ਗੁਰਦਾਸਪੁਰ, 19 ਅਪ੍ਰੈਲ 2024 (ਦੀ ਪੰਜਾਬ ਵਾਇਰ)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਇੱਕ ਮੀਟਿੰਗ ਪ੍ਰੀਤ ਪੈਲੇਸ ਅੱਡਾ ਬੱਬੇਹਾਲੀ ਵਿਖੇ 21 ਅਪ੍ਰੈਲ ਦਿਨ ਐਤਵਾਰ ਬਾਅਦ ਦੁਪਹਿਰ 3 ਵਜੇ ਰੱਖੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਿਤ ਪਾਰਟੀ ਵਰਕਰਾਂ ਦੀ ਇਸ ਮੀਟਿੰਗ ਵਿੱਚ ਡਾ ਚੀਮਾ ਦੀ ਚੋਣ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਦੀਆਂ ਵਿਚਾਰਾਂ ਕੀਤੀਆਂ ਜਾਣਗੀਆਂ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਡਾ ਚੀਮਾ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ । ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਰਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ । ਹਲਕੇ ਦਾ ਆਮ ਵੋਟਰ ਬਾਕੀ ਵਿਰੋਧੀ ਪਾਰਟੀਆਂ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਚੁੱਕਿਆ ਹੈ ਅਤੇ ਮੁੜ ਅਕਾਲੀ ਦਲ ਨੂੰ ਫ਼ਤਵਾ ਦੇਣ ਦੇ ਰੌਂਅ ਵਿੱਚ ਹੈ । ਉਨ੍ਹਾਂ ਹਲਕੇ ਦੇ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਸਾਰੇ ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਰੱਖੀ ਮੀਟਿੰਗ ਚ ਹੁੰਮ੍ਹ ਹੁਮਾਅ ਕੇ ਪਹੁੰਚਣ ।