ਖੇਡ ਸੰਸਾਰ ਦੇਸ਼ ਮੁੱਖ ਖ਼ਬਰ

ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ

ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ
  • PublishedJuly 9, 2024

ਨਵੀਂ ਦਿੱਲੀ, 9 ਜੁਲਾਈ 2024 (ਦੀ ਪੰਜਾਬ ਵਾਇਰ)। ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। 42 ਸਾਲਾ ਗੰਭੀਰ ਨੇ ਦਿ ਵਾਲ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੀ ਜਗ੍ਹਾ ਲਈ ਹੈ।

ਟੀ-20 ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ। ਗੰਭੀਰ ਦਾ ਕਾਰਜਕਾਲ ਜੁਲਾਈ 2027 ਤੱਕ ਰਹੇਗਾ।

ਗੰਭੀਰ ਨੇ ਡੇਢ ਮਹੀਨੇ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ-2024 ਦਾ ਚੈਂਪੀਅਨ ਬਣਾਇਆ ਸੀ। ਉਹ ਇਸ ਸਾਲ ਕੋਲਕਾਤਾ ਫਰੈਂਚਾਇਜ਼ੀ ਦਾ ਮੈਂਟਰ ਬਣਿਆ। ਇੰਨਾ ਹੀ ਨਹੀਂ, ਗੰਭੀਰ ਨੇ ਆਪਣੀ ਮੇਨਟਰਸ਼ਿਪ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਲਗਾਤਾਰ ਦੋ ਸੀਜ਼ਨਾਂ ਵਿੱਚ ਪਲੇਆਫ ਵਿੱਚ ਪਹੁੰਚਾਇਆ ਸੀ।

ਬੀਸੀਸੀਆਈ ਸਕੱਤਰ ਜੈ ਸ਼ਾਹ ਦਾ ਟਵੀਟ-

ਸ਼ਾਹ ਨੇ ਐਕਸ ਪੋਸਟ ‘ਚ ਲਿਖਿਆ- ‘ਆਧੁਨਿਕ ਕ੍ਰਿਕਟ ਤੇਜ਼ੀ ਨਾਲ ਵਿਕਸਤ ਹੋਈ ਹੈ ਅਤੇ ਗੰਭੀਰ ਨੇ ਇਸ ਨੂੰ ਬਹੁਤ ਨੇੜਿਓਂ ਦੇਖਿਆ ਹੈ। ਗੌਤਮ ਨੇ ਆਪਣੇ ਕਰੀਅਰ ‘ਚ ਕਈ ਮੁਸ਼ਕਿਲਾਂ ਨੂੰ ਪਾਰ ਕੀਤਾ ਹੈ। ਉਸ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ। ਮੈਨੂੰ ਭਰੋਸਾ ਹੈ ਕਿ ਉਹ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣ ਲਈ ਆਦਰਸ਼ ਵਿਅਕਤੀ ਹਨ। ਉਸਦੀ ਸਪਸ਼ਟ ਦ੍ਰਿਸ਼ਟੀ ਅਤੇ ਤਜਰਬਾ ਉਸਨੂੰ ਭਾਰਤੀ ਟੀਮ ਦੀ ਕੋਚਿੰਗ ਭੂਮਿਕਾ ਨਿਭਾਉਣ ਦੇ ਯੋਗ ਬਣਾਉਂਦਾ ਹੈ।

Written By
The Punjab Wire