ਪੰਜਾਬ ਮੁੱਖ ਖ਼ਬਰ ਰਾਜਨੀਤੀ

ਰਾਜਪਾਲ ਦੀ ਚੇਤਾਵਨੀ ਦਾ ਮੁੱਖ ਮੰਤਰੀ ਵੱਲੋਂ ਕਰਾਰਾ ਜਵਾਬ- ਦੇਸ਼ ਦੇ ਰਾਖੇਆ ਨੂੰ ਰਾਸ਼ਟਰਪਤੀ ਰਾਜ ਦੀ ਧਮਕਿਆਂ ਨਾ ਦੇਵੋਂ, ਕਿਹਾ ਸੱਤਾ ਦੇ ਭੁੱਖੇ ਜਾਪਦੇ ਹਨ ਰਾਜਪਾਲ, ਸਾਰੇ ਪੱਤਰਾਂ ਦਾ ਦੇਵਾਂਗੇ ਜਵਾਬ

ਰਾਜਪਾਲ ਦੀ ਚੇਤਾਵਨੀ ਦਾ ਮੁੱਖ ਮੰਤਰੀ ਵੱਲੋਂ ਕਰਾਰਾ ਜਵਾਬ- ਦੇਸ਼ ਦੇ ਰਾਖੇਆ ਨੂੰ ਰਾਸ਼ਟਰਪਤੀ ਰਾਜ ਦੀ ਧਮਕਿਆਂ ਨਾ ਦੇਵੋਂ, ਕਿਹਾ ਸੱਤਾ ਦੇ ਭੁੱਖੇ ਜਾਪਦੇ ਹਨ ਰਾਜਪਾਲ, ਸਾਰੇ ਪੱਤਰਾਂ ਦਾ ਦੇਵਾਂਗੇ ਜਵਾਬ
  • PublishedAugust 26, 2023

ਚੰਡੀਗੜ੍ਹ, 26 ਅਗਸਤ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਵੱਲੋਂ ਬੀਤੇ ਕੱਲ੍ਹ ਚਿੱਠੀ ਲਿਖ ਕੇ ਸਿੱਧੇ ਤੌਰ ਤੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਕੱਲ੍ਹ ਜੋ ਪੰਜਾਬ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ, ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਰਾਖੇਆਂ ਨੂੰ ਰਾਸ਼ਟਰਪਤੀ ਰਾਜ ਦੀ ਧਮਕੀ ਨਾ ਦੇਵੇ ਰਾਪਜਾਲ ਸਾਹਿਬ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੋ ਸਕਦਾ ਹੈ ਰਾਜਪਾਲ ਨੂੰ ਉਪਰੋ ਹੁਕਮ ਹੋਣ। ਪੰਜਾਬ ਦੇ ਰਾਜਪਾਲ ਵੱਲੋਂ ਜੋ ਲਾਅ ਐਂਡ ਡਰੱਗ ਸਬੰਧੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਸਾਡੇ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢ ਹਰਿਆਣਾ ਦੇ ਨੂੰਹ ਵਿਚ ਜੋ ਸਥਿਤੀ ਹੋਈ ਉਸ ਨੂੰ ਲੈ ਕੇ ਉਥੋਂ ਦੇ ਰਾਜਪਾਲ ਨੇ ਪੱਤਰ ਕਿਉਂ ਨਹੀਂ ਲਿਖਿਆ ਕਿਉਂਕਿ ਉਥੇ ਸਰਕਾਰ ਭਾਜਪਾ ਦੀ ਹੈ। ਉਨ੍ਹਾਂ ਕਿਹਾ ਕਿ ਜੋ ਮਣੀਪੁਰ ਵਿੱਚ ਹੋਇਆ ਸਾਡੇ ਸਾਹਮਣੇ ਹੈ, ਕੀ ਉਥੇ ਸੰਵਿਧਾਨ ਲਾਗੂ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ 23528 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਹੁਣ ਤੱਕ ਚਿੱਠੀਆਂ ਲਿਖੀਆਂ ਹਨ, ਜਿੰਨਾਂ ਵਿੱਚੋਂ ਜ਼ਿਆਦਾਤਰ ਚਿੱਠੀਆਂ ਦਾ ਜਵਾਬ ਦੇ ਚੁੱਕੇ ਹਾਂ, ਕੁਝ ਚਿੱਠੀਆਂ ਦਾ ਅਜੇ ਜਵਾਬ ਬਾਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਅਜਿਹੀਆਂ ਚਿੱਠੀਆਂ ਹਨ ਜਿੰਨਾ ਦੇ ਜਵਾਬ ਦੇਣ ਲਈ ਸਮਾਂ ਲੱਗਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਕੋਲ ਸਰਕਾਰ ਵੱਲੋਂ ਭੇਜੇ ਗਏ 6 ਬਿੱਲ ਪਏ ਹਨ, ਇਸ ਤੋਂ ਇਲਾਵਾ 2 ਬਿੱਲ ਕੈਪਟਨ ਸਰਕਾਰ ਸਮੇਂ ਭੇਜੇ ਗਏ ਸਨ, ਜੋ ਅਜੇ ਤੱਕ ਪਾਸ ਨਹੀਂ ਕੀਤੇ।

ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਰਾਜਪਾਲ ਨੇ ਕਦੇ ਇਹ ਨਹੀਂ ਪੁੱਛਿਆ ਕਿ ਕਿਸਾਨ ਸੜਕਾਂ ਉਤੇ ਧਰਨੇ ਕਿਉਂ ਦੇ ਰਹੇ ਹਨ, ਕਿਉਂਕਿ 99 ਫੀਸਦੀ ਮੰਗਾਂ ਕਿਸਾਨਾਂ ਦੀਆਂ ਕੇਂਦਰ ਨਾਲ ਸਬੰਧਤ ਹਨ। ਉਨ੍ਹਾਂ ਰਾਜਪਾਲ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਕਦੇ ਪੰਜਾਬ ਨਾਲ ਖੜ੍ਹੇ ਹੋ। ਚੰਡੀਗੜ੍ਹ ਯੂਨੀਵਰਸਿਟੀ ਨਾਲ ਐਫੀਲੇਸ਼ਨ ਸਬੰਧੀ ਜਦੋਂ ਹਰਿਆਣਾ ਦੇ ਕਾਲਜਾਂ ਦੀ ਗੱਲ ਚੱਲੀ ਤਾਂ ਰਾਜਪਾਲ ਨੇ ਉਦੋਂ ਵੀ ਹਰਿਆਣਾ ਦੇ ਪੱਖ ਦੀ ਗੱਲ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਵਿਚੋਂ ਆਏ ਹੋਏ ਹਾਂ। ਆਪਣੀਆਂ ਕੁਰਸੀਆਂ ਬਚਾਉਣ ਲਈ ਕੋਈ ਸਮਝੌਤਾ ਨਹੀਂ ਕਰਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਸੱਤਾ ਦੇ ਭੁੱਖੇ ਜਾਪਦੇ ਹਨ ਅਤੇ ਪੰਜਾਬ ਦੀ ‘ਆਪ’ ਸਰਕਾਰ ਦੀ ਤਰੱਕੀ ਨੂੰ ਰੋਕਣ ਲਈ ਕੇਂਦਰ ਸਰਕਾਰ ਦੀਆਂ ਧੁਨਾਂ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦੀ ਹੀ ਰਾਜਪਾਲ ਵੱਲੋਂ ਲਿਖੇ ਸਾਰੇ ਪੱਤਰਾਂ ਦਾ ਜਵਾਬ ਦੇਵੇਗੀ।

Written By
The Punjab Wire