ਗੁਰਦਾਸਪੁਰ ਰਾਜਨੀਤੀ

ਸੁੱਚਾ ਸਿੰਘ ਲੰਗਾਹ ਨੇ ਲਿਖਿਆ ਅਕਾਲੀ ਦਲ ਨੂੰ ਪੱਤਰ, ਮੁੜ ਪਾਰਟੀ ਚ ਸ਼ਾਮਿਲ ਕਰਨ ਦੀ ਕੀਤੀ ਅਪੀਲ

ਸੁੱਚਾ ਸਿੰਘ ਲੰਗਾਹ ਨੇ ਲਿਖਿਆ ਅਕਾਲੀ ਦਲ ਨੂੰ ਪੱਤਰ, ਮੁੜ ਪਾਰਟੀ ਚ ਸ਼ਾਮਿਲ ਕਰਨ ਦੀ ਕੀਤੀ ਅਪੀਲ
  • PublishedMarch 13, 2024

ਗੁਰਦਾਸਪੁਰ, 13 ਮਾਰਚ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਪੱਤਰ ਲਿੱਖ ਕੇ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਦੀ ਅਪੀਲ ਕੀਤੀ ਗਈ ਹੈ।

ਸੁੱਚਾ ਸਿੰਘ ਲੰਗਾਹ ਵੱਲੋਂ ਪੱਤਰ ਲਿਖ ਦੱਸਿਆ ਗਿਆ ਹੈ ਕਿ ਉਹ ਸਾਲ 1987 ਚ ਸ੍ਰ: ਪ੍ਰਕਾਸ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦੇ ਨਾਲ ਅੱਤਵਾਦ ਦੇ ਸਮੇਂ ਤੋ ਬਤੌਰ ਪਾਰਟੀ ਵਰਕਰ ਸੇਵਾ ਕੀਤੀ। ਉਸ ਸਮੇਂ ਦੌਰਾਨ ਉਨ੍ਹਾਂ ਨੂੰ ਖਾੜਕੂਵਾਦ ਦਾ ਵੀ ਸ਼ਿਕਾਰ ਹੋਣਾ ਪਿਆ ਅਤੇ ਬਾਦਲ ਸਾਹਿਬ ਨੇ ਮੇਰੀ ਪਾਰਟੀ ਪ੍ਰਤੀ ਸੇਵਾਵਾਂ ਦੇਖਦੇ ਹੋਏ ਬਹੁਤ ਜਲਦੀ ਮੈਨੂੰ ਸ਼੍ਰੋਮਣੀ ਅਕਾਲੀ ਦੱਲ ਜਿਲਾ ਗੁਰਦਾਸਪੁਰ ਦਾ ਪ੍ਰਧਾਨ ਬਣਾ ਦਿੱਤਾ ਤੇ ਉਨ੍ਹਾਂ ਲਗਾਤਾਰ 30 ਸਾਲ ਬਤੌਰ ਜ਼ਿਲਾ ਪ੍ਰਧਾਨ ਦੇ ਆਹੁਦੇ ਤੇ ਸੇਵਾ ਕੀਤੀ। ਸ੍ਰੋਮਣੀ ਅਕਾਲੀ ਦੱਲ ਨੂੰ ਜਿਸ ਸਮੇਂ ਲੋੜ ਪਈ ਮੈਂ ਆਪਣੀ ਛਾਤੀ ਤਾਨ ਕੇ ਪਾਰਟੀ ਲਈ ਕੰਮ ਕੀਤਾ। ਸਮੇਂ ਸਮੇਂ ਤੇ ਪਾਰਟੀ ਨੇ ਬਹੁਤ ਮਾਣ ਸਤਿਕਾਰ ਕੀਤਾ ਅਤੇ ਦੋ ਵਾਰ ਵਜੀਰ ਬਣਾਇਆ।

ਲੰਗਾਹ ਨੇ ਲਿਖਿਆ ਕਿ ਸਾਲ 2017 ਵਿੱਚ ਕਾਂਗਰਸ ਦੀ ਸਰਕਾਰ ਬਨਣ ਤੇ ਬਦਲੇ ਦੀ ਭਾਵਨਾ ਨਾਲ ਮੇਰੇ ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਉਸ ਕੇਸ ਵਿਚ ਪ੍ਰਮਾਤਮਾ ਦੀ ਕ੍ਰਿਪਾ ਨਾਲ ਮੈਂ ਬਾ-ਇੱਜਤ ਅਦਾਲਤ ਵਿਚੋਂ ਬਰੀ ਹੋ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਵੀ ਮੈਨੂੰ ਪੰਥ ਵਿਚ ਸ਼ਾਮਿਲ ਕਰ ਲਿਆ। ਝੂਠਾ ਕੇਸ ਬਨਣ ਸਮੇਂ ਮੈਂ ਇਹ ਸੋਚ ਮੰਨ ਵਿਚ ਰੱਖ ਕੇ ਸ਼੍ਰੋਮਣੀ ਅਕਾਲੀ ਦੱਲ ਨੂੰ ਕੋਈ ਸਿਆਸੀ ਨੁਕਸਾਨ ਨਾ ਹੋਵੇ ਮੈਂ ਪਾਰਟੀ ਦੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਮੈਂ ਉਸ ਸਮੇਂ ਤੋ ਪਾਰਟੀ ਵਿੱਚ ਸੇਵਾ ਕਰਨ ਤੋਂ ਅਸਮਰਥ ਰਿਹਾ ਹਾਂ। ਪਰ ਮੈਂ ਪਾਰਟੀ ਦਾ ਵਫਾਦਾਰ ਸਪਾਹੀ ਰਿਹਾ। 14 ਦਸਬੰਰ 2023 ਨੂੰ ਸ਼੍ਰੋਮਣੀ ਅਕਾਲੀ ਦਲ ਸਥਾਪਨਾ ਦਿਵਸ ਤੇ ਆਪ ਜੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਰੇ ਹੀ ਪੰਥ ਨੂੰ ਬੇਨਤੀ ਕੀਤੀ ਗਈ ਸੀ ਕਿ ਸਾਰੇ ਵਾਪਸ ਅਕਾਲੀ ਦੱਲ ਵਿਚ ਸ਼ਾਮਿਲ ਹੋ ਕੇ ਪੰਥ ਨੂੰ ਮਜਬੂਤ ਕਰੋ।

ਜਿਸ ਦੇ ਚਲਦੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਜੀ ਤਾਕਿ ਮੈਂ ਹੁਣ ਆਪਣੀ ਰਹਿੰਦੀ ਜਿੰਦਗੀ ਵਿਚ ਪਾਰਟੀ ਦੀ ਸੇਵਾ ਕਰ ਸਕਾਂ।

Written By
The Punjab Wire