ਚੰਡੀਗੜ੍ਹ, 13 ਅਕਤੂਬਰ 2023 (ਦੀ ਪੰਜਾਬ ਵਾਇਰ)। ਭਾਜਪਾ ਨੂੰ ਵੱਡਾ ਝੱਟਕਾ ਲੱਗਾ ਹੈ ਅਤੇ ਲੋਕ ਸਭਾ ਦੀਆਂ ਚੋਣਾ ਤੋਂ ਪਹਿਲ੍ਹਾਂ ਹੀ ਭਾਜਪਾ ਦੇ ਉੱਘੇ ਨੇਤਾ ਅਤੇ ਪਾਰਟੀ ਕਾਰਜਕਾਰਨੀ ਦੇ ਵੱਡੇ ਆਗੂ ਅੱਜ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ, ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਛੱਡ ਇੰਡਿਆ ਗੰਠਬੰਧਨ ਦਾ ਹਿੱਸਾ ਬਣ ਗਏ ਹਨ।
ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਨੂ ਗੋਪਾਲ ਦੀ ਰਹਿਨੁਮਾਈ ਵਿੱਚ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਅਕਾਲੀ ਲੀਡਰ ਡਾ. ਮਹਿੰਦਰ ਕੁਮਾਰ ਰਿਣਵਾਂ, ਹੰਸ ਰਾਜ ਜੋਸ਼ਨ, ਅਮਰਜੀਤ ਸਿੰਘ ਸਿੱਧੂ (ਜੀਤੀ ਸਿੱਧੂ), ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਸਿੰਘ ਢਿੱਲੋਂ(ਸਮਰਾਲਾ) ਨੇ ਕਾਂਗਰਸ ਮੁੱੜ ਵਾਪਸੀ ਕੀਤੀ। ਜਿਸ ਦੀ ਅਗਵਾਈ ਵਿਧਾਨ ਸਭਾ ਦੇ ਵਿਰੋਧੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੰਯੁਕਤ ਤੌਰ ਤੇ ਕੀਤੀ ਗਈ।
ਇਸ ਘਰ ਵਾਪਸੀ ਇੰਡਿਆ ਗਠਬੰਧਨ ਦੇ ਚਲਦੇ, ਪੰਜਾਬ ਅੰਦਰ ਭਾਜਪਾ ਦਾ ਖਤਮ ਹੁੰਦਾ ਆਧਾਰ ਅਤੇ ਕਾਂਗਰਸ ਤੋਂ ਦਲ ਬਦਲ ਕੇ ਗਏ ਖੁੱਦ ਪ੍ਰਧਾਨ ਸੁਨੀਲ ਜਾਖੜ ਦੀ ਰਹਿਨੁਮਾਈ ਭਾਜਪਾ ਦੇ ਪੁਰਾਣੇ ਆਗੂਆ ਵੱਲੋਂ ਕਬੂਲ ਨਾ ਕੀਤਾ ਜਾਣ ਸਬੰਧੀ ਕਿਆਸ ਅਰਾਇਆ ਲਗਾਇਆਂ ਜਾ ਰਹਿਆ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਕਈ ਆਗੂ ਵਿਜਿਲੈਂਸ ਦੀ ਰਡਾਰ ਤੇ ਹਨ ਅਤੇ ਇਨ੍ਹਾਂ ਵਿੱਚੋ ਕਈ ਕੈਪਟਨ ਥੜ੍ਹੇ ਨਾਲ ਸਬੰਧਿਤ ਸਨ।