕ੍ਰਿਸ਼ਮਾ ਪਟਿਆਲਾ ਪਹਿਲੇ ਨੰਬਰ ਤੇ, ਕਿਰਨਦੀਪ ਕੌਰ ਫਿਰੋਜ਼ਪੁਰ ਦੂਜੇ ਸਥਾਨ ਤੇ, ਮਹਿਕਪਰੀਤ ਸੰਗਰੂਰ ਮਨਵੀਰ ਕੌਰ, ਤਰਨਤਾਰਨ, ਕ੍ਰਮਵਾਰ ਤੀਜੇ ਸਥਾਨ ਤੇ ਆਈਆਂ। 40 ਕਿਲੋ ਭਾਰ ਵਰਗ ਵਿੱਚ ਸੀਮਾ ਪਟਿਆਲਾ ਪਹਿਲੇ, ਪੂਜਾ ਕੌਰ ਤਰਨਤਾਰਨ ਸਪੋਰਟਸ ਵਿੰਗ, ਦੂਜੇ ਅੰਜਲੀਨਾ ਹੁਸ਼ਿਆਰਪੁਰ, ਨਮਰਤਾ ਲੁਧਿਆਣਾ ਤੀਜੇ ਸਥਾਨ ਤੇ ਆਈਆਂ। 44 ਕਿਲੋ ਭਾਰ ਵਰਗ ਮਾਨਵੀ ਲੁਧਿਆਣਾ ਪਹਿਲੇ ਮਨਤ ਪਟਿਆਲਾ ਦੂਜੇ ਅਤੇ ਮਨਜੋਤ ਪ੍ਰੀਤ ਕੌਰ ਤਰਨਤਾਰਨ ਵਿੰਗ ਸਜਨਾ ਨਹਿਰੂ ਗਾਰਡਨ ਵਿੰਗ ਜਲੰਧਰ ਤੀਜੇ ਸਥਾਨ ਤੇ ਆਈਆਂ।

Written By
The Punjab Wire