Close

Recent Posts

ਮੁੱਖ ਖ਼ਬਰ ਰਾਜਨੀਤੀ

ਆਪਣੇ ਹੀ ਕਾਂਗਰਸੀ ਵਿਧਾਇਕ ਜਾਖੜ ਤੇ ਭੜਕੇ ਰੰਧਾਵਾ, ਕਿਹਾ ਜਮੀਰ ਵੇਚ ਕੇ ਜੇ ਮੁੱਛ ਖੜੀ ਕੀਤੀ ਤਾਂ ਕੀ ਕੀਤੀ ?

ਆਪਣੇ ਹੀ ਕਾਂਗਰਸੀ ਵਿਧਾਇਕ ਜਾਖੜ ਤੇ ਭੜਕੇ ਰੰਧਾਵਾ, ਕਿਹਾ ਜਮੀਰ ਵੇਚ ਕੇ ਜੇ ਮੁੱਛ ਖੜੀ ਕੀਤੀ ਤਾਂ ਕੀ ਕੀਤੀ ?
  • PublishedAugust 12, 2023

ਚੰਡੀਗੜ੍ਹ, 12 ਅਗਸਤ 2023 (ਦੀ ਪੰਜਾਬ ਵਾਇਰ)। ਪੰਜਾਬ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਕਦਵਾਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਦਾ ਸੁਨੀਲ ਜਾਖੜ ਵੱਲੋਂ ਕਾਂਗਰਸ ਛੱਡ ਆਪਣੇ ਨਿਜੀ ਹਿੱਤਾ ਲਈ ਭਾਜਪਾ ਜੁਆਇਨ ਕਰਨ ਤੇ ਲਗਾਤਾਰ ਤੰਗ ਕੱਸਿਆ ਜਾ ਰਿਹਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਜਿੱਥੇ ਕਾਂਗਰਸ ਦੇ ਸਿਪਾਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲਗਾਤਾਰ ਹਮਲੇ ਜਾਰੀ ਹੈ ਉੱਥੇ ਹੀ ਉਨ੍ਹਾਂ ਵੱਲੋਂ ਸੰਦੀਪ ਜਾਖੜ ਜੋਕਿ ਮੌਜੂਦਾ ਕਾਂਗਰਸ ਦੇ ਵਿਧਾਇਕ ਹਨ ਤੇ ਵੀ ਤੰਜ ਕੱਸਿਆ ਗਿਆ ਹੈ ਅਤੇ ਅਸਤੀਫ਼ਾ ਤੱਕ ਦੇਣ ਦੀ ਗੱਲ ਕਹੀ ਗਈ ਹੈ।

ਦੱਸਣਯੋਗ ਹੈ ਕਿ ਪਰਿਵਾਰ ਵਾਰ ਦੇ ਚਲਦੇ ਸੰਦੀਪ ਜਾਖੜ ਵੱਲੋਂ ਆਪਣੇ ਰਿਸ਼ਤੇਦਾਰ ਸੁਨੀਲ ਜਾਖੜ੍ਹ ਜੋਕਿ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਿਲ ਹੋਕੇ ਪਹਿਲੀ ਵਾਰ ਬਤੌਰ ਭਾਜਪਾ ਪ੍ਰਧਾਨ ਅਬੋਹਰ ਗਏ ਸਨ ਦੇ ਰੋੜ ਸ਼ੋ ਵਿੱਚ ਸ਼ਾਮਿਲ ਹੋਣ ਤੇ ਇਹ ਟਿੱਪਣੀ ਕੀਤੀ ਗਈ ਹੈ। ਸੰਦੀਪ ਜਾਖੜ ਪਰਿਵਾਰਵਾਦ ਦੇ ਨਾਲ ਭਾਜਪਾ ਦਾ ਸਮਰਥਨ ਕਰ ਰਹੇ ਹਨ ਬੇਸ਼ਕ ਉਹ ਕਾਂਗਰਸ ਵੱਲੋ ਵਿਧਾਇਕ ਚੁਣੇ ਗਏ ਹਨ। ਜਿਸ ਦੇ ਵਿਰੋਧ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜੋਕਿ ਕੱਟੜ ਕਾਂਗਰਸੀ ਹਨ ਵੱਲੋਂ ਸੰਦੀਪ ਜਾਖੜ ਤੇ ਤੰਜ ਕੱਸਿਆ ਗਿਆ ਹੈ। ਸੁਖਜਿਦੰਰ ਰੰਧਾਵਾ ਨੇ ਕਿਹਾ ਕਿ @SandeepJakharpb ਆਪਣੇ ਦਾਦਾ ਜੀ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੂਲਨ ਤੁਹਾਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਟੌਹਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਹੈ, ਜ਼ਮੀਰ ਵੇਚ ਕੇ ਮੁੱਛ ਖੜੀ ਕੀਤੀ ਤਾਂ ਕੀ ਕੀਤੀ!

Written By
The Punjab Wire