ਨਵੀਂ ਦਿੱਲੀ, 8 ਮਾਰਚ 2024 (ਦੀ ਪੰਜਾਬ ਵਾਇਰ)। ਕਾਂਗਰਸ ਨੇ 8 ਮਾਰਚ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਸ਼ੁੱਕਰਵਾਰ ਸ਼ਾਮ 7.15 ਵਜੇ ਪਾਰਟੀ ਨੇ 39 ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਸੂਚੀ ਮੁਤਾਬਕ ਰਾਹੁਲ ਗਾਂਧੀ ਵਾਇਨਾਡ ਤੋਂ ਚੋਣ ਲੜਨਗੇ। ਉਹ ਅਜੇ ਵੀ ਉਥੋਂ ਸੰਸਦ ਮੈਂਬਰ ਹਨ। ਰਾਹੁਲ ਤੋਂ ਇਲਾਵਾ ਭੁਪੇਸ਼ ਬਘੇਲ ਅਤੇ ਸ਼ਸ਼ੀ ਥਰੂਰ ਦੇ ਨਾਂ ਵੀ ਸੂਚੀ ‘ਚ ਹਨ।
ਕਾਂਗਰਸ ਦੀ ਪਹਿਲੀ ਸੂਚੀ ਵਿੱਚ 15 ਉਮੀਦਵਾਰ ਜਨਰਲ ਵਰਗ ਦੇ, 24 ਉਮੀਦਵਾਰ ਐਸਸੀ-ਐਸਟੀ, ਓਬੀਸੀ ਅਤੇ ਘੱਟ ਗਿਣਤੀ ਵਰਗ ਦੇ ਹਨ।
ਬੀਜੇਪੀ ਨੇ 2 ਮਾਰਚ ਨੂੰ 16 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 195 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਭਾਜਪਾ ਦੀ ਸੂਚੀ ਤੋਂ 5 ਦਿਨ ਬਾਅਦ ਕਾਂਗਰਸ ਦੀ ਪਹਿਲੀ ਸੂਚੀ ਆਈ ਹੈ।