ਪੰਜਾਬ ਮੁੱਖ ਖ਼ਬਰ ਰਾਜਨੀਤੀ

ਹੁਸ਼ਿਆਰਪੁਰ ਵਿਖੇ ਹੋਈ ਚੋਣ ਜਨਸਭਾ ਵਿਚ ਕੇਂਦਰ ਸਰਕਾਰ ‘ਤੇ ਜਮਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ  

ਹੁਸ਼ਿਆਰਪੁਰ ਵਿਖੇ ਹੋਈ ਚੋਣ ਜਨਸਭਾ ਵਿਚ ਕੇਂਦਰ ਸਰਕਾਰ ‘ਤੇ ਜਮਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ  
  • PublishedApril 20, 2024

ਦੇਸ਼ ਵਿਚ 10 ਸਾਲਾਂ ਤੋਂ ਭਾਜਪਾ ਦੀ ਸਰਕਾਰ, ਫਿਰ ਵੀ ਵਿਕਾਸ ਦੀ ਬਜਾਏ, ਧਰਮ ਅਤੇ ਜਾਤੀ ਦੇ ਨਾਮ ‘ਤੇ ਵੋਟ ਮੰਗ ਰਹੀ ਹੈ ਭਾਜਪਾ

ਦੇਸ਼ ਵਿਚ ਸਿਖ਼ਰਾਂ ‘ਤੇ ਮਹਿੰਗਾਈ, ਮੇਰੀਆਂ ਮਾਤਾਵਾਂ ਭੈਣਾਂ ਜ਼ਿਆਦਾ ਦੱਸ ਸਕਦੀਆਂ ਹਨ, ਕਿਉਂਕਿ ਮਾਵਾਂ ਭੈਣਾਂ ਤੋਂ ਇਲਾਵਾ ਮਹਿੰਗਾਈ ਨੂੰ ਹੋਰ ਕੋਈ ਨਹੀਂ ਸਮਝ ਸਕਦਾ, ਕਿਉਂ ਜੋ ਉਹ ਹੀ ਘਰ ਦਾ ਚੁੱਲ੍ਹਾ ਚਲਾਉਂਦਿਆਂ ਹਨ 

ਭਗਵੰਤ ਮਾਨ ਨੇ ਕਿਹਾ, ਮੈਂ ਇਕੱਲਾ ਹੀ ਕੇਂਦਰ ਦੀ ਭਾਜਪਾ ਸਰਕਾਰ, ਪੰਜਾਬ ਦੇ ਗਵਰਨਰ ਅਤੇ ਪੰਜਾਬ ਦੇ ਵਿਰੋਧੀਆਂ ਨਾਲ ਲੜ ਰਿਹਾ ਹਾਂ, ਮੈਨੂੰ ਮਜ਼ਬੂਤ ਬਣਾਓ ਅਤੇ ਮੈਨੂੰ ਹੋਰ 13 ਬਾਵਾਂ ਦਿਓ  

ਪਿਛਲੇ ਦੋ ਸਾਲਾਂ ਵਿਚ ਪੰਜਾਬ ‘ਚ ਉਹ ਕੰਮ ਹੋਏ ਜੋ ਪਿਛਲੇ 70 ਸਾਲਾਂ ਵਿਚ ਨਹੀਂ ਹੋਏ- ਭਗਵੰਤ ਮਾਨ 

ਹੁਸ਼ਿਆਰਪੁਰ ਦੇ ਚੱਬੇਵਾਲ ਵਿਖੇ ਉਮੀਦਵਾਰ ਡਾ. ਰਾਮ ਕੁਮਾਰ ਦੇ ਸਮਰਥਨ ਵਿਚ ਕੀਤਾ ਪ੍ਰਚਾਰ, ਲੋਕਾਂ ਤੋਂ ਵੋਟਾਂ ਦੀ ਅਪੀਲ

ਚੰਡੀਗੜ੍ਹ/ਹੁਸ਼ਿਆਰਪੁਰ, 19 ਅਪ੍ਰੈਲ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਚੱਬੇਵਾਲ, (ਹੁਸ਼ਿਆਰਪੁਰ) ਵਿੱਚ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਆਪ ਵਰਕਰਾਂ ਦੇ ਸਮਰਪਣ ਅਤੇ ਆਮ ਲੋਕਾਂ ਦੇ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਪਿਆਰ ਨੂੰ ਸਲਾਮ ਕੀਤਾ।  ਮਾਨ ਨੇ ਕਿਹਾ ਕਿ ‘ਆਪ’ ਵਲੰਟੀਅਰਾਂ ਦਾ ਜਜ਼ਬਾ ਤੇ ਜੋਸ਼ ਅਤੇ ਸਾਡੀ ਮਿਹਨਤ ਸਾਨੂੰ ਹੋਰਨਾਂ ਪਾਰਟੀਆਂ ਨਾਲੋਂ ਵੱਖਰਾ ਬਣਾਉਂਦੀ ਹੈ।  ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਰੈਲੀਆਂ ਵਿੱਚ ਪਹੁੰਚਣ ਲਈ ਲੋਕਾਂ ਵੱਲੋਂ ਚੁੱਕਿਆ ਗਿਆ ਹਰ ਕਦਮ ਇਨਕਲਾਬ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ। ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਪਿਆਰ, ਸਤਿਕਾਰ ਅਤੇ ਸਹਿਯੋਗ ਦੀ ਬਹੁਤ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ 4 ਜੂਨ ਤੋਂ ਬਾਅਦ ‘ਆਪ’ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਲੋਕ ਸਭਾ ‘ਚ ਹੁਸ਼ਿਆਰਪੁਰ ਦੀ ਆਵਾਜ਼ ਬਣਨਗੇ |

ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਆਗੂ ਆਮ ਪਰਿਵਾਰਾਂ ਵਿੱਚੋਂ ਹਨ, ਦੂਜੀਆਂ ਪਾਰਟੀਆਂ ਦੇ ਉਲਟ ਇੱਥੇ ਕੋਈ ਵੀ ਵੰਸ਼ਵਾਦੀ ਜਾਂ ਪੇਸ਼ੇਵਾਰ ਸਿਆਸਤਦਾਨ ਨਹੀਂ ਹੈ।  ਮੈਂ ਇੱਕ ਕਲਾਕਾਰ ਸੀ, ਮੈਂ 17 ਸਾਲ ਦੀ ਛੋਟੀ ਉਮਰ ਵਿੱਚ ਸਫਲਤਾ ਹਾਸਲ ਕੀਤੀ, ਮੈਂ ਇੱਥੇ ਪੈਸੇ ਜਾਂ ਪ੍ਰਸਿੱਧੀ ਲਈ ਨਹੀਂ ਆਇਆਂ ਹਾਂ।  ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਅਤੇ ਉਨ੍ਹਾਂ ਦੀ ਪਤਨੀ, ਦੋਵੇਂ ਇਨਕਮ ਟੈਕਸ ਕਮਿਸ਼ਨਰ ਸਨ, ਜੇ ਉਨ੍ਹਾਂ ਨੂੰ ਪੈਸਾ ਚਾਹੀਦਾ ਹੁੰਦਾ ਤਾਂ ਉਹ ਇਸ ਤੋਂ ਕਈ ਜ਼ਿਆਦਾ ਕਮਾ ਸਕਦੇ ਸਨ।  ਪਰ ਅਸੀਂ ਆਮ ਲੋਕਾਂ ਲਈ ਕੰਮ ਕਰਨ, ਉਨ੍ਹਾਂ ਦੀ ਨੁਮਾਇੰਦਗੀ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਵਿਕਾਸ ਕਰਨ ਅਤੇ ਆਪਣੇ ਸੂਬੇ ਅਤੇ ਦੇਸ਼ ਨੂੰ ਸਹੀ ਦਿਸ਼ਾ ਵਿੱਚ ਅੱਗੇ ਲਿਜਾਣਾ ਲਈ  ਰਾਜਨੀਤੀ ਵਿੱਚ ਆਏ ਹਾਂ।

ਉਨ੍ਹਾਂ (ਭਾਜਪਾ) ਨੇ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਜੇਲ੍ਹ ਵਿੱਚ ਡੱਕ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਉਹ ਆਮ ਆਦਮੀ ਪਾਰਟੀ ਦੀ ਆਵਾਜ਼ ਨੂੰ ਦਬਾ ਸਕਦੇ ਹਨ।  ਪਰ ਉਹ ਗ਼ਲਤ ਹਨ, ਉਹ ਸਾਨੂੰ ਡਰਾ ਨਹੀਂ ਸਕਦੇ ਜਾਂ ਸਾਨੂੰ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ‘ਆਪ’ ਇੱਕ ਦਰਿਆ  ਵਾਂਗ ਹੈ ਅਤੇ ਦਰਿਆ ਨੂੰ ਰੋਕਿਆ ਜਾਂ ਕਾਬੂ ਨਹੀਂ ਕੀਤਾ ਜਾ ਸਕਦਾ, ਇਹ ਆਪਣਾ ਰਸਤਾ ਆਪ ਹੀ ਬਣਾ ਲੈਂਦੀ ਹੈ। ਅਰਵਿੰਦ ਕੇਜਰੀਵਾਲ ਸਿਰਫ਼਼ ਇੱਕ ਵਿਅਕਤੀ ਨਹੀਂ, ਇੱਕ ਵਿਚਾਰ ਹਨ, ਤੁਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹੋ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕੋਗੇ।

ਅਸੀਂ ਕੰਮ ਕੀਤਾ ਹੈ, ਅਸੀਂ ਆਪਣੇ ਕੰਮ ਦੇ ਅਧਾਰ ‘ਤੇ ਵੋਟਾਂ ਮੰਗ ਰਹੇ ਹਾਂ, ਅਤੇ ਉਹ ਕੇਂਦਰ ਵਿੱਚ ਆਪਣੀ ਸਰਕਾਰ ਦੇ 10 ਸਾਲ ਬਾਅਦ ਵੀ ਧਰਮ ਅਤੇ ਜਾਤ ਦੇ ਅਧਾਰ ‘ਤੇ ਵੋਟਾਂ ਮੰਗ ਰਹੇ ਹਨ।  ਕੇਂਦਰ ਦੀ ਮੋਦੀ ਸਰਕਾਰ ਨੇ ਦਸ ਸਾਲਾਂ ਵਿੱਚ ਕੁਝ ਨਹੀਂ ਕੀਤਾ, ਸਿਰਫ਼ ਰੇਲ, ਭੇਲ, ਐਲਆਈਸੀ ਅਤੇ ਹਵਾਈ ਅੱਡਿਆਂ ਵਰਗੇ ਜਨਤਕ ਵਿਭਾਗਾਂ ਨੂੰ ਵੇਚ ਦਿੱਤਾ।  ਭਾਜਪਾ ਨੇ ਆਮ ਲੋਕਾਂ ਨੂੰ ਸਿਰਫ਼ ਮਹਿੰਗਾਈ ਅਤੇ ਬੇਰੁਜ਼ਗਾਰੀ ਦਿੱਤੀ ਹੈ, ਜਿਸ ਦਾ ਅਸਲ ਲਾਭ ਮੋਦੀ ਸਰਕਾਰ ਦੇ ਸਰਮਾਏਦਾਰ ਦੋਸਤਾਂ ਨੂੰ ਦਿੱਤਾ ਗਿਆ ਹੈ।

ਮਾਨ ਨੇ ਪੰਜਾਬ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਮੈਂ ਆਪਣੇ ਨੌਜਵਾਨਾਂ ਨੂੰ 43,000 ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਇੱਥੇ ਖੜ੍ਹਾ ਹਾਂ, ਉਹ ਵੀ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਿਸ਼ ਦੇ। ਸਾਡੇ ਬੱਚੇ ਪੁਲਿਸ ਵਿਭਾਗ, ਪੀਐਸਪੀਸੀਐਲ ਵਿੱਚ ਚੁਣੇ ਜਾ ਰਹੇ ਹਨ ਅਤੇ  ਮੈਰਿਟ ਦੇ ਅਧਾਰ ‘ਤੇ ਜੱਜ ਬਣ ਰਹੇ ਹਨ। ਇਕ ਬਜ਼ੁਰਗ ਮੇਰੇ ਕੋਲ ਆਇਆ ਅਤੇ ਕਿਹਾ ਕਿ ਉਹ ਆਪਣੀ ਧੀ ਨੂੰ ਕੈਨੇਡਾ ਭੇਜਣ ਲਈ 35 ਲੱਖ ਰੁਪਏ ਇਕੱਠੇ ਕਰ ਰਿਹਾ ਹੈ, ਉਹ ਉਸ ਦੀ ਮਾਂ ਦੇ ਗਹਿਣੇ ਵੇਚਣ ਵਾਲੇ ਸਨ ਪਰ ਫਿਰ ਲੜਕੀ ਨੂੰ ਪੀ.ਐਸ.ਪੀ.ਸੀ.ਐਲ. ਵਿਚ ਐਸ.ਡੀ.ਓ. ਦੀ ਨੌਕਰੀ ਮਿਲ ਗਈ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।  ਹੁਣ ਉਸ ਨੂੰ ਰੋਜ਼ੀ-ਰੋਟੀ ਲਈ ਕੈਨੇਡਾ ਜਾਣ ਦੀ ਲੋੜ ਨਹੀਂ ਹੈ।  ਇਮਾਨਦਾਰ ਸਰਕਾਰ ਚੁਣਨ ਦਾ ਇਹੀ ਫ਼ਾਇਦਾ ਹੈ।  ਹੁਣ ਮੈਂ ਤੁਹਾਡੇ ਵਿਚਕਾਰ ਹਾਂ, ਇਸ ਵਾਰ ਲੋਕ ਸਭਾ ਚੋਣਾਂ ਲਈ ਇੱਕ ਵਾਰ ਫਿਰ ਤੁਹਾਡੇ ਸਮਰਥਨ ਦੀ ਮੰਗ ਕਰ ਰਿਹਾ ਹਾਂ।  ‘ਆਪ’ ਉਮੀਦਵਾਰਾਂ ਨੂੰ ਵੋਟ ਪਾਓ, ਪੰਜਾਬ ਪੱਖੀ ਅਤੇ ਲੋਕ-ਪੱਖੀ ਆਅਵਾਜਾਂ ਨੂੰ ਪਾਰਲੀਮੈਂਟ ਵਿੱਚ ਭੇਜੋ।  ਉਹ ਉੱਥੇ ਤੁਹਾਡੇ ਮੁੱਦੇ ਉਠਾਉਣਗੇ ਅਤੇ ਉੱਥੇ ਤੁਹਾਡਾ ਕੰਮ ਕਰਵਾਉਣਗੇ। ਇਸ ਸਮੇਂ ਮੈਂ ਭਾਜਪਾ ਸਰਕਾਰ ਦੇ ਖ਼ਿਲਾਫ਼, ਰਾਜਪਾਲ ਦੇ ਖ਼ਿਲਾਫ਼ ਇਕੱਲਾ ਲੜ ਰਿਹਾ ਹਾਂ ਅਤੇ ਤੁਹਾਡੇ ਹੱਕਾਂ ਲਈ ਸੁਪਰੀਮ ਕੋਰਟ ਵਿੱਚ ਲੜ ਰਿਹਾ ਹਾਂ, ਉਹ ਸਾਡੇ ਬਕਾਇਆ 8,000 ਕਰੋੜ ਫ਼ੰਡ ਜਾਰੀ ਕਰਨ ਤੋਂ ਇਨਕਾਰ ਕਰ ਰਹੇ ਹਨ, ਮੈਨੂੰ ਹੋਰ ਮਜ਼ਬੂਤ ​​ਕਰੋ, ਮੈਨੂੰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਤੁਹਾਡੇ ਹੱਕਾਂ ਦੀ ਗੱਲ ਕਰਨ ਲਈ 13 ਹੋਰ ਵਾਜ਼ਾਂ ਦਿਓ।

ਮਾਨ ਨੇ ਕਿਹਾ ਕਿ ਉਹ ਨਾ ਸਿਰਫ਼ ਸਰਕਾਰੀ ਨੌਕਰੀਆਂ ਦੇ ਰਹੇ ਹਨ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਪ੍ਰਾਪਤ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਵਾਲੇ ਵਿਅਕਤੀ ਬਣਨ ਦੇ ਹਜ਼ਾਰਾਂ ਮੌਕੇ ਵੀ ਪੈਦਾ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਵਿੱਚ ਟਾਟਾ ਸਟੀਲ ਦੀ ਸਭ ਤੋਂ ਵੱਡੀ ਫ਼ੈਕਟਰੀ ਲੱਗ ਰਹੀ ਹੈ।  ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ‘ਚ 70,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।  ਪਹਿਲਾਂ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਸਰਕਾਰਾਂ ਵੱਲੋਂ ਤੰਗ ਕੀਤਾ ਜਾਂਦਾ ਸੀ, ਸਿਆਸਤਦਾਨ ਆਪਣੇ ਕਾਰੋਬਾਰਾਂ ਵਿੱਚ ਹਿੱਸੇਦਾਰੀ ਅਤੇ ਰਿਸ਼ਵਤ ਮੰਗਦੇ ਸਨ, ਪਰ ਹੁਣ ਜੋ ਵੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅਤੇ ਪੰਜਾਬ ਦੀ ਜੀਡੀਪੀ ਵਿੱਚ ਯੋਗਦਾਨ ਪਾ ਰਿਹਾ ਹੈ, ਉਸ ਨੂੰ ਸਾਡੀ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ।  ਬਾਦਲ ‘ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਹ ਪਰਿਵਾਰ ਪੱਖੀ ਹਨ, ਅਸੀਂ ਪੰਜਾਬ ਪੱਖੀ ਹਾਂ (ਉਹ ਪਰਿਵਾਰ ਵਾਲੇ ਸੀ, ਅਸੀਂ ਪੰਜਾਬ ਵਾਲੇ ਹਾਂ), ਪੂਰਾ ਪੰਜਾਬ ਮੇਰਾ ਪਰਿਵਾਰ ਹੈ, ਮੈਂ ਸਿਰਫ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਫ਼ੈਸਲੇ ਲੈਂਦਾ ਹਾਂ।

ਮਾਨ ਨੇ ਕਿਹਾ ਕਿ ਇਹ ਲੋਕਾਂ ਦੀ ਸਰਕਾਰ ਹੈ ਅਤੇ ਇਹ ਲੋਕਾਂ ਲਈ ਹੀ ਕੰਮ ਕਰਦੀ ਹੈ।  ‘ਆਪ’ ਸਰਕਾਰ ‘ਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ।  ਭ੍ਰਿਸ਼ਟ ਨੇਤਾਵਾਂ ਨੂੰ ਲੈ ਕੇ ਮਾਨ ਨੇ ਕਿਹਾ, ‘ਜਿਤਨੇ ਚਾਹੇ ਇਕੱਠੇ ਕਰਲੋ ਪੈਸੇ ਹੀਰੇ ਮੋਤੀ…ਮਗਰ ਖ਼ਿਆਲ ਇਤਨਾ ਰੱਖਣਾ ਕੀ ਕਫ਼ਨ ਕੀ ਜੇਬ ਨਹੀਂ ਹੋਤੀ’।  ਉਨ੍ਹਾਂ ਕਿਹਾ ਕਿ ਗ਼ਰੀਬ ਨੂੰ ਕਦੇ ਨਾ ਲੁੱਟੋ, ਪ੍ਰਮਾਤਮਾ ਗ਼ਰੀਬਾਂ ਦੀ ਅਰਦਾਸ ਤੁਰੰਤ ਸੁਣਦਾ ਹੈ।  ਰਵਾਇਤੀ ਪਾਰਟੀਆਂ ਅਤੇ ਸਿਆਸਤਦਾਨਾਂ ਨੇ ਗ਼ਰੀਬਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਅਤੇ ਇਸੇ ਕਰਕੇ ਅੱਜ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ, ਲੋਕਾਂ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਸੁਧਾਰ ਲਈ ਸਖ਼ਤ ਮਿਹਨਤ ਕੀਤੀ, ਰੁਜ਼ਗਾਰ ਦਿੱਤੇ, ਸਾਡੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਮਾਫ਼ੀਆ ਨੂੰ ਖ਼ਤਮ ਕੀਤਾ, ਜਲਦੀ ਹੀ ਪੰਜਾਬ ਮੁੜ ਰੰਗਲਾ ਹੋਵੇਗਾ, ਸਾਡੀ ਨੌਜਵਾਨੀ ਮੁੜ ਤੋਂ ਸਿਹਤਮੰਦ ਅਤੇ ਖ਼ੁਸ਼ਹਾਲ ਹੋਵੇਗੀ। ਸਾਨੂੰ ਕੁਝ ਹੋਰ ਸਮਾਂ ਅਤੇ ਹੋਰ ਤਾਕਤ/ਸਹਿਯੋਗ ਦਿਓ ਤਾਂ ਜੋ ਅਸੀਂ ਬਾਕੀ ਰਹਿੰਦੇ ਸਾਰੇ ਕੰਮ ਵੀ ਕਰ ਸਕੀਏ।

ਮਾਨ ਨੇ ਅੱਗੇ ਕਿਹਾ, ਮੈਨੂੰ ਪੰਜਾਬ ਦੀਆਂ 13 ਸੀਟਾਂ ਦਿਓ, ਅਸੀਂ ਦਿੱਲੀ, ਗੁਜਰਾਤ, ਅਸਾਮ ਅਤੇ ਕੁਰੂਕਸ਼ੇਤਰ ਵਿੱਚ ਜਿੱਤ ਰਹੇ ਹਾਂ, ਸਾਡੇ ਲੋਕ ਸਭਾ ਵਿੱਚ 20-25 ਸੰਸਦ ਮੈਂਬਰ ਹੋਣਗੇ, ਸਾਡੇ ਰਾਜ ਸਭਾ ਵਿੱਚ ਪਹਿਲਾਂ ਹੀ 10 ਸੰਸਦ ਮੈਂਬਰ ਹਨ।  ਜਦੋਂ ਸੰਸਦ ਵਿੱਚ ਤੁਹਾਡੇ ਹੱਕਾਂ ਦੀ ਵਕਾਲਤ ਕਰਨ ਵਾਲੇ 30-40 ਲੋਕ ਹੋਣਗੇ ਤਾਂ ਸਾਨੂੰ ਕੋਈ ਨਹੀਂ ਰੋਕ ਸਕੇਗਾ।  ਉਨ੍ਹਾਂ ਕਿਹਾ ਕਿ ਉਹ ਹੋਰ ਸਿਆਸਤਦਾਨਾਂ ਵਾਂਗ ਨਹੀਂ ਹਨ, ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਪਹਿਲਾਂ ਵਾਂਗ ਹੀ ਪਹੁੰਚ ਵਾਲੇ ਹਨ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਸੰਸਦ ਮੈਂਬਰ ਬਣਨ ਤੋਂ ਬਾਅਦ ਯਾਦ ਹੈ, ਜਦੋਂ ਉਹ ਲੋਕਾਂ ਦੇ ਵਿਚਕਾਰ ਗਏ ਤਾਂ ਇਕ ਬਜ਼ੁਰਗ ਨੇ ਉਨ੍ਹਾਂ ਨੂੰ ਮਿਲ ਕੇ ਰੋਂਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਚੁਣੇ ਗਏ ਸੰਸਦ ਮੈਂਬਰ ਨੂੰ ਆਹਮੋ-ਸਾਹਮਣੇ ਮਿਲੇ ਸਨ।  ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਮੇਰੇ ਲਈ ਤੁਸੀਂ ਸਿਰਫ਼ ਵੋਟਰ ਨਹੀਂ, ਤੁਸੀਂ ਮੇਰਾ ਪਰਿਵਾਰ ਹੋ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਸੁਰੱਖਿਆ ਲਈ ਉੱਚ ਪ੍ਰੋਟੋਕੋਲ ਵੀ ਹੈ, ਪਰ ਫਿਰ ਵੀ ਜਦੋਂ ਉਹ ਲੋਕਾਂ ਨੂੰ ਇਕੱਠੇ ਹੁੰਦੇ ਦੇਖਦੇ ਹਨ, ਉਨ੍ਹਾਂ ਨੂੰ ਕਾਰ ਰੋਕਣ ਲਈ ਕਹਿੰਦੇ ਹਨ, ਉਹ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀ ਗੱਲ ਸੁਣਦੇ ਹਨ, ਉਹ ਹਮੇਸ਼ਾ ਉਨ੍ਹਾਂ ਦੇ ਪਿਆਰ ਅਤੇ ਆਸ਼ੀਰਵਾਦ ਤੋਂ ਪ੍ਰਭਾਵਿਤ ਹੁੰਦੇ ਹਨ।  ਪਹਿਲਾਂ ਸਿਆਸਤਦਾਨ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਬੰਗਲਿਆਂ ਅਤੇ ਮਹਿਲਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਅਤੇ ਲੋਕਾਂ ਤੋਂ ਮਿਲਦੇ ਵੀ ਨਹੀਂ ਸਨ ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਥਾਂ ਦਿਖਾ ਦਿੱਤੀ ਹੈ ਅਤੇ ਉਹ ਸ਼ਰਮ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਲਈ ਗੋਇੰਦਵਾਲ ਸਾਹਿਬ ਵਿਖੇ ਬਿਜਲੀ ਘਰ ਵੀ ਖ਼ਰੀਦਿਆ ਹੈ ਅਤੇ ਇਸ ਦਾ ਨਾਂ ਗੁਰੂ ਅਮਰਦਾਸ ਜੀ ਦੇ ਨਾਂ ‘ਤੇ ਰੱਖਿਆ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਝਾਰਖੰਡ ਵਿੱਚ ਪੰਜਾਬ ਦੀ ਕੋਲਾ ਖਾਣ ਤੋਂ ਮੁੜ ਮਾਈਨਿੰਗ ਸ਼ੁਰੂ ਕੀਤੀ ਹੈ ਅਤੇ ਹੁਣ ਪੰਜਾਬ ਵਿੱਚ 3 ਸਰਕਾਰੀ ਪਾਵਰ ਪਲਾਂਟ ਸਸਤਾ ਕੋਲਾ ਪ੍ਰਾਪਤ ਕਰ ਰਹੇ ਹਨ ਅਤੇ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮਿਲ ਰਹੀ ਹੈ ਅਤੇ ਉਦਯੋਗਾਂ ਲਈ ਵੀ ਸਸਤੀ ਬਿਜਲੀ ਹੈ।  ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪੰਜਾਬ ‘ਚ ਮੈਨੂੰ 13-0 ਨਾਲ ਜਿੱਤ ਦਿਵਾ ਕੇ ਮੇਰਾ ਆਤਮ ਵਿਸ਼ਵਾਸ ਵਧਾਓ, ਸਾਡੇ ਸੂਬੇ ‘ਚ ਵਿਕਾਸ ਦਾ ਤੂਫ਼ਾਨ ਆਵੇਗਾ, ਕੋਈ ਸਾਨੂੰ ਜਾਂ ਸਾਡੇ ਫੰਡਾਂ ਨੂੰ ਰੋਕ ਨਹੀਂ ਸਕੇਗਾ।  ਉਨ੍ਹਾਂ ਕਿਹਾ ਕਿ 2014 ‘ਚ ਪੰਜਾਬ ਨੇ ਹੀ ‘ਆਪ’ ਨੂੰ 4 ਸੀਟਾਂ ਦਿੱਤੀਆਂ ਸਨ, ਹੁਣ ਤਾਨਾਸ਼ਾਹੀ ਵਿਰੁੱਧ ਲੜਾਈ ‘ਚ ਪੰਜਾਬ ਵਾਸੀ ਇਕ ਵਾਰ ਫਿਰ ਸਾਡੇ ਸਭ ਤੋਂ ਵੱਡੇ ਸਮਰਥਕ ਹੋਣਗੇ | ਅਖੀਰ’ਚ ਮਾਨ ਨੇ ਹੁਸ਼ਿਆਰਪੁਰ ਦੇ ਲੋਕਾਂ ਨਾਲ ‘ਪੰਜਾਬ ਬਣੇਗਾ ਹੀਰੋ, ਇਸ ਵਾਰ 13-0’ ਦੇ ਨਾਅਰੇ ਲਗਾਏ।

ਜੇਕਰ ਕਿਸੇ ਨੂੰ ਲੱਗਦਾ ਹੈ ਕਿ ਹੁਸ਼ਿਆਰਪੁਰ ਅਕਾਲੀ-ਭਾਜਪਾ ਦਾ ਗੜ੍ਹ ਹੈ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ – ‘ਆਪ’ ਗੜ੍ਹਾਂ ਨੂੰ ਤੋੜਨਾ ਚੰਗੀ ਤਰ੍ਹਾਂ ਜਾਣਦੀ ਹੈ: ਡਾ ਚੱਬੇਵਾਲ

ਇਸ ਮੌਕੇ ‘ਆਪ’ ਉਮੀਦਵਾਰ ਡਾ ਰਾਜ ਕੁਮਾਰ ਚੱਬੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ‘ਆਪ’ ਪਰਿਵਾਰ ਦੇ ਧੰਨਵਾਦੀ ਹਨ ਕਿ  ਉਨ੍ਹਾਂ ‘ਤੇ ਭਰੋਸਾ ਕਰਕੇ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਉਮੀਦਵਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਤੋਂ ਉਹ ਬਹੁਤ ਖ਼ੁਸ਼ ਹਨ।  ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਇਹ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣ ਦੀ ਵੀ ਲੋੜ ਨਹੀਂ ਹੈ, ਲੋਕ ਪਹਿਲਾਂ ਹੀ ਮਾਨ ਸਰਕਾਰ ਦੇ ਕੰਮਾਂ ਤੋਂ ਜਾਣੂ ਹਨ ਅਤੇ ਬਹੁਤ ਖ਼ੁਸ਼ ਹਨ।  ਉਨ੍ਹਾਂ ਅੱਗੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਬਿਜਲੀ ਦਾ ਬਿੱਲ ਜ਼ੀਰੋ ਹੋਣ ਨਾਲ ਹਰ ਮਹੀਨੇ ਹਜ਼ਾਰਾਂ ਰੁਪਏ ਦੀ ਬੱਚਤ ਹੁੰਦੀ ਹੈ, ਮੁਹੱਲਾ ਕਲੀਨਿਕ ਵਿੱਚ ਮੁਫ਼ਤ ਦਵਾਈਆਂ ਮਿਲਦੀਆਂ ਹਨ, ਸਾਡੇ ਬੱਚੇ ਸਰਕਾਰੀ ਨੌਕਰੀ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਹਰ ਕਦਮ ਤੋਂ ਭਗਵੰਤ ਮਾਨ ਦੀ ਲੋਕ ਪੱਖੀ ਸੋਚ ਜੱਗ ਜ਼ਾਹਿਰ ਹੈ।  ਉਨ੍ਹਾਂ ਕਿਹਾ ਕਿ ਜੋ ਵੀ ਇਹ ਸਮਝਦਾ ਹੈ ਕਿ ਹੁਸ਼ਿਆਰਪੁਰ ਅਕਾਲੀ-ਭਾਜਪਾ ਦਾ ਗੜ੍ਹ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘ਆਪ’ ਗੜ੍ਹਾਂ ਨੂੰ ਤੋੜਨਾ ਚੰਗੀ ਤਰ੍ਹਾਂ ਜਾਣਦੀ ਹੈ।

*ਕੈਬਨਿਟ ਮੰਤਰੀ ਜਿੰਪਾ ਨੇ ਹੁਸ਼ਿਆਰਪੁਰ ਵਿੱਚ ਮਾਨ ਸਰਕਾਰ ਦੇ ਗਿਣਾਏ ਕੰਮ *

 ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਕੈਬਨਿਟ ਮੰਤਰੀ ਅਤੇ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਵਿੱਚ ‘ਆਪ’ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ।  ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਮੈਡੀਕਲ ਕਾਲਜ ਦਾ ਪ੍ਰੋਜੈਕਟ ਮਿਲ ਗਿਆ ਹੈ ਅਤੇ 2026 ਤੋਂ ਦੁਆਬੇ ਦੇ ਕਿਸੇ ਵੀ ਵਿਅਕਤੀ ਨੂੰ ਐਮਬੀਬੀਐਸ ਦੀ ਡਿਗਰੀ ਲੈਣ ਲਈ ਪੰਜਾਬ ਜਾਂ ਭਾਰਤ ਨਹੀਂ ਛੱਡਣਾ ਪਵੇਗਾ।  ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੁਸ਼ਿਆਰਪੁਰ ਦੇ ਹਸਪਤਾਲਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਾਫ਼ੀ ਫ਼ੰਡ ਮਿਲ ਰਹੇ ਹਨ। ਮਾਨ ਸਰਕਾਰ ਨੇ ਆਦਮਪੁਰ ਹਵਾਈ ਅੱਡੇ ਨੂੰ ਸਿੱਧੀ ਸੜਕ ਬਣਾ ਕੇ ਇਸ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।  ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪਹਿਲ ਦੇ ਆਧਾਰ ‘ਤੇ ਆਦਮਪੁਰ-ਚਿੰਤਪੁਰਨੀ ਸੜਕ ਵੀ ਬਣਾਈ ਗਈ ਹੈ। ਮਾਲ ਵਿਭਾਗ ਵੱਲੋਂ ਲਗਾਏ ਗਏ ਦੋ ਕੈਂਪਾਂ ਵਿੱਚ ਕ੍ਰਮਵਾਰ 35,000 ਅਤੇ 55,000 ਇੰਤਕਾਲ ਕਿਤੇ ਗਏ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਲਈ ਲੋਕ ਅਤੇ ਉਨ੍ਹਾਂ ਦੇ ਕੰਮ ਸਭ ਤੋਂ ਵੱਡੀ ਤਰਜੀਹ ਹਨ, ਸਾਡੀ ਲੋਕ ਪੱਖੀ ਪਹੁੰਚ ਕਾਰਨ ਸਾਨੂੰ ਲੋਕਾਂ ਦਾ ਪੂਰਾ ਸਮਰਥਨ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਕਿਹਾ ਕਿ ਹੁਸ਼ਿਆਰਪੁਰ ਦੇ ਲੋਕ ‘ਆਪ’ ਨੂੰ ਵੋਟ ਦੇਣ ਲਈ ਤਿਆਰ ਹਨ, ਚੱਬੇਵਾਲ ਨੂੰ ਵੱਡੇ ਫ਼ਰਕ ਨਾਲ ਜਿਤਾਓ ਅਤੇ 13-0 ਨਾਲ ਆਪਣਾ ਯੋਗਦਾਨ ਪਾਓ।

Written By
The Punjab Wire