ਗੁਰਦਾਸਪੁਰ, 18 ਅਕਤੂਬਰ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਨ੍ਹਾਂ ਸੱਤ ਆਗੂਆ ਨੂੰ ਹਲਕਾ ਇੰਚਾਰਜ ਥਾਪਿਆ ਗਿਆ ਹੈ। ਥਾਪੇ ਗਏ ਉਮੀਦਵਾਰਾਂ ਵਿੱਚ ਸੁਜਾਨਪੁਰ ਤੋਂਣ ਅਮਿਤ ਸਿੰਘ ਮਾਂਟੂ, ਪਠਾਨਕੋਟ ਤੋਂ ਵਿਭੂਤੀ ਸ਼ਰਮਾ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾਨਗਰ ਤੋਂ ਸ਼ਮਸ਼ੇਰ ਸਿੰਘ, ਕਾਦੀਆਂ ਤੋਂ ਜਗਰੂਪ ਸਿੰਘ ਸੇਖਵਾਂ, ਫਤੇਹਗੜ੍ਹ ਚੂੜੀਆਂ ਤੋਂ ਬਲਬੀਰ ਸਿੰਘ ਪਨੂੰ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਹਲਕਾ ਇੰਚਾਰਜ ਥਾਪਿਆ ਗਿਆ ਹੈ।
