ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਮੁੱਖ ਮੰਤਰੀ ਮਾਨ ਨੇ ਕਾਂਗਰਸ ਦੇ ਗੜ੍ਹ ਗੁਰਦਾਸਪੁਰ ਆ ਕੇ ਕਾਂਗਰਸ ਦੇ ਸਿਰਫ਼ ਸੈਡੋ ਮੁੱਖ ਮੰਤਰੀ ਪ੍ਰਤਾਪ ਬਾਜਵਾ ਤੇ ਕੀਤੇ ਵਾਰ, ਹੋਰ ਕਿਸੇ ਕਾਂਗਰਸੀ ਆਗੂ ਦਾ ਨਹੀਂ ਲਿਆ ਨਾਮ

ਮੁੱਖ ਮੰਤਰੀ ਮਾਨ ਨੇ ਕਾਂਗਰਸ ਦੇ ਗੜ੍ਹ ਗੁਰਦਾਸਪੁਰ ਆ ਕੇ ਕਾਂਗਰਸ ਦੇ ਸਿਰਫ਼ ਸੈਡੋ ਮੁੱਖ ਮੰਤਰੀ ਪ੍ਰਤਾਪ ਬਾਜਵਾ ਤੇ ਕੀਤੇ ਵਾਰ, ਹੋਰ ਕਿਸੇ ਕਾਂਗਰਸੀ ਆਗੂ ਦਾ ਨਹੀਂ ਲਿਆ ਨਾਮ
  • PublishedApril 25, 2024

ਗੁਰਦਾਸਪੁਰ, 25 ਅਪ੍ਰੈਲ 2024 (ਮੰਨਨ ਸੈਣੀ)। ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਪ੍ਰਚਾਰ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੇ ਰੂਪ ਵਿੱਚ ਇਹ ਦੱਸ ਦਿੱਤਾ ਗਿਆ ਕਿ ਗੁਰਦਾਸਪੁਰ ਹਲਕੇ ਤੋਂ ਸੱਭ ਤੋਂ ਕੱਦਵਾਰ ਲੀਡਰ ਕੋਣ ਹੈ। ਭਗਵੰਤ ਮਾਨ ਵੱਲੋਂ ਆਪਣੇ ਭਾਸ਼ਨ ਦੋਰਾਨ ਸਿਰਫ਼ ਅਤੇ ਸਿਰਫ਼ ਕਾਂਗਰਸ ਦੇ ਇਕੋ ਆਗੂ ਤੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਬਦੀ ਹਮਲੇ ਕੀਤੇ ਗਏ ਅਤੇ ਕਿਸੇ ਹੋਰ ਕਾਂਗਰਸ ਦੇ ਲੀਡਰ ਦਾ ਨਾਮ ਨਹੀਂ ਲਿਆ ਗਿਆ। ਜਿਸ ਨੂੰ ਇਹ ਸਾਫ਼ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਕਾਂਗਰਸ ਵਿੱਚ ਇਸ ਵੇਲੇ ਸੱਭ ਤੋਂ ਵੱਧ ਹੈਵੀ ਵੇਟ ਪ੍ਰਤਾਪ ਸਿੰਘ ਬਾਜਵਾ ਹੀ ਹਨ। ਇੱਥੇ ਇਹ ਵੀ ਦੱਸ਼ਣਯੋਗ ਹੈ ਕਿ ਪ੍ਰਤਾਪ ਬਾਜਵਾ ਸੈਡੇ ਮੁੱਖ ਮੰਤਰੀ (ਵਿਰੋਧੀ ਧਿਰ ਦੇ ਆਗੂ) ਵੀ ਹਨ।

ਹਾਲਾਕਿ ਗੁਰਦਾਸਪੁਰ ਹਲਕੇ ਅੰਦਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਦੋ ਵਾਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਹਨ। ਪਰ ਇਹ ਸਾਰੇ ਇਕੋਂ ਹੀ ਦੱਲ ਦੇ ਮੰਨੇ ਜਾਂਦੇ ਹਨ। ਉਧਰ ਸਾਬਕਾ ਮੰਤਰੀ ਅਰੂਣਾ ਚੌਧਰੀ, ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਅਮਿਤ ਵਿੱਜ ਕਿਸੇ ਵੀ ਧੜੇ ਨਾਲ ਨਹੀਂ ਚੱਲਦੇ।

ਇੱਥੇ ਦੱਸਣਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹਾਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਚਰਚਾ ਚ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਬਰਿੰਦਰਮੀਤ ਪਾਹੜਾ, ਨਰੇਸ਼ ਪੁਰੀ ਅਤੇ ਅਮਿਤ ਵਿਜ ਦਾ ਨਾਮ ਹੈ। ਪਰ ਹਾਲੇ ਤੱਕ ਪੱਤੇ ਨਹੀਂ ਖੁੱਲੇ। ਸੂਤਰਾਂ ਅਨੁਸਾਰ ਪ੍ਰਤਾਪ ਬਾਜਵਾ ਇਸ ਹਲਕੇ ਤੋਂ ਹਿੰਦੂ ਚੇਹਰੇ ਦੀ ਮੰਗ ਰੱਖ ਰਹੇ ਹਨ। ਜਿਸ ਦਾ ਇਹ ਕਾਰਨ ਮੰਨਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਹਲਕੇ ਤੋਂ ਤਿੰਨ ਪਾਰਟੀਆਂ ਵੱਲੋੋਂ ਐਲਾਨੇ ਗਏ ਉਮੀਦਵਾਰਾਂ ਵਿੱਚ ਦੋ ਸਿੱਖ ਅਤੇ ਇੱਕ ਹਿੰਦੂ ਚੇਹਰਾ ਹੈ। ਪ੍ਰਤਾਪ ਬਾਜਵਾ ਚਾਹੁੰਦੇ ਹਨ ਕਿ ਕਿਸੇ ਇੱਕ ਪੱਖ ਨੂੰ ਮੌਕਾ ਨਾ ਦਿੱਤਾ ਜਾਵੇ, ਜਿਸ ਤੇ ਪੇਚ ਅੜ੍ਹ ਗਿਆ। ਹਾਲਾਕਿ ਸੂਤਰਾਂ ਅਨੁਸਾਰ ਪਹਿਲ੍ਹਾਂ ਸਿਰਫ਼ ਨਾਮ ਤ੍ਰਿਪਤ ਬਾਜਵਾ ਅਤੇ ਬਰਿੰਦਰਮੀਤ ਪਾਹੜਾ ਦੀ ਸੀ। ਪਰ ਅਸਲ ਵਿੱਚ ਕਿਸ ਦਾ ਨਾਮ ਸਾਹਮਣੇ ਆਉਂਦਾ ਇਹ ਭਵਿੱਖ ਦੇ ਗਰਭ ਵਿੱਚ ਹੈ ਅਤੇ ਪਾਰਟੀ ਹਾਈਕਮਾਨ ਨੇ ਤਹਿ ਕਰਨਾ, ਸੂਤਰਾਂ ਨੇ ਨਹੀਂ।

ਉੱਧਰ ਮੁੱਖ ਮੰਤਰੀ ਮਾਨ ਵੱਲੋਂ ਭਾਜਪਾ ਅਤੇ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਤੇ ਵੀ ਕੁਝ ਨਹੀਂ ਬੋਲਿਆ ਗਿਆ ਅਤੇ ਲੋਕਲ ਨੇਤਾਵਾਂ ਵੱਲੋਂ ਵੀ ਬੱਸ ਮੁੱਦਿਆ ਦੀ ਗੱਲ ਕੀਤੀ ਗਈ। ਹਾਲਾਕਿ ਮੁੱਖ ਮੰਤਰੀ ਨੇ ਭਾਜਪਾ ਦੇ ਸੰਸਦ ਸਨੀ ਦਿਓਲ ਅਤੇ ਮਰਹੂਮ ਸਾਂਸਦ ਵਿਨੇਦ ਖੰਨਾ ਤੇ ਵੀ ਤੰਜ ਕਸੇ, ਉੱਧਰ ਹੀ ਅਕਾਲੀ ਦਲ ਤੇ ਵੀ ਮੌਜੂਦਾ ਉਮੀਦਵਾਰ ਤੇ ਕੋਈ ਗੱਲ ਨਹੀਂ ਕੀਤੀ ਗਈ ਅਤੇ ਤੀਰ ਸੁੱਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤੇ ਜਰੂਰ ਛੱਡੇ ਗਏ।

Written By
The Punjab Wire