ਚੰਡੀਗੜ੍ਹ, 4 ਜਲਾਈ 2023 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਕਾਂਗਰਸੀ ਪ੍ਰਧਾਨ ਜੋਕਿ ਹਾਲ ਹੀ ਵਿੱਚ ਭਾਜਪਾ ਅੰਦਰ ਸ਼ਾਮਿਲ ਹੋਏ ਸਨ, ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਾਖੜ ਦੀ ਨਿਯੁਕਤੀ ਹੁੰਦਿਆਂ ਹੀ ਭਾਜਪਾ ਦੇ ਅੰਦਰ ਵਿਰੋਧ ਦੀ ਲਹਿਰ ਸ਼ੂਰੂ ਹੋ ਗਈ ਹੈ। ਇਹ ਵਿਰੋਧ ਵਰਕਰਾਂ ਅੰਦਰ ਵੀ ਵੇਖਣ ਨੂੰ ਮਿਲ ਰਿਹਾ ਜੋਂ ਸੋਸ਼ਲ ਮੀਡਿਆ ਤੇ ਆਪਣੀ ਭੜਾਸ ਕੱਢਦੇ ਦਿੱਖ ਰਹੇ ਹਨ। ਸੱਭ ਤੋਂ ਪਹਿਲ੍ਹਾਂ ਵਿਰੋਧ ਅਬੋਹਰ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਰੁਣ ਨਾਰੰਗ ਵੱਲੋਂ ਦਰਜ ਕਰਵਾਇਆ ਗਿਆ ਅਤੇ ਉਨ੍ਹਾਂ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਸਾਬਕਾ ਵਿਧਾਇਕ ਨਾਰੰਗ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪ੍ਰਧਾਨ ਜਾਖੜ ਨੂੰ ਹਰਾਇਆ ਸੀ। ਸਾਬਕਾ ਵਿਧਾਇਕ ਨਾਰੰਗ ਇਸ ਸਮੇਂ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਲੋਕ ਸਭਾ ਹਲਕਾ ਫ਼ਰੀਦਕੋਟ ਅਤੇ ਜ਼ਿਲ੍ਹਾ ਮਾਨਸਾ ਦੇ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਉਹ ਇੱਕ ਆਮ ਵਰਕਰ ਵਾਂਗ ਭਾਜਪਾ ਨਾਲ ਜੁੜੇ ਰਹਿਣਗੇ। ਸੁਨੀਲ ਜਾਖੜ ਜੋ ਕਿ 3 ਵਾਰ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਸੁਨੀਲ ਜਾਖੜ ਨੂੰ ਕਰੀਬ 3500 ਵੋਟਾਂ ਨਾਲ ਹਰਾ ਕੇ ਅਬੋਹਰ ਸੀਟ ਭਾਜਪਾ ਦੇ ਝੋਲੇ ‘ਚ ਪਾ ਦਿੱਤੀ ਸੀ। ਸੁਨੀਲ ਜਾਖੜ ਇਸ ਤੋਂ ਪਹਿਲਾਂ ਤਿੰਨ ਵਾਰ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ। ਪਿਛਲੇ ਸਾਲ 2022 ਵਿੱਚ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਇੱਥੋਂ ਵਿਧਾਇਕ ਬਣੇ ਸਨ। ਜਦੋਂਕਿ ਭਾਜਪਾ ਤੋਂ ਉਨ੍ਹਾਂ ਦੇ ਸਾਹਮਣੇ ਖੜ੍ਹੇ ਸਾਬਕਾ ਵਿਧਾਇਕ ਨਾਰੰਗ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਨਾਰੰਗ ਦੇ ਨਾਲ ਨਾਲ ਆਰ.ਐਸ ਐਸ ਅੰਦਰ ਵੀ ਸੁਨੀਲ ਜਾਖੜ ਨੂੰ ਪ੍ਰਧਾਨ ਚੁਣੇ ਜਾਣ ਕਾਰਨ ਰੋਹ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਉਹ ਜਾਖੜ ਦੀਆਂ ਪੁਰਾਣੀਆਂ ਵੀਡਿਓ ਸਾਂਝੀਆਂ ਕਰ ਰਹੇ ਹਨ। ਜਿਸ ਵਿੱਚ ਜਾਖੜ ਵੱਲੋਂ ਕਾਂਗਰਸੀ ਹੁੰਦੇ ਕਿਹਾ ਗਿਆ ਸੀ ਕਿ ਆਰ.ਐਸ ਐਸ ਜਮਾਤ ਆਪਣੇ ਮੰਸੂਬੇ ਵਿੱਚ ਸਫਲ ਹੋ ਗਈ ਹੈ ਅਤੇ ਪੰਜਾਬ ਅੰਦਰ ਵੀ ਜਾਤੀਵਾਦ ਅਤੇ ਕੌਮ ਪ੍ਰਸਤੀ ਦੀ ਗੱਲ ਛਿੱੜੀ ਹੋਈ ਹੈ। ਇਹ ਬਿਆਨ ਜਾਖੜ ਵੱਲੋਂ ਚੰਨੀ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਦਿੱਤਾ ਗਿਆ ਸੀ।
ਅਗਰ ਗੱਲ ਭਾਜਪਾ ਵਰਕਰਾਂ ਦੀ ਕਰੀਏ ਤਾਂ ਉਹ ਆਪਣਾ ਰੋਹ ਸ਼ੋਸ਼ਲ ਮੀਡੀਆ ਜਰੀਏ ਕੱਢ ਰਹੇ ਹਨ ਅਤੇ ਅਕਾਲੀ ਅਤੇ ਕਾਂਗਰਸੀ ਆਪ ਵਰਕਰਾਂ ਸਮੇਤ ਉਨ੍ਹਾਂ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਜਿਸ ਨੂੰ ਤੁਸੀਂ ਗਾਲਾਂ ਕੱਢਦੇ ਆਏ ਸੀ ਹੁਣ ਉਹ ਹੀ ਤੁਹਾਡੇ ਮਾਈ ਬਾਪ ਨੇ।
ਉੱਥੇ ਹੀ ਇਸ ਐਸਾ ਵਰਗ ਵਹੀ ਹੈ ਜੋ ਜਾਖੜ ਦੀ ਸਪੋਰਟ ਵਿੱਚ ਦਿਖ ਰਿਹਾ ਅਤੇ ਉਸ ਦੇ ਹੱਕ ਵਿੱਚ ਵਧਾਈ ਦਿੰਦਾ ਨਜਰ ਆ ਰਿਹਾ ਹੈ, ਪਰ ਇਹਨਾਂ ਦੀ ਗਿਨਤੀ ਹਾਲੇ ਬੇਹੱਦ ਘੱਟ ਹੈ। ਹੋ ਸਕਦਾ ਹੈ ਪਾਰਟੀ ਹਾਈਕਮਾਨ ਵੱਲੋਂ ਫਰਮਾਨ ਤੋਂ ਬਾਅਦ ਇਹ ਵਰਗ ਵੱਡਾ ਰੂਪ ਲੈ ਲਵੇਂ।