ਖੇਡ ਸੰਸਾਰ ਪੰਜਾਬ ਮੁੱਖ ਖ਼ਬਰ

ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ

ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ
  • PublishedSeptember 25, 2023

ਖੇਡ ਮੰਤਰੀ ਮੀਤ ਹੇਅਰ ਨੇ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 25 ਸਤੰਬਰ 2023 (ਦੀ ਪੰਜਾਬ ਵਾਇਰ)। ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਅੱਜ ਪੰਜਾਬ ਦੇ ਸੱਤ ਖਿਡਾਰੀਆਂ ਨੇ ਕ੍ਰਿਕਟ, ਰੋਇੰਗ ਤੇ ਕੁਸ਼ਤੀ ਵਿੱਚ ਮੈਡਲ ਜਿੱਤਦਿਆਂ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ।

ਪੰਜਾਬ ਦੇ ਖੇਡ ਮੰਤਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਮਗ਼ਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਕੱਲ੍ਹ ਵੀ ਰੋਇੰਗ ਵਿੱਚ ਪੰਜਾਬ ਨੇ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ।ਅੱਜ ਪੰਜਾਬ ਦੇ ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ।

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫਾਈਨਲ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਤੇ ਕਨਿਕਾ ਆਹੂਜਾ ਪੰਜਾਬ ਤੋਂ ਹਨ। ਇਸੇ ਤਰ੍ਹਾਂ ਰੋਇੰਗ ਖੇਡ ਵਿੱਚ ਪੁਰਸ਼ਾਂ ਦੀ ਕੁਆਡਰੱਪਲ ਸਕੱਲਜ਼ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਦੋ ਖਿਡਾਰੀ ਸੁਖਮੀਤ ਸਿੰਘ ਤੇ ਸਤਨਾਮ ਸਿੰਘ ਪੰਜਾਬ ਦੇ ਮਾਨਸਾ ਸਬੰਧਤ ਹਨ। ਰੋਇੰਗ ਵਿੱਚ ਹੀ ਭਾਰਤ ਨੇ ਕੌਕਸਲੈਸ ਫੋਰ ਵਿੱਚ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦਾ ਜਸਵਿੰਦਰ ਸਿੰਘ ਵੀ ਸ਼ਾਮਲ ਸੀ। ਜਸਵਿੰਦਰ ਸਿੰਘ ਨੇ ਕੱਲ੍ਹ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਨਿਸ਼ਾਨੇਬਾਜ਼ੀ ਵਿੱਚ ਭਾਰਤੀ ਟੀਮ ਨੇ ਰੈਪਿਡ ਫਾਇਰ ਪਿਸਟਲ ਕਾਂਸੀ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦਾ ਵਿਜੈਵੀਰ ਸਿੱਧੂ ਸ਼ਾਮਲ ਸੀ।

Written By
The Punjab Wire