ਖੇਡ ਸੰਸਾਰ ਗੁਰਦਾਸਪੁਰ

ਗੁਰਦਾਸਪੁਰ ਦੇ 3 ਜੂਡੋ ਖਿਡਾਰੀ ਨੈਸ਼ਨਲ ਸਕੂਲਜ ਖੇਡਾਂ ਭੁਪਾਲ ਲਈ ਰਵਾਨਾ

ਗੁਰਦਾਸਪੁਰ ਦੇ 3 ਜੂਡੋ ਖਿਡਾਰੀ ਨੈਸ਼ਨਲ ਸਕੂਲਜ ਖੇਡਾਂ ਭੁਪਾਲ ਲਈ ਰਵਾਨਾ
  • PublishedJune 10, 2023

ਕਰੋਨਾ ਮਹਾਂਮਾਰੀ ਕਾਰਨ ਚਾਰ ਸਾਲ ਬਾਅਦ ਹੋ ਰਹੇ ਹਨ ਇਹ ਸਕੂਲੀ ਜੂਡੋ ਮੁਕਾਬਲੇ।

ਗੁਰਦਾਸਪੁਰ 7 ਜੂਨ 2023 (ਦੀ ਪੰਜਾਬ ਵਾਇਰ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਗੁਰਦਾਸਪੁਰ ਦੇ ਅੰਡਰ 19 ਸਾਲ ਦੇ ਗਰੁੱਪ ਦੇ ਤਿੰਨ ਜੂਡੋ ਖਿਡਾਰੀ ਮਾਨਵ ਗੋਲਡਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ, ਪ੍ਰਵੀਨ ਕੁਮਾਰ, ਹਰਸ ਕੁਮਾਰ, ਦੋਨੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਭੁਪਾਲ ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਏ ਹਨ। ਇਹਨਾ ਖਿਡਾਰੀਆਂ ਨਾਲ ਸੈਂਟਰ ਦੇ ਹੋਣਹਾਰ ਜੂਡੋ ਕੋਚ ਰਵੀ ਕੁਮਾਰ ਬਤੌਰ ਕੋਚ ਪੰਜਾਬ ਟੀਮ ਭਾਗ ਲੈ ਰਹੇ ਹਨ।

ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ 2019-20 ਦੌਰਾਨ ਨੈਸ਼ਨਲ ਸਕੂਲਜ ਖੇਡਾਂ ਕਰੋਨਾ ਮਹਾਂਮਾਰੀ ਕਾਰਨ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤੀਆਂ ਸਨ। ਹੁਣ ਨੈਸ਼ਨਲ ਸਕੂਲਜ ਖੇਡ ਫੈਡਰੇਸ਼ਨ ਭਾਰਤ ਵਲੋਂ ਖਿਡਾਰੀਆਂ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ 2021-22 ਵਿਦਿਅਕ ਸੈਸ਼ਨ ਬੀਤ ਜਾਣ ਤੋਂ ਬਾਅਦ ਬਾਰਵੀਂ ਜਮਾਤ ਪਾਸ ਕਰ ਚੁੱਕੇ 19 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਇਹ ਖੇਡਾਂ ਵਿਚ ਮੌਕਾ ਦੇ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਕਿਉਂਕਿ ਇਹਨਾਂ ਸਕੂਲੀ ਖਿਡਾਰੀਆਂ ਨੂੰ ਚਾਰ ਸਾਲਾਂ ਤੋਂ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲਿਆ ਸੀ। ਇਹਨਾਂ ਖੇਡਾਂ ਵਿਚ ਮੈਡਲ ਜਿੱਤਣ ਦੀ ਬਦੌਲਤ ਇਹ ਖਿਡਾਰੀ ਨੌਕਰੀਆਂ, ਉਚ ਵਿਦਿਅਕ ਅਦਾਰਿਆਂ ਵਿਚ ਭਰਤੀ ਹੋ ਸਕਣਗੇ। ਜੂਡੋ ਸੈਂਟਰ ਵਿਖੇ ਇਹਨਾਂ ਖਿਡਾਰੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਦਫ਼ਤਰ ਵਲੋਂ ਨਵ ਨਿਯੁਕਤ ਮੈਡਮ ਅਨੀਤਾ , ਸੰਜੀਵ ਕੁਮਾਰ, ਅਤੇ ਜੂਡੋਕਾ ਵੈਲਫ਼ੇਅਰ ਸੁਸਾਇਟੀ ਦੇ ਆਹੁਦੇਦਾਰ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਮੈਡਮ ਬਲਵਿੰਦਰ ਕੌਰ, ਮੈਡਮ ਰਜਵੰਤ ਕੌਰ, ਸਤੀਸ਼ ਕੁਮਾਰ, ਅਤੁਲ ਕੁਮਾਰ ਅਤੇ ਹੋਰ ਖੇਡ ਪ੍ਰੇਮੀ ਹਾਜਰ ਸਨ। ਸਾਰਿਆਂ ਆਸ ਪ੍ਰਗਟਾਈ ਹੈ ਕਿ ਇਹ ਖਿਡਾਰੀ ਮੈਡਲ ਜਿਤਕੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ।

Written By
The Punjab Wire