ਹਲਕਾ ਗੁਰਦਾਸਪੁਰ ਕੋਲ ਹਾਲੇ ਸਿਰਫ਼ ਇੱਕੋ ਹਿੰਦੂ ਚੇਹਰਾ, ਆਪ ਅਤੇ ਅਕਾਲੀ ਲਗਾ ਚੁੱਕੇ ਹਨ ਸਿੱਖ ਚੇਹਰੇ ਤੇ ਦਾਅ
ਗੁਰਦਾਸਪੁਰ, 22 ਅਗਸਤ 2024 (ਮੰਨਨ ਸੈਣੀ)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਹਾਲੇ ਤੱਕ ਉਮੀਦਵਾਰ ਨਹੀਂ ਐਲਾਨਿਆਂ ਗਿਆ। ਹਾਲਾਂਕਿ ਇਸ ਹਲਕੇ ਤੋਂ ਚੋਣ ਲੜਾਉਣ ਲਈ ਪਾਰਟੀ ਕੋਲ ਇਸ ਵੇਲੇ ਕਈ ਵੱਡੇ ਚੇਹਰੇ ਸ਼ਾਮਿਲ ਹਨ। ਪਰ ਪਾਰਟੀ ਸੂਤਰਾਂ ਦੀ ਮੰਨਿਏ ਤਾਂ ਇਸ ਵਾਰ ਇਸ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਹਿੰਦੂ ਕਾਰਡ ਖੇੜ੍ਹਿਆ ਜਾ ਸਕਦਾ ਹੈ। ਜਿਸ ਦੇ ਚਲਦੇ ਇਸ ਹਲਕੇ ਤੋਂ ਕਿਸੇ ਹਿੰਦੂ ਚੇਹਰੇ ਤੇ ਮੋਹਰ ਲੱਗ ਸਕਦੀ ਹੈ। ਹਾਲਾਕਿ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਰਟੀ ਦੇ ਆਗੂ ਇਸ ਸੀਟ ਨੂੰ ਲੈ ਕੇ ਪੂਰੀ ਤਰ੍ਹਾਂ ਗੁੱਟਬੰਦੀ ਦਾ ਸ਼ਿਕਾਰ ਦੱਸੇ ਜਾ ਗਏ ਹਨ। ਜਿਸ ਦਾ ਕਾਰਨ ਇਸ ਹਲਕੇ ਅੰਦਰ ਪੰਜਾਬ ਦੀ ਸੱਭ ਤੋਂ ਸੀਨਿਅਰ ਲੀਡਰਸ਼ਿਪ ਦਾ ਹੋਣਾ ਹੈ। ਪਾਰਟੀ ਹਾਈਕਮਾਨ ਵੱਲੋਂ ਵੀ ਸੀਨਿਅਰ ਲੀਡਰਾਂ ਦੀ ਸੀਨੀਅਰ ਸੂਚੀ ਅਨੁਸਾਰ ਇੱਕ ਇੱਕ ਪੱਖ ਦੀ ਘੋਖ ਕਰਦੇ ਹੋਏ ਤਾਂ ਹੀ ਹਾਲੇ ਤੱਕ ਪੱਤੇ ਸ਼ੋ ਨਹੀਂ ਕੀਤੇ ਗਏ ਹਨ। ਜਿਸ ਦਾ ਕਾਰਨ ਕੋਈ ਵੀ ਰਿਸਕ ਨਾ ਲੈਣਾ ਹੈ। ਦਿੱਲੀ ਵੱਲੋ ਬਕਾਇਦਾ ਸਰਵੇ ਕਰਵਾਏ ਜਾ ਰਹੇ ਹਨ ਕਿ ਜਿੱਤਣ ਵਾਲਾ ਉਮੀਦਵਾਰ ਕੋਣ ਹੋ ਸਕਦਾ ਹੈ ਅਤੇ ਕੀ ਸਮੀਕਰਨ ਬੈਠ ਸਕਦੇ ਹਨ।
ਦੱਸਣਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕਾ ਤੋਂ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੋਧਰੀ, ਨਰੇਸ਼ ਪੁਰੀ, ਬਰਿੰਦਰਮੀਤ ਪਾਹੜਾ, ਅਨਿਲ ਵਿੱਜ ਆਦਿ ਕਈ ਵੱਡੇ ਚੇਹਰੇ ਸ਼ਾਮਿਲ ਹਨ। ਪਰ ਪ੍ਰਤਾਪ ਬਾਜਵਾ ਕਿਓਕਿ ਕੇਂਦਰ ਦੀ ਰਾਜਨੀਤੀ ਕੌਂਮੀ ਲੀਡਰਸ਼ਿਪ ਦੀ ਸਹਿਮਤੀ ਨਾਲ ਹੀ ਤਿਆਗ ਕੇ ਆਏ ਸਨ ਸੋ ਹੁਣ ਉਹ ਕੇਂਦਰ ਦੀ ਸਿਆਸਤ ਦਾ ਰੁੱਖ ਨਹੀਂ ਕਰਨਗੇ। ਪੰਜਾਬ ਅੰਦਰ ਹੁਣ ਪ੍ਰਤਾਪ ਬਾਜਵਾ ਜਿੰਨਾ ਰੁਤਬਾ ਅਤੇ ਸੀਨੀਅਰ ਹੋਰ ਕੋਈ ਨੇਤਾ ਨਹੀਂ ਹੈ, ਜੋ ਵਿਧਾਇਕ, ਸਾਂਸਦ, ਪੰਜਾਬ ਪ੍ਰਧਾਨ ਅਤੇ ਹੁਣ ਵਿਰੋਧੀ ਧਿਰ ਦਾ ਨੇਤਾ ਰਿਹਾ ਹੋਵੇ।
ਪ੍ਰਤਾਪ ਬਾਜਵਾ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਉੰਦੇ ਹਨ, ਪਰ ਉਨ੍ਹਾਂ ਕੋਲ ਇਸ ਜੋ ਮੌਜੂਦਾ ਸਮੇਂ ਦੌਰਾਨ ਰਾਜਸਥਾਨ ਦੇ ਪ੍ਰਭਾਰੀ ਵੀ ਹਨ। ਸੁਖਜਿੰਦਰ ਰੰਧਾਵਾ ਦੀ ਰਾਜਸਥਾਨ ਵਿੱਚ ਕਾਰਜਗੁਜਾਰੀ ਨੂੰ ਵੇਖਦੇ ਹੋਏ ਪਾਰਟੀ ਰੰਧਾਵਾ ਤੇ ਹੋਰ ਬੋਝ ਪਾ ਕੇ ਰਿਸਕ ਨਹੀਂ ਲੈ ਸਕਦੀ। ਗੁਰਦਾਸਪੁਰ ਹਲਕਾ ਰਿਜਰਵ ਨਾ ਹੋਣ ਕਾਰਨ ਅਰੁਣਾ ਚੋਧਰੀ ਲਈ ਵੀ ਇਸ ਰੇਸ ਤੋਂ ਬਾਹਰ ਮੰਨਿਆ ਜਾ ਰਿਹਾ, ਹਾਲਾਕਿ ਉਹ ਸੀਨੀਅਰ ਨੇਤਾਵਾਂ ਵਿੱਚ ਸੁਮਾਰ ਹਨ।
ਜਿਸ ਤੋਂ ਬਾਅਦ ਸੀਨੀਅਰ ਨੇਤਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਨਾਮ ਆਉਂਦਾ, ਪਰ ਸੂਤਰਾਂ ਅਨੁਸਾਰ ਉਹ ਪੰਜਾਬ ਦੀ ਹੀ ਰਾਜਨੀਤੀ ਵਿੱਚ ਦਿਲਚਸਪੀ ਲੈਂਦੇ ਹਨ, ਪਰ ਉਨ੍ਹਾਂ ਸੱਭ ਕੁੱਝ ਹਾਈਕਮਾਨ ਦੀ ਮਰਜੀ ਤੇ ਸੱਭ ਛੱਡ ਦਿੱਤਾ ਹੈ ਅਤੇ ਉਮੀਦਵਾਰਾ ਦੀ ਸੂਚੀ ਵਿੱਚ ਉਹ ਵੀ ਸ਼ਾਮਿਲ ਹਨ। ਪਰ ਇਸ ਬਾਅਦ ਦੂਜੀ ਵਾਰ ਵਿਧਾਇਕ ਬਣੇ ਬਰਿੰਦਰਮੀਤ ਸਿੰਘ ਪਾਹੜਾ ਜੋ ਮੌਜੂਦਾ ਜਿਲ੍ਹਾ ਪ੍ਰਧਾਨ ਵੀ ਹਨ ਅਤੇ ਕੇਂਦਰ ਵਿੱਚ ਸ਼ਿਰਕਤ ਕਰਨ ਲਈ ਤਿਆਰ ਬੈਠੇ ਹਨ ਜਿਆਦਾ ਦਿਲਚਸਪੀ ਲੈ ਰਹੇ ਹਨ । ਇਨ੍ਹਾਂ ਦੇ ਨਾਲ ਹੀ ਪਾਰਟੀ ਦੇ ਖਜਾਂਚੀ ਅਮਿਤ ਵਿੱਜ ਅਤੇ ਸੀਨੀਅਰ ਨੇਤਾ ਨਰੇਸ਼ ਪੁਰੀ ਵੀ ਪਾਰਟੀ ਦਾ ਹਰ ਹੁਕਮ ਮੰਨਣ ਨੂੰ ਤਿਆਰ ਬੈਠੇ ਹਨ।
ਪਰ ਸੂਤਰਾਂ ਦੀ ਤਾਂ ਪਾਰਟੀ ਅੰਦਰ ਹੁਣ ਦੁਬਾਰਾ ਗੁੱਟਬੰਦੀ ਸ਼ਿਖਰਾ ਤੇ ਪਹੁੰਚ ਗਈ ਹੈ ਅਤੇ ਲੜਾਈ ਪ੍ਰਤਾਪ ਬਾਜਵਾ ਬਨਾਮ ਰੰਧਾਵਾ ਗੁੱਟ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵਿੱਚਕਾਰ ਪਹੁੰਚ ਗਈ ਹੈ ਅਤੇ ਪੂਰੀ ਤਰ੍ਹਾਂ ਟਿਕਟ ਦੀ ਲੜਾਈ ਲੜ੍ਹੀ ਜਾ ਰਹੀ ਹੈ। ਪਰ ਮੌਜੂਦਾ ਪੰਜਾਬ ਦੇ ਹਾਲਾਤਾਂ ਨੂੰ ਵੇਖਦੇ ਹੋਏ ਪਾਰਟੀ ਹਾਈਕਮਾਨ ਸੀਨੀਅਰ ਲੀਡਰਸ਼ਿਪ ਦੀ ਜਿਆਦਾ ਸੁਣ ਰਹੀ ਹੈ।
ਅੰਦਰੂਨੀ ਸੂਤਰਾਂ ਅਨੁਸਾਰ 2019 ਦੇ ਨਤੀਜਿਆ ਨੂੰ ਪ੍ਰਤੱਖ ਰੱਖਦੇ ਹੋਏ ਪ੍ਰਤਾਪ ਸਿੰਘ ਬਾਜਵਾ ਇਸ ਹਲਕੇ ਤੋਂ ਹਿੰਦੂ ਉਮੀਦਵਾਰ ਉਤਾਰਨ ਦੀ ਹਿਮਾਇਤ ਕਰ ਰਹੇ ਹਨ। ਕਿਓਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਪਹਿਲ੍ਹਾਂ ਹੀ ਸਿੱਖ ਚੇਹਰੇ ਦਿੱਤੇ ਗਏ ਹਨ ਜਦਕਿ ਭਾਜਪਾ ਵੱਲੋਂ ਹਿੰਦੂ ਰਾਜਪੂਤ ਚੇਹਰਾ ਮੈਦਾਨ ਵਿੱਚ ਉਤਾਰੀਆਂ ਗਿਆ ਹੈ। ਪ੍ਰਤਾਪ ਬਾਜਵਾ ਉਸ ਕਾਟ ਨੂੰ ਕੱਟਣਾ ਚਾਹੁੰਦੇ ਹਨ ਅਤੇ ਹਿੰਦੂ ਚੇਹਰਾ ਗੁਰਦਾਸਪੁਰ ਕੋਲ ਸਿਰਫ਼ ਨਰੇਸ਼ ਪੁਰੀ ਯਾਂ ਅਮਿਤ ਵਿੱਜ ਹੀ ਹਨ। ਹਾਲਾਕਿ ਦੱਸਿਆ ਜਾ ਰਿਹ ਹੈ ਕਿ ਸਵਰਨ ਸਲਾਰਿਆ ਵੀ ਦੋੜ ਵਿੱਚ ਸ਼ਾਮਿਲ ਹੋ ਸਕਦੇ ਹਨ ਅਤੇ ਪਾਰਟੀ ਬਦਲ ਸਕਦੇ ਹਨ ਜੇ ਟਿਕਟ ਦੀ ਹਾਮੀ ਹੁੰਦੀ ਹੈ ਤਾਂ ।
ਪਰ ਦੂਜੇ ਪਾਸੇ ਰਾਜਾ ਵੜਿੰਗ ਬਰਿੰਦਰਮੀਤ ਸਿੰਘ ਪਾਹੜਾ ਦਾ ਨਾਅ ਤੇ ਜੋਰ ਪਾ ਰਹੇ ਹਨ। ਹਾਲਾਕਿ ਬਰਿੰਦਰ ਪਾਹੜਾ ਇਕ ਚੰਗੇ ਉਮੀਦਵਾਰ ਹਨ ਅਤੇ ਨਵੇਂ ਚੇਹਰੇ ਵਜੋਂ ਚੰਗੀ ਟੱਕਰ ਦੇ ਸਕਦੇ ਹਨ। ਪਰ ਪਾਰਟੀ ਹਾਈਕਮਾਨ ਵੱਲੋਂ ਹਾਲੇ ਤੱਕ ਪੂਰੀ ਬਾਰੀਕੀ ਨਾਲ ਫੂਕ ਫੂਕ ਕੇ ਕਦਮ ਰੱਖਿਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਪੁਰਾਣੇ ਸੀਨੀਅਰ ਨੇਤਾਵਾਂ ਨੂੰ ਹੀ ਭਲਵਾਨ ਲਾਹ ਦਵੇਂ ਜਿਸ ਦੀ ਗੱਲ ਪਹਿਲ੍ਹਾਂ ਹੀ ਪ੍ਰਗਟ ਸਿੰਘ ਕਰ ਚੁੱਕੇ ਹਨ ਜੋ ਭਵਿੱਖ ਦੇ ਗਰਭ ਵਿੱਚ ਹੈ।
ਪਰ ਪਾਰਟੀ ਸੂਤਰਾਂ ਦੀ ਮੰਨਿਏ ਤਾਂ ਜਲਦੀ ਹੀ ਗੁਰਦਾਸਪੁਰ ਦੀ ਟਿਕਟ ਦਾ ਐਲਾਨ ਵੀ ਹੋਵਗਾ ਅਤੇ ਕਾਂਗਰਸ ਪਾਰਟੀ ਮੁੱਦੇਆਂ ਦੀ ਰਾਜਨੀਤੀ ਕਰੇਗੀ ਅਤੇ ਇਹ ਰਿਸਕ ਨਹੀਂ ਲਵੇਗੀ ਕਿ ਤਿੰਨ ਚੇਹਰੇ ਸਿੱਖ ਹੋਣ ਅਤੇ ਇੱਕ ਹਿੰਦੂ। ਹਾਲਾਕਿ ਬਰਿੰਦਰਮੀਤ ਪਾਹੜਾ ਵੱਲੋਂ ਵੀ ਹਿੰਦੂ ਕਾਰਡ ਖੇੜਣ ਦੀ ਤਿਆਰੀ ਖਿੱਚੀ ਗਈ ਹੈ ਅਤੇ ਕਿਸੇ ਨਾ ਕਿਸੇ ਸ਼ੋਭਾ ਯਾਤਰਾ ਅਤੇ ਜਗਰਾਤਿਆਂ ਤੇ ਉਹ ਵਿਸ਼ੇਸ਼ ਧਿਆਨ ਦੇ ਰਹੇ ਹਨ।