ਗੁਰਦਾਸਪੁਰ, 12 ਫਰਵਰੀ 2024 (ਦੀ ਪੰਜਾਬ ਵਾਇਰ)।ਗੁਰਦਾਸਪੁਰ ਸ਼ਹਿਰ ‘ਚ ਵਾਰਡ ਨੰਬਰ 28 ਬਾਬੋਵਾਲ ਨਾਲ ਸਬੰਧਿਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ ਜਿਨਾਂ ਨੂੰ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਾਰਟੀ ਵਿਚ ਸ਼ਾਮਿਲ ਕਰਵਾਇਆ।
ਇਸ ਦੌਰਾਨ ਰਮਨ ਬਹਿਲ ਨੇ ਦੱਸਿਆ ਕਿ ਅੱਜ ਰਾਜ ਕੁਮਾਰ ਸਮੇਤ ਕਰੀਬ 40 ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਅੰਦਰ ਬੇਮਿਸਾਲ ਵਿਕਾਸ ਕਾਰਜ ਕਰਵਾਏ ਹਨ ਜਿਨਾਂ ਨੂੰ ਦੇਖਦੇ ਹੋਏ ਹਰੇਕ ਵਰਗ ਤੇ ਪਾਰਟੀ ਦੇ ਲੋਕਾਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਬਹਿਲ ਨੇ ਕਿਹਾ ਕਿ ਹਲਕਾ ਗੁਰਦਾਸਪੁਰ ਵਿਚ ਵੀ ਉਨਾਂ ਨੇ ਸਰਵਪੱਖੀ ਵਿਕਾਸ ਕਾਰਜ ਕਰਵਾਏ ਹਨ ਜਿਨਾਂ ਦੀ ਬਦੌਲਤ ਇਸ ਹਲਕੇ ਦੀ ਨੁਹਾਰ ਬਦਲ ਰਹੀ ਹੈ।
ਬਹਿਲ ਨੇ ਕਿਹਾ ਕਿ ਪਿੰਡ ਬਾਬੋਵਾਲ ਬੇਸ਼ੱਕ ਗੁਰਦਾਸਪੁਰ ਸ਼ਹਿਰ ਦਾ ਹਿੱਸਾ ਬਣ ਚੁੱਕਾ ਹੈ। ਪਰ ਅੱਜ ਵੀ ਇਸ ਪਿੰਡ ਨੂੰ ਸ਼ਹਿਰ ਵਾਲੀਆਂ ਪੂਰੀਆਂ ਸਹੂਲਤਾਂ ਨਹੀਂ ਮਿਲੀਆਂ। ਪਰ ਹੁਣ ਇਥੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਜਿਹੜੇ ਕੰਮ ਰੁਕੇ ਹੋਏ ਹਨ, ਉਨਾਂ ਪਹਿਲ ਦੇ ਅਧਾਰ ‘ਤੇ ਕਰਵਾ ਕੇ ਇਸ ਪਿੰਡ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਧਰਮਪਾਲ, ਅਮਰਜੀਤ, ਰੌਕੀ, ਪਰਸ ਰਾਮ, ਜੋਗਿੰਦਰਪਾਲ, ਹੰਸਰਾਜ, ਵਿਜੇ ਕੁਮਾਰ, ਨੀਟਾ, ਰਮਨ ਕੁਮਾਰ, ਹੀਰਾ ਲਾਲ, ਹਰਮੇਸ਼, ਸ਼ਾਂਤੀ ਦੇਵੀ ਆਦਿ ਮੌਜੂਦ ਸਨ। ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਰਾਜ ਕੁਮਾਰ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਉਹ ਚੇਅਰਮੈਨ ਰਮਨ ਬਹਿਲ ਦੀ ਅਗਵਾਈ ਹੇਠ ਕੰਮ ਕਰਨਗੇ ਅਤੇ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨਗੇ।