ਗੁਰਦਾਸਪੁਰ ਮੁੱਖ ਖ਼ਬਰ ਰਾਜਨੀਤੀ

ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਯਾਤਰਾ ਤੇ ਕੱਸਿਆ ਤੰਜ: ਕਿਹਾ ਪੰਜਾਬ ਬਚਾਓ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ

ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਯਾਤਰਾ ਤੇ ਕੱਸਿਆ ਤੰਜ: ਕਿਹਾ ਪੰਜਾਬ ਬਚਾਓ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ
  • PublishedFebruary 1, 2024

ਚੰਡੀਗੜ੍ਹ, 1 ਫਰਵਰੀ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਤੇ ਤੰਜ ਕੱਸਿਆ ਹੈ। ਤੰਜ ਕਸਦੇ ਹੋਏ ਰੰਧਾਵਾ ਨੇ ਕਿਹਾ ਕਿ ਉਹ ਪੰਜਾਬ ਬਚਾਓ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ ਹੈ।

ਰੰਧਾਵਾ ਨੇ ਆਪਣੇ ਐਕਸ ਹੈਡਲ ਤੇ ਲਿਖਿਆ ਕਿ ਜਦੋਂ ਤੁਹਾਡੇ ਕੋਲ ਸਮਾਂ ਸੀ ਪੰਜਾਬ ਬਚਾਉਣ ਦਾ ਉਦੋਂ ਤੁਸੀ ਰੱਜ ਕੇ ਸੱਤਾ ਦਾ ਨਿੱਘ ਮਾਣਿਆ। ਪੰਜਾਬ ਨੂੰ ਇੰਨਾ ਲੁੱਟਿਆ ਕਿ ਤੁਹਾਡੇ ਘਰਾਂ ਦੇ ਕੰਮ ਕਰਨ ਵਾਲੇ ਵੀ ਰਾਜੇ ਬਣ ਗਏ। ਪੰਜਾਬ ਦੇ ਪਾਣੀਆਂ ਦਾ ਧੋਖਾ,ਪੰਥ ਨਾਲ ਧੋਖਾ, ਬੰਦੀ ਸਿੰਘਾਂ ਨਾਲ ਧੋਖਾ,ਪੰਜਾਬ ਦੀ ਜਵਾਨੀ ਬਰਬਾਦ ਕੀਤੀ,ਬੇਅਦਬੀ ਕਾਂਡ ਤੁਹਾਡੇ ਰਾਜ ਚ ਹੋਏ,ਤੇ ਹੁਣ ਗੱਲਾਂ ਕਰ ਰਹੇ ਹੋ ਪੰਜਾਬ ਬਚਾਉਣ ਦੀਆਂ? ਜਦੋਂ ਸੱਤਾ ਹੱਥੋਂ ਨਿਕਲ ਗਈ। ਇਹ ਘੜਿਆਲੀ ਹੰਝੂ ਵਗਾਕੇ ਹਮਦਰਦੀ ਦਾ ਨਾਟਕ ਨਾ ਕਰੋ। ਬਾਬੇ ਨਾਨਕ ਦੀ ਤਕੜੀ ਬੋਲ-ਬੋਲ ਕੇ ਤੁਸੀ ਹਮੇਸ਼ਾ ਉਸ ਚ ਹਮੇਸ਼ਾ ਕੁਫ਼ਰ ਤੋਲਿਆ ਹੈ।

ਦੱਸਣਯੋਗ ਹੈ ਕਿ ਆਪਣੀ ਹੋਂਦ ਬਚਾਉਣ ਲਈ ਲੜਾਈ ਲੜ੍ਹ ਰਿਹਾ ਅਕਾਲੀ ਦਲ ਬਾਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਦਾ ਆਗਾਜ ਕਰ ਰਿਹਾ ਹੈ। ਇਸ ਦੌਰਾਨ ਉਹ ਲੋਕਾਂ ਸਾਹਮਣੇ ਵੱਖ ਵੱਖ ਪਾਰਟੀਆਂ ਅਤੇ ਸਰਕਾਰ ਦੀਆਂ ਖਾਮੀਆਂ ਲੋਕਾਂ ਮੁਹਰੇ ਰੱਖਣਗੇ।

Written By
The Punjab Wire