ਖੇਡ ਸੰਸਾਰ ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਦੇ ਕਬੱਡੀ ਖਿਡਾਰੀ ਦੀ ਮੌਤ: ਜਲੰਧਰ ‘ਚ ਟੂਰਨਾਮੈਂਟ ਦੌਰਾਨ ਸਿਰ ‘ਚ ਲੱਗੀ ਸੱਟ, ਪਿੰਡ ਘਾਹ ‘ਚ ਕੀਤਾ ਜਾਵੇਗਾ ਸਸਕਾਰ

ਗੁਰਦਾਸਪੁਰ ਦੇ ਕਬੱਡੀ ਖਿਡਾਰੀ ਦੀ ਮੌਤ: ਜਲੰਧਰ ‘ਚ ਟੂਰਨਾਮੈਂਟ ਦੌਰਾਨ ਸਿਰ ‘ਚ ਲੱਗੀ ਸੱਟ, ਪਿੰਡ ਘਾਹ ‘ਚ ਕੀਤਾ ਜਾਵੇਗਾ ਸਸਕਾਰ
  • PublishedFebruary 24, 2023

ਗੁਰਦਾਸਪੁਰ, 24 ਫਰਵਰੀ (ਦੀ ਪੰਜਾਬ ਵਾਇਰ)। ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਘਾਸ ਦੇ ਇੱਕ ਕਬੱਡੀ ਖਿਡਾਰੀ ਦੀ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਉਹ ਜਲੰਧਰ ਦੇ ਜੱਕੋਪੁਰ ਕਲਾਂ ਵਿਖੇ ਇੱਕ ਟੂਰਨਾਮੈਂਟ ਖੇਡਣ ਗਿਆ ਸੀ। ਇਸੇ ਮੈਚ ਦੌਰਾਨ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਹੋਰ ਖਿਡਾਰੀ ਵੀ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਅਮਨਪ੍ਰੀਤ ਵਜੋਂ ਹੋਈ ਹੈ। ਅਮਨਪ੍ਰੀਤ ਨੇ ਕਬੱਡੀ ਵਿੱਚ ਚੰਗਾ ਨਾਮ ਕਮਾਇਆ ਸੀ। ਉਸ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪੁੱਤਰ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੁਪਹਿਰ ਬਾਅਦ ਅਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲੰਧਰ ਤੋਂ ਘਾਸ ਵਿਖੇ ਲਿਆਂਦਾ ਜਾਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Written By
The Punjab Wire