Close

Recent Posts

ਪੰਜਾਬ ਰਾਜਨੀਤੀ

ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ

ਆਪ ਪਾਰਟੀ ਦੇ 28 ਮਹੀਨਿਆਂ ਦੇ ਰਾਜ ਦੌਰਾਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ:- ਜੋਸ਼ੀ
  • PublishedJuly 18, 2024

ਆਪ’ ਦੀ ਪੰਜਾਬ ਸਰਕਾਰ ਦੇ 28 ਮਹੀਨਿਆਂ ‘ਚ ਨਸ਼ੇ ਕਾਰਨ 587 ਮੌਤਾਂ

ਚਿੱਟੇ ਦੀ ਹੋਮ ਡਿਲੀਵਰੀ, ਚਿੱਟਾ ਖਰੀਦਣ ਲਈ ਲਾਈਨਾਂ, ਹੁਣ ਪੰਜਾਬ ਆਇਆ ਨਸ਼ੇ ਦਾ ਸੱਚ ਸਾਹਮਣੇ

ਨਸ਼ੇ ਨਾਲ 2000 ਤੋਂ 2500 ਮੌਤਾਂ, ਪਹਿਚਾਣ ਜਗ ਜਾਹਰ ਹੋਣ ਦੇ ਡਰ ਤੋਂ ਅਤੇ ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਚ ਬੇਰਰੁਖੀ ਕਾਰਨ 25 ਫੀਸਦੀ ਨਸ਼ੇ ਨਾਲ ਮੌਤਾਂ ਅਸਲ ਸਾਹਮਣੇ ਆਉਂਦੀਆਂ ਨੇ

ਚੰਡੀਗੜ੍ਹ, 18 ਜੁਲਾਈ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 28 ਮਹੀਨਿਆਂ ਦੇ ਅਰਸੇ ਦਰਮਿਆਨ 587 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਭਾਵੇਂ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2000 ਤੋਂ 2500 ਦੇ ਵਿਚਕਾਰ ਹੋਵੇਗੀ, ਪਰ ਕਈ ਪਰਿਵਾਰ ਸਮਾਜਿਕ ਪਰੇਸ਼ਾਨੀ ਕਾਰਨ ਨਹੀਂ ਦੱਸਦੇ ਅਤੇ ਪੁਲਿਸ ਵੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਐਫਆਈਆਰ ਦਰਜ ਨਾ ਹੋਵੇ, ਅਜਿਹੀ ਸਥਿਤੀ ਵਿੱਚ ਸਿਰਫ ਇੱਕ ਚੌਥਾਈ ਨਸ਼ੇ ਨਾਲ ਮੌਤਾਂ ਸਾਹਮਣੇ ਆਉਂਦੀਆਂ ਨੇ । ਇਹ ਗੱਲ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਪ੍ਰਦੇਸ਼ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕਹੀ, ਜਿਨ੍ਹਾਂ ਨੇ ਅੱਜ ਚੰਡੀਗੜ੍ਹ ‘ਚ ਇਸ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ।

ਆਪ ਸਰਕਾਰ ਨਸ਼ਿਆਂ ਖਿਲਾਫ ਗੰਭੀਰ ਨਹੀਂ

ਜੋਸ਼ੀ ਨੇ ਆਖਿਆ ਕੀ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦੇ ਚੋਣ ਵਾਅਦੇ ਨਾਲ ਸੱਤਾ ‘ਚ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਾਂ ਕਿ ਖਤਮ ਕਰਨਾ ਸੀ, ਸਗੋਂ ਉਨ੍ਹਾਂ ਦੇ ਰਾਜ ‘ਚ ਨਸ਼ਾ ਹੁਣ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਨੇ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ 26 ਜੂਨ 2022, 2023 ਅਤੇ 2024 ਨੂੰ ਤਿੰਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਆਏ ਸਨ, ਪਰ ਇੱਕ ਵੀ ਵੱਡਾ ਸੂਬਾ ਪੱਧਰੀ ਨਸ਼ਾ ਵਿਰੋਧੀ ਪ੍ਰੋਗਰਾਮ ਨਹੀਂ ਮਨਾਇਆ ਗਿਆ ਅਤੇ ਇੰਨਾ ਹੀ ਨਹੀਂ, ਇਕ ਇਸ਼ਤਿਹਾਰ ਵੀ ਜਾਰੀ ਨਹੀਂ ਕੀਤਾ ਗਿਆ। ਲੱਗਦਾ ਹੈ ਕਿ ਹੁਣ ਪੂਰੀ ਆਮ ਆਦਮੀ ਪਾਰਟੀ ਨੂੰ ਨਸ਼ਿਆਂ ਦੀ ਰੋਕਥਾਮ ਲਈ ਸੱਪ ਸੁੰਘ ਗਿਆ ਹੈ।

ਨਸ਼ੇ ਨੇ ਭਿਆਨਕ ਰੂਪ ਧਾਰਨ ਕਰ ਲਿਆ

ਜੋਸ਼ੀ ਨੇ ਤੱਥਾਂ ਸਹਿਤ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਰੂਪ ਏਨਾ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਕਿ ਨੌਜਵਾਨ ਲੜਕੇ ਹੀ ਨਹੀਂ, 8 ਤੋਂ 12 ਸਾਲ ਦੇ ਬੱਚੇ, ਲੜਕੀਆਂ ਅਤੇ ਗਰਭਵਤੀ ਔਰਤਾਂ ਵੀ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੀਆਂ ਹਨ। ਨੌਜਵਾਨਾਂ ਖਾਸ ਕਰਕੇ ਕੁੜੀਆਂ ਦੇ ਨਸ਼ੇ ਕਰਨ ਦੀਆਂ ਵੀਡੀਓਜ਼ ਹਰ ਰੋਜ਼ ਵਾਇਰਲ ਹੋ ਰਹੀਆਂ ਹਨ। ਅਜਿਹੀਆਂ ਵੀਡੀਓਜ਼ ਪੰਜਾਬ ਦੇ ਅਕਸ ਨੂੰ ਖਰਾਬ ਕਰ ਰਹੀਆਂ ਹਨ। ਨਸ਼ੇ ਦੀ ਲਤ ਲਈ ਨਸ਼ੇੜੀ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਰਹੇ ਹਨ ਅਤੇ ਦੁੱਧ ਚੁੰਘਾਉਣ ਵਾਲੇ ਬੱਚਿਆਂ ਨੂੰ ਵੀ ਕੰਧ ਨਾਲ ਪਟਕਾ ਕੇ ਮਾਰ ਰਹੇ ਹਨ। ਨਸ਼ੇ ਕਾਰਨ ਪੂਰੇ ਪਰਿਵਾਰ ਤਬਾਹ ਹੋ ਗਏ ਹਨ ਅਤੇ ਉਨ੍ਹਾਂ ਦੇ ਘਰਾਂ ਨੂ ਤਾਲੇ ਲੱਗ ਗਏ ਹਨ। ਇਹ ਉੱਡਦਾ ਪੰਜਾਬ ਦਾ ਭਿਆਨਕ ਦ੍ਰਿਸ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਨਹੀਂ ਦਿਸਦਾ?

ਨਿਡਰ ਤਸਕਰ ਕਰ ਰਹੇ ਹਨ ਚਿੱਟੇ ਦੀ ਹੋਮ ਡਿਲੀਵਰੀ

ਜੋਸ਼ੀ ਨੇ ਅੱਗੇ ਕਿਹਾ ਕਿ ਨਸ਼ਾ ਏਨਾ ਸ਼ਰੇਆਮ ਮਿਲ ਰਿਹਾ ਹੈ ਕਿ ‘ਇੱਥੇ ਚਿੱਟਾ ਵਿਕਦਾ ਹੈ’ ਵਾਲੇ ਬੋਰਡ ਲਗਾਏ ਜਾ ਰਹੇ ਹਨ, ਸ਼ਰਾਬ ਦੇ ਠੇਕਿਆਂ ਵਾਂਗ ਹੁਣ ਇਹ ‘ਚਿੱਟੇ’ ਦੇ ਅੱਡੇ ਬਣ ਗਏ ਹਨ। ਚਿੱਟੇ ਦੀ ਹੋਮ ਡਲਿਵਰੀ ਕੀਤੀ ਜਾ ਰਹੀ ਹੈ। ਰਾਸ਼ਨ ਲੈਣ ਲਈ ਲੱਗਦੀਆਂ ਲਾਈਨਾਂ ਵਾਂਗ ਹੁਣ ਲੋਕ ਚਿੱਟਾ ਖਰੀਦਣ ਲਈ ਲਾਈਨਾਂ ਵਿੱਚ ਖੜ੍ਹੇ ਹਨ।

ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ, ਜਾਨ ਲੈਣ ਤੋਂ ਵੀ ਨਹੀਂ ਝਿਜਕਦੇ

ਨਸ਼ੇ ਦਾ ਵਿਰੋਧ ਕਰਨ ਵਾਲੇ ਨਸ਼ਾ ਤਸਕਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਨਸ਼ਾ ਤਸਕਰ ਨਾ ਸਿਰਫ ਨਸ਼ੇ ਦਾ ਵਿਰੋਧ ਕਰਨ ਵਾਲਿਆਂ ‘ਤੇ ਹਮਲਾ ਕਰਦੇ ਹਨ, ਉਨ੍ਹਾਂ ਦੇ ਘਰਾਂ ‘ਤੇ ਗੋਲੀਆਂ ਚਲਾਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਾਰ ਦਿੰਦੇ ਹਨ। ਇੰਨਾ ਹੀ ਨਹੀਂ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਹੁਣ ਨਸ਼ਾ ਤਸਕਰ ਪੁਲਿਸ ‘ਤੇ ਹਮਲਾ ਕਰਨ ਜਾਂ ਜਾਨੋਂ ਮਾਰਨ ਤੋਂ ਵੀ ਨਹੀਂ ਡਰਦੇ।

ਮੁੱਖ ਮੰਤਰੀ ਦੱਸਣ ਕਿ ਹੁਣ ਨਸ਼ਾ ਕੌਣ ਵੇਚ ਰਿਹਾ ਹੈ

ਅੰਤ ਵਿੱਚ ਵਿਨੀਤ ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਕੇਜਰੀਵਾਲ ਜੀ ਜਦੋਂ ਖੁਦ ਸੱਤਾ ਵਿੱਚ ਨਹੀਂ ਸਨ ਤਾਂ ਉਹ ਅਕਸਰ ਕਿਹਾ ਕਰਦੇ ਸਨ ਕਿ ਸੱਤਾ ਵਿੱਚ ਬੈਠੇ ਲੋਕ (ਪਹਿਲਾਂ ਅਕਾਲੀ ਅਤੇ ਫਿਰ ਕਾਂਗਰਸੀ) ਨਸ਼ੇ ਵੇਚਦੇ ਹਨ, ਫਿਰ ਜੇਕਰ ਇਹੀ ਫਾਰਮੂਲਾ ਅੱਜ ਦੇ ਸੰਦਰਭ ‘ਚ ਲਾਗੂ ਕੀਤਾ ਜਾਵੇ ਤਾਂ ਹੁਣ ਪੰਜਾਬ ‘ਚ ਮੁੱਖ ਮੰਤਰੀ ਮਾਨ, ਮੰਤਰੀ, ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸਰਪ੍ਰਸਤੀ ਵਿੱਚ ਨਸ਼ਾ ਵਿਕਵਾਇਆ ਜਾ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਨਸ਼ਾ ਤਸਕਰ ਪੰਜਾਬ ‘ਚ ਨਿਡਰ ਹੋ ਕੇ ਮੌਤ ਦੇ ਮੂੰਹ ਵਿਚ ਸਮਾਜ ਨੂੰ ਧੱਕ ਰਹੇ ਹਨ ।

Written By
The Punjab Wire